ਚੰਡੀਗਡ਼੍ਹ, (ਸੰਦੀਪ)- ਫ਼ੈਸ਼ਨ ਡਿਜ਼ਾਈਨਰ ਲਡ਼ਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਤੇ ਛੇਡ਼ਛਾਡ਼ ਕਰਨ ਦੇ ਕੇਸ ’ਚ ਜ਼ਿਲਾ ਅਦਾਲਤ ਨੇ ਦੋਸ਼ੀ ਆਟੋ ਚਾਲਕ ਮੁਕੇਸ਼ ਨੂੰ ਸਾਢੇ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਜ਼ਾ ਦੇ ਨਾਲ ਦੋਸ਼ੀ ’ਤੇ 1 ਲੱਖ 68 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਜੱਜ ਨੇ ਆਪਣੀ ਜਜਮੈਂਟ ’ਚ ਕਿਹਾ ਕਿ ਇਸ ਕੇਸ ’ਚ ਸਮਾਜ ਦੇ ਦੋ ਚਿਹਰੇ ਨਜ਼ਰ ਆਏ ਹਨ, ਪਹਿਲਾ ਉਹ ਜਿਸਨੇ ਲਡ਼ਕੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਦੂਜਾ ਉਹ ਜਿਸਨੇ ਉਸਦੀ ਇੱਜ਼ਤ ਬਚਾਈ। ਜੱਜ ਨੇ ਕਿਹਾ ਕਿ ਪਬਲਿਕ ਦੀ ਸਹੂਲਤ ਲਈ ਚੱਲਣ ਵਾਲੇ ਇਹ ਆਟੋ ਹੁਣ ਕ੍ਰਾਈਮ ਦਾ ਕਾਰਨ ਬਣ ਰਹੇ ਹਨ। ਪਿਛਲੇ ਕੁਝ ਸਮੇਂ ’ਚ ਕਈ ਅਜਿਹੇ ਕੇਸ ਆਏ ਹਨ, ਜਿਨ੍ਹਾਂ ’ਚ ਆਟੋ ਡਰਾਈਵਰਾਂ ਨੇ ਲਡ਼ਕੀਆਂ ਨਾਲ ਜਬਰ-ਜ਼ਨਾਹ ਕੀਤੇ ਹਨ।
ਫ਼ੈਸ਼ਨ ਸ਼ੋਅ ’ਚ ਹਿੱਸਾ ਲੈਣ ਆਈ ਸੀ ਚੰਡੀਗਡ਼੍ਹ
ਜਾਣਕਾਰੀ ਅਨੁਸਾਰ ਦੇਹਰਾਦੂਨ ਨਿਵਾਸੀ ਪੀਡ਼ਤਾ ਇਸ ਸਾਲ ਇੱਥੇ ਚੰਡੀਗਡ਼੍ਹ ’ਚ ਹੋਣ ਵਾਲੇ ਇਕ ਫ਼ੈਸ਼ਨ ਸ਼ੋਅ ’ਚ ਹਿੱਸਾ ਲੈਣ ਲਈ ਆਈ ਹੋਈ ਸੀ। ਇਸ ਦੌਰਾਨ ਉਹ ਇੱਥੇ ਸੈਕਟਰ-42 ’ਚ ਰਹਿਣ ਵਾਲੇ ਆਪਣੇ ਕਿਸੇ ਜਾਣਕਾਰ ਦੇ ਘਰ ’ਚ ਰੁਕੀ ਹੋਈ ਸੀ। ਵਾਰਦਾਤ ਦੀ ਰਾਤ ਉਹ ਸੈਕਟਰ-35 ’ਚ ਪਾਰਟੀ ਤੋਂ ਬਾਅਦ ਸੈਕਟਰ-42 ’ਚ ਆ ਰਹੀ ਸੀ। ਇਸ ਦੌਰਾਨ ਉਸਨੇ ਵਾਪਸ ਆਉਣ ਲਈ ਆਟੋ ਰੋਕਿਆ ਤੇ ਉਸ ’ਚ ਬੈਠ ਗਈ। ਇਸ ਤੋਂ ਬਾਅਦ ਚਾਲਕ ਨੇ ਲਡ਼ਕੀ ਨੂੰ ਇਕੱਲੀ ਵੇਖ ਕੇ ਸੈਕਟਰ-42 ਚੌਕ ਤੋਂ ਆਟੋ ਨੂੰ ਯੂ-ਟਰਨ ਕਰ ਕੇ ਸੈਕਟਰ-43 ਸਥਿਤ ਸਲਿਪ ਰੋਡ ’ਤੇ ਲੈ ਗਿਆ ਸੀ। ਇਸ ਦੌਰਾਨ ਉਹ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਲੱਗਾ।
ਪੀਡ਼ਤਾ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਚਾਲਕ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵੀ ਲਡ਼ਕੀ ਉਸਦਾ ਵਿਰੋਧ ਕਰਦੀ ਰਹੀ ਤੇ ਜ਼ੋਰ ਨਾਲ ਚੀਕਣ ਲੱਗੀ। ਇਸ ਦੌਰਾਨ ਉਥੋਂ ਸੀ. ਟੀ. ਯੂ. ਬੱਸ ਜਾ ਰਹੀ ਸੀ। ਬੱਸ ਦੇ ਡਰਾਈਵਰ ਨੇ ਜਦੋਂ ਚੀਕਣ ਦੀ ਆਵਾਜ਼ ਸੁਣੀ ਤਾਂ ਝਟਪਟ ਉਹ ਕੰਡਕਟਰ ਨਾਲ ਲਡ਼ਕੀ ਕੋਲ ਪਹੁੰਚਿਆ ਤੇ ਆਟੋ ਚਾਲਕ ਨੂੰ ਦਬੋਚਿਆ ਸੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਦੋਸ਼ੀ ਨੇ ਅਟਾਵਾ ਸਟੈਂਡ ਕੋਲੋਂ ਕਿਸੇ ਦੂਜੇ ਦਾ ਆਟੋ ਨੂੰ ਲੈ ਕੇ ਆਇਆ ਸੀ। ਉਹ ਨਸ਼ੇ ਦਾ ਆਦੀ ਸੀ। ਆਟੋ ਚਾਲਕ ਖਿਲਾਫ ਆਈ. ਪੀ. ਸੀ. ਧਾਰਾ-376, 354, 511 ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਅਾ ਸੀ। ਡੀ. ਜੀ. ਪੀ. ਤਜਿੰਦਰ ਸਿੰਘ ਲੂਥਰਾ ਨੇ ਸੀ. ਟੀ. ਯੂ. ਬੱਸ ਦੇ ਡਰਾਈਵਰ ਮੋਹਿਤ ਤੇ ਕੰਡਕਟਰ ਰਵਿੰਦਰ ਨੂੰ ਪੁਲਸ ਦੀ ਮਦਦ ਤੇ ਦੋਸ਼ੀ ਨੂੰ ਫਡ਼ ਕੇ ਪੁਲਸ ਹਵਾਲੇ ਕਰਨ ’ਤੇ ਉਨ੍ਹਾਂ ਨੂੰ 5-5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਸੀ।
ਲਗਾਤਾਰ ਤੀਜੇ ਦਿਨ ਵਾਰਦਾਤ, ਹੁਣ ਮੋਹਾਲੀ ’ਚ ਗੰਨ ਪੁਆਇੰਟ ’ਤੇ ਕਾਰ ਲੁੱਟੀ
NEXT STORY