ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ)- ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ’ਚ ਗੁਰੂ ਨਾਨਕ ਬੀਜ ਭੰਡਾਰ ਵਾਲਿਆਂ ਦੀ ਦੁਕਾਨ ਜੋ ਮਾਰਕੀਟ ਕਮੇਟੀ ਦਫਤਰ ਦੇ ਸਾਹਮਣੇ ਹੈ,’ਚੋਂ ਬੀਤੀ ਰਾਤ ਚੋਰਾਂ ਨੇ ਸ਼ਟਰ ਤੋਡ਼ ਕੇ 1500 ਰੁਪਏ ਕੱਢ ਲਏ ਅਤੇ ਦੁਕਾਨ ਦੇ ਅੰਦਰ ਪਿਆ ਸਾਮਾਨ ਖਿਲਾਰ ਗਏ। ਜਾਣਕਾਰੀ ਅਨੁਸਾਰ ਬੀਜਾਂ ਵਾਲੀ ਇਹ ਦੁਕਾਨ ਅਸ਼ਵਨੀ ਕੁਮਾਰ ਗੂੰਬਰ ਦੀ ਹੈ। ਜਦ ਉਹ ਸਵੇਰ ਵੇਲੇ ਦੁਕਾਨ ’ਤੇ ਆਇਆ ਤਾਂ ਗਲੀ ਵਾਲੇ ਪਾਸੇ ਸ਼ਟਰ ਟੁੱਟਿਆ ਪਿਆ ਦੇਖਿਆ। ਇਸ ਸਬੰਧੀ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਸ ਇਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ।
ਕਰਜ਼ੇ ਤੋਂ ਸਤਾਏ ਇਕ ਹੋਰ ਕਿਸਾਨ ਨੇ ਮੌਤ ਨੂੰ ਲਾਇਆ ਗਲੇ
NEXT STORY