ਲੁਧਿਆਣਾ (ਰਾਮ)- ਰੇਲਵੇ ਸਟੇਸ਼ਨ ਤੋਂ ਸਵਾਰੀਆਂ ਨੂੰ ਰਾਤ ਸਮੇਂ ਬਿਠਾ ਕੇ ਲੁੱਟ-ਖੋਹ ਕਰਨ ਵਾਲੇ ਆਟੋ ਗੈਂਗਸ ਦੇ 3 ਬਦਮਾਸ਼ਾਂ ਨੂੰ ਥਾਣਾ ਬਸਤੀ ਮੋਤੀ ਨਗਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਾਮ ਕ੍ਰਿਸ਼ਨ ਪੁੱਤਰ ਲੇਟ ਮਲਕੀਤ ਚੰਦ ਨਿਵਾਸੀ ਭੋਲਾ ਕਾਲੋਨੀ, ਤਾਜਪੁਰ ਰੋਡ, ਪ੍ਰਿਤਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਤਾਜਪੁਰ ਰੋਡ ਅਤੇ ਮੁਕੇਸ਼ ਸ਼ਰਮਾ ਉਰਫ ਗੌਰਵ ਸ਼ਰਮਾ ਪੁੱਤਰ ਅਰੁਣ ਸ਼ਰਮਾ ਨਿਵਾਸੀ ਕ੍ਰਿਸ਼ਨਾ ਕਾਲੋਨੀ ਵਜੋਂ ਹੋਈ ਹੈ।
ਇਕ ਬਦਮਾਸ਼ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਉਸ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਬਦਮਾਸ਼ਾਂ ਤੋਂ ਲੁੱਟੇ ਹੋਏ 8 ਮੋਬਾਈਲ, 1 ਦਾਤਰ ਅਤੇ 1 ਆਟੋ ਬਰਾਮਦ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਚਾਰੇ ਮੁਲਜ਼ਮ ਸ਼ੇਰਪੁਰ ਚੌਕ ਅਤੇ ਪੁਲ ਦੇ ਆਸ-ਪਾਸ ਲੁੱਟਾਂ-ਖੋਹਾਂ ਕਰ ਕੇ ਸਮਰਾਲਾ ਚੌਕ ਵੱਲ ਫਰਾਰ ਹੋ ਜਾਂਦੇ ਸਨ। ਹਾਲ ਦੀ ਘੜੀ ਇਨ੍ਹਾਂ ਦਾ ਅਜੇ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਸ ਪਤਾ ਲਗਾ ਰਹੀ ਹੈ ਕਿ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ: ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, PSEB ਵੱਲੋਂ ਨੋਟੀਫਿਕੇਸ਼ਨ ਜਾਰੀ
ਜਾਂਚ ਅਫਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਫੈਕਟਰੀ ਵਰਕਰ ਮੁਹੰਮਦ ਵਾਜ਼ਿਦ ਪੁੱਤਰ ਜਾਫਰ ਹਾਲ ਨਿਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲਾ ਫਤਿਹਗੜ੍ਹ ਸਾਹਿਬ ਪਿਛਲੇ ਦਿਨੀਂ ਟਰੇਨ ’ਚ ਬੈਠ ਕੇ ਆਪਣੇ 2 ਹੋਰ ਸਾਥੀਆਂ ਸਮੇਤ ਆਪਣੇ ਯੂ. ਪੀ. ਪਿੰਡ ਤੋਂ ਆਇਆ ਸੀ। ਟਰੇਨ ਫਤਿਹਗੜ੍ਹ ਸਾਹਿਬ ’ਚ ਨਹੀਂ ਰੁਕੀ, ਸਗੋਂ ਸਿੱਧਾ ਲੁਧਿਆਣਾ ਰੁਕੀ ਤਾਂ ਉਨ੍ਹਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਮਰਾਲਾ ਚੌਕ ਲਈ ਆਟੋ ਲੈ ਲਿਆ। ਉਹ ਬਦਮਾਸ਼ਾਂ ਦੇ ਆਟੋ ’ਚ ਸਵਾਰ ਹੋ ਗਏ ਤਾਂ ਰਸਤੇ ’ਚ ਬਦਮਾਸ਼ਾਂ ਨੇ ਉਨ੍ਹਾਂ ਤਿੰਨਾਂ ਨੂੰ ਲੁੱਟ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੋਤੀ ਨਗਰ ’ਚ ਸ਼ਿਕਾਇਤ ਦਰਜ ਕਰਵਾਈ। ਮੁਹੰਮਦ ਵਾਜ਼ਿਦ ਦੀ ਨਿਸ਼ਾਨਦੇਹੀ ’ਤੇ ਹੀ ਥਾਣਾ ਮੋਤੀ ਨਗਰ ਦੀ ਪੁਲਸ ਨੇ ਸਮਰਾਲਾ ਚੌਕ ਤੋਂ ਚੀਮਾ ਚੌਕ ਜਾਂਦੇ ਸਮੇਂ ਤਿੰਨੋਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਕ ਮੁਲਜ਼ਮ ਫਰਾਰ ਹੋ ਗਿਆ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਆਟੋ ਗੈਂਗ ਦੇ ਤਿੰਨੋਂ ਬਦਮਾਸ਼ ਬਹੁਤ ਹੀ ਸ਼ਾਤਰ : ਐੱਸ.ਐੱਚ.ਓ. ਬੈਂਸ
ਥਾਣਾ ਮੋਤੀ ਨਗਰ ਦੇ ਐੱਸ.ਐੱਚ.ਓ. ਸਤਵੰਤ ਸਿੰਘ ਬੈਂਸ ਨੇ ਦੱਸਿਆ ਕਿ ਆਟੋ ਗੈਂਗ ਦੇ ਤਿੰਨੋਂ ਬਦਮਾਸ਼ ਬਹੁਤ ਹੀ ਤੇਜ਼ ਹਨ। ਇਕ ਮੁਲਜ਼ਮ ਆਟੋ ਡਰਾਈਵਰ ਬਣ ਜਾਂਦਾ ਸੀ ਅਤੇ ਬਾਕੀ ਬਦਮਾਸ਼ ਸਵਾਰੀਆਂ ਬਣ ਕੇ ਬੈਠ ਜਾਂਦੇ ਸਨ, ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਤੋਂ ਬਾਅਦ ਸਵਾਰੀ ਨੂੰ ਸ਼ੇਰਪੁਰ ਚੌਕ ਅਤੇ ਉਸ ਦੇ ਆਸ-ਪਾਸ ਸੁੰਨਸਾਨ ਇਲਾਕੇ ’ਚ ਲਿਜਾ ਕੇ ਲੁੱਟ ਲੈਂਦੇ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਸਨ।
ਇਹ ਵੀ ਪੜ੍ਹੋ- ਸਹੇਲੀਆਂ ਨਾਲ ਘੁੰਮ ਰਹੀ ਵਿਦਿਆਰਥਣ ਅਚਾਨਕ ਹੋਸਟਲ ਦੇ ਕਮਰੇ 'ਚ ਗਈ, ਜਾ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਤੇ ਰਾਜਸਥਾਨ 'ਚ 16 ਥਾਵਾਂ 'ਤੇ NIA ਦੀ ਛਾਪੇਮਾਰੀ, ਹਿਰਾਸਤ 'ਚ ਲਏ 6 ਲੋਕ
NEXT STORY