ਫ਼ਰੀਦਕੋਟ, (ਰਾਜਨ)- ਇਕ ਨਿੱਜੀ ਹਸਪਤਾਲ ਵਿਚ ਅਲਟਰਾਸਾਊਂਡ ਕਰਨ ਮੌਕੇ ਵੀਡੀਓ ਬਣਾ ਕੇ ਬਾਅਦ ਵਿਚ ਹਸਪਤਲ ਦੇ ਮਾਲਕ ਡਾਕਟਰ ਨੂੰ ਫ਼ੋਨ ਕਰ ਕੇ 1 ਕਰੋਡ਼ ਰੁਪਏ ਦੀ ਫ਼ਿਰੌਤੀ ਮੰਗਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਮੁਕੱਦਮਾ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਦੀਆਂ ਹਦਾਇਤਾਂ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਡਾਕਟਰ ਬਿਮਲ ਗਰਗ ਹਸਪਤਾਲ, ਨੇਡ਼ੇ ਘੰਟਾ ਘਰ ਫ਼ਰੀਦਕੋਟ ਨੇ ਦੱਸਿਆ ਕਿ ਜਿਸ ਵੇਲੇ ਉਹ ਆਪਣੀ ਪਤਨੀ ਡਾਕਟਰ ਨਿਸ਼ੀ ਗਰਗ ਨਾਲ ਬੀਤੀ 15 ਸਤੰਬਰ ਤੋਂ 23 ਸਤੰਬਰ 2019 ਤੱਕ ਯੂਰਪ ਟੂਰ ’ਤੇ ਗਿਆ ਹੋਇਆ ਸੀ ਤਾਂ ਪਿੱਛੋਂ ਹਸਪਤਾਲ ਵਿਚ ਕੰਮ ਕਰਦੀ ਸੁਸ਼ਮਾ ਰਾਣੀ ਨੇ ਕਿਸੇ ਦਾ ਅਲਟਰਾਸਾਊਂਡ ਕੀਤਾ ਅਤੇ ਇਸ ਦੌਰਾਨ ਬਣਾਈ ਗਈ ਵੀਡੀਓ ਨੂੰ ਲੈ ਕੇ ਸ਼ਿਕਾਇਤ ਕਰਤਾ (ਡਾ. ਬਿਮਲ ਗਰਗ) ਪਾਸੋਂ ਡਰਾ-ਧਮਕਾ ਕੇ 1 ਕਰੋਡ਼ ਰੁਪਏ ਦੀ ਫ਼ਿਰੌਤੀ ਮੰਗ ਰਿਹਾ ਹੈ। ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ’ਤੇ ਇਸ ਮਾਮਲੇ ਵਿਚ ਹਸਪਤਾਲ ਵਿਚ ਕੰਮ ਕਰਨ ਵਾਲੀ ਸੁਸ਼ਮਾ ਰਾਣੀ ਵਾਸੀ ਫ਼ਰੀਦਕੋਟ ਅਤੇ ਗੁਰਦਰਸ਼ਨ ਸਿੰਘ ਵਾਸੀ ਫ਼ਿਰੋਜ਼ਪੁਰ ਖਿਲਾਫ਼ ਖਿਲਾਫ਼ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਐੱਸ. ਆਈ. ਰਾਜਬੀਰ ਸਿੰਘ ਵੱਲੋਂ ਜਾਰੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵੰਨ-ਸੁਵੰਨਤਾ ਲਈ ਵਿਸ਼ਵ ਬੈਂਕ ਤੋਂ ਮੰਗੀ ਮਦਦ
NEXT STORY