ਕੋਟਕਪੂਰਾ (ਨਰਿੰਦਰ) : ਪਿੰਡ ਦੇਵੀ ਵਾਲਾ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੱਧੀ ਰਾਤ ਨੂੰ ਇਕ ਕਰਿਆਨੇ ਦੀ ਦੁਕਾਨ ’ਚੋਂ ਮਹਿੰਗਾ ਸਾਮਾਨ ਚੋਰੀ ਕਰਨ ਤੋਂ ਬਾਅਦ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ। ਇਸ ਸਬੰਧੀ ਗੁਆਂਢੀਆਂ ਨੂੰ ਪਤਾ ਲੱਗਣ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਦੁਕਾਨ ’ਚ ਬਾਕੀ ਬਚਦਾ ਸਾਰਾ ਸਾਮਾਨ ਤੇ ਫਰਨੀਚਰ ਸੜ੍ਹ ਕੇ ਸਵਾਹ ਹੋ ਚੁੱਕਾ ਸੀ।
ਪਿੰਡ ਦੇ ਵਸਨੀਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਸ਼ਿੰਦਰ ਕੌਰ (50) ਪੁੱਤਰੀ ਵਜ਼ੀਰ ਸਿੰਘ ਪਿਛਲੇ 13-14 ਸਾਲਾਂ ਤੋਂ ਉਨ੍ਹਾਂ ਕੋਲ ਰਹਿੰਦੀ ਹੈ ਤੇ ਪਿੰਡ ’ਚ ਕਰਿਆਨੇ ਦੀ ਦੁਕਾਨ ਚਲਾ ਕੇ ਗੁਜ਼ਾਰਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਉੱਥੋਂ ਖੰਡ, ਘਿਉ, ਤੇਲ, ਕਣਕ, ਚੌਲ ਤੇ ਹੋਰ ਕਰਿਆਨੇ ਦਾ ਮਹਿੰਗਾ ਸਾਮਾਨ ਚੋਰੀ ਕਰ ਲਿਆ। ਉਸ ਤੋਂ ਬਾਅਦ ਦੁਕਾਨ ਨੂੰ ਅੱਗ ਲੱਗਾ ਦਿੱਤੀ, ਜਿਸ ਕਾਰਨ ਦੁਕਾਨ ’ਚ ਪਿਆ ਕਰਿਆਨੇ ਦੇ ਸਾਰਾ ਸਾਮਾਨ ਤੇ ਫਰਨੀਚਰ ਬੁਰੀ ਤਰ੍ਹਾਂ ਸੜ੍ਹ ਗਿਆ। ਇਸ ਸਬੰਧੀ ਸ਼ਿੰਦਰ ਕੌਰ ਵਲੋਂ ਥਾਣਾ ਸਦਰ ਕੋਟਕਪੂਰਾ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਖ਼ੁਸ਼ੀਆਂ 'ਚ ਪੈ ਗਏ ਵੈਣ, ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰੀ ਅਣਹੋਣੀ
NEXT STORY