ਚੰਡੀਗਡ਼੍ਹ,(ਸੰਦੀਪ)- ਨਾਬਾਲਗਾ ਦੇ ਅਗਵਾ ਤੇ ਜਬਰ-ਜ਼ਨਾਹ ਦੇ ਮਾਮਲੇ ’ਚ ਜ਼ਿਲਾ ਅਦਾਲਤ ਨੇ ਬੁਡ਼ੈਲ ਨਿਵਾਸੀ ਪੱਪੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਨੂੰ ਅਦਾਲਤ ਵਲੋਂ 26 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸਬੰਧਿਤ ਥਾਣਾ ਪੁਲਸ ਨੇ ਜੁਲਾਈ 2017 ਨੂੰ ਦੋਸ਼ੀ ਖਿਲਾਫ ਪੀਡ਼ਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ।ਪੁਲਸ ਵਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਪੀਡ਼ਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਬਿਨਾਂ ਕਿਸੇ ਨੂੰ ਦੱਸਿਅਾਂ ਘਰੋਂ ਚਲੀ ਗਈ। ਕਾਫੀ ਦੇਰ ਤਕ ਉਸ ਨੂੰ ਆਲੇ-ਦੁਆਲੇ ਲੱਭਣ ਤੋਂ ਬਾਅਦ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਸ਼ਿਕਾਇਤ ਵਿਚ ਉਨ੍ਹਾਂ ਨੇ ਉਨ੍ਹਾਂ ਦੀ ਬੇਟੀ ਨੂੰ ਅਗਵਾ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਸੀ। ਪੁਲਸ ਨੇ ਕੇਸ ਦਰਜ ਕਰ ਕੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ 11 ਸਤੰਬਰ ਨੂੰ ਅਚਾਨਕ ਪੀਡ਼ਤਾ ਆਪਣੇ ਘਰ ਵਾਪਸ ਆਈ ਤੇ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਉਸ ਨੇ ਦੱਸਿਆ ਕਿ ਪੱਪੂ ਉਸ ਨੂੰ ਅਗਵਾ ਕਰ ਕੇ ਮੋਹਾਲੀ ਲੈ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਪੱਪੂ ਨੂੰ ਗ੍ਰਿਫਤਾਰ ਕੀਤਾ ਸੀ।
ਆਟੋ ’ਚ ਸਵਾਰ ਸੀ ਇਕੱਲੀ ਲੜਕੀ, ਰੋਕਣ ਲਈ ਕਿਹਾ ਤਾਂ ਭਜਾ ਲਿਅਾ ਚਾਲਕ ਨੇ
NEXT STORY