ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - 40 ਮੁਕਤਿਆਂ ਦੀ ਯਾਦ 'ਚ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਹਿਬ 'ਚ 14 ਜਨਵਰੀ ਨੂੰ ਲੱਗਣ ਵਾਲੇ ਜੋੜ ਮੇਲੇ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਸ ਮੌਕੇ ਜਿੱਥੇ ਸ੍ਰੀ ਦਰਬਾਰ ਸਾਹਿਬ 'ਚ ਆਉਣ ਵਾਲੀਆਂ ਲੱਖਾਂ ਸੰਗਤਾਂ ਲਈ ਪ੍ਰਬੰਧਕਾਂ ਵਲੋਂ ਪ੍ਰਬੰਧ ਕੀਤੇ ਗਏ ਹਨ, ਉਥੇ ਸਿਵਲ ਪ੍ਰਸ਼ਾਸਨ ਵਲੋਂ ਵੀ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਪੁਲਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਬਾਹਰਲੇ ਜ਼ਿਲਿਆਂ 'ਚ ਪੁਲਸ ਫੋਰਸ ਮੰਗਵਾਈ ਗਈ ਹੈ।
ਮਲੋਟ ਰੋਡ ਜਿਥੇ ਹਰ ਸਾਲ ਇਹ ਮੇਲਾ ਲੱਗਦਾ ਹੈ, ਵਿਖੇ ਖਾਣ-ਪੀਣ ਅਤੇ ਬੱਚਿਆਂ ਦੇ ਲਈ ਸਾਮਾਨ ਦੀਆਂ ਦੁਕਾਨਾਂ ਲੱਗ ਰਹੀਆਂ ਹਨ। ਮਨੋਰੰਜਨ ਮੇਲੇ ਦੀ ਗਰਾਂਊਡ ਤਿਆਰ ਹੋ ਚੁੱਕੀ ਹੈ ਤੇ ਮੁੱਖ ਗੇਟ 'ਚੋਂ ਲੰਘਣ ਵਾਲੇ ਹਰ ਵਿਅਕਤੀ ਨੂੰ 15 ਰੁਪਏ ਐਂਟਰੀ ਫੀਸ ਦੇਣੀ ਪਵੇਗੀ। ਮੇਲੇ 'ਚ ਕੱਪ, ਪਲੇਟਾਂ, ਗਲਾਸਾਂ ਵਾਲੇ, ਕੋਟ-ਕੋਟੀਆਂ ਦੀਆਂ ਦੁਕਾਨਾਂ, ਪਰਸ ਤੇ ਹੋਰ ਸਮਾਨ ਆ ਚੁੱਕਾ ਹੈ। ਮਠਿਆਈ ਦੀਆਂ ਦੁਕਾਨਾਂ ਲੱਗ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਲੋਹੜੀ ਤੇ ਮਾਘੀ ਦੀ ਦਰਮਿਆਨੀ ਰਾਤ ਤੋਂ ਹੀ ਸ਼ਰਧਾਲੂ ਆਉਣੇ ਸ਼ੁਰੂ ਹੋ ਜਾਂਦੇ ਹਨ। ਸੰਗਤਾਂ ਸਰੋਵਰ 'ਚ ਇਸ਼ਨਾਨ ਕਰਦੀਆਂ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੀਆਂ ਹਨ। ਇਸ ਮੌਕੇ ਪੁਲਸ ਦੀਆਂ ਖੁਫ਼ੀਆ ਏਜੰਸੀਆਂ ਦੇ ਨੁੰਮਾਇੰਦੇ ਪੂਰੀ ਨਜ਼ਰ ਰੱਖ ਰਹੇ ਹਨ।
7ਵੀਂ 'ਚ ਪੜ੍ਹਦਾ ਬੱਚਾ ਪੁੱਜਾ ਹਾਈਕੋਰਟ, ਬੱਚੇ ਨੂੰ ਸੁਣ ਸਭ ਨੂੰ ਹੱਕੇ-ਬੱਕੇ
NEXT STORY