ਖੰਨਾ (ਬਿਪਨ ਭਾਰਦਵਾਜ) : ਇਕ ਪਾਸੇ ਜਿੱਥੇ ਸਰਕਾਰਾਂ ਅਵਾਰਾ ਪਸ਼ੂਆਂ ਦੀ ਸੰਭਾਲ ਦੇ ਲਈ ਕਰੋੜਾਂ ਰੁਪਏ ਟੈਕਸ ਵਸੂਲ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਟੈਕਸ ਦੇ ਇਸ ਪੈਸੇ ਦੀ ਸਹੀ ਵਰਤੋਂ ਹੁੰਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਅਕਸਰ ਜੀ. ਟੀ. ਰੋਡ ਤੋਂ ਲੈ ਕੇ ਗਲੀ-ਮੁਹੱਲਿਆਂ 'ਚ ਅਵਾਰਾ ਪਸ਼ੂਆਂ ਦੇ ਝੁੰਡ ਦਹਿਸ਼ਤ ਫੈਲਾਈ ਰੱਖਦੇ ਹਨ, ਜੋ ਲੋਕਾਂ ਲਈ ਜਾਨ ਦਾ ਖ਼ਤਰਾ ਬਣੇ ਹੋਏ ਹਨ। ਖੰਨਾ ਦੇ ਉੱਚਾ ਵਿਹੜਾ ਇਲਾਕੇ 'ਚ ਘਰ ਤੋਂ ਬਾਹਰ ਨਿਕਲੀ 94 ਸਾਲ ਦੀ ਬਜ਼ੁਰਗ ਔਰਤ ਨੂੰ ਅਵਾਰਾ ਸਾਨ੍ਹ ਨੇ ਪਟਕਾ ਕੇ ਮਾਰਿਆ ਤਾਂ ਇਹ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਸਰਕਾਰੀ ਹਸਪਤਾਲ ਖੰਨਾ ਦਾਖਲ ਕਰਵਾਇਆ ਗਿਆ। ਬਜ਼ੁਰਗ ਦੇ ਸਿਰ 'ਚ 18 ਟਾਂਕੇ ਅਤੇ ਲੱਤ 'ਤੇ 10-12 ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ : ਲੜਕੀ ਦੀ ਵਿਗੜੀ ਸਿਹਤ, ਚੈੱਕਅਪ ਕਰਨ ’ਤੇ ਡਾਕਟਰ ਨੇ ਕੀਤਾ ਹੈਰਾਨੀਜਨਕ ਖੁਲਾਸਾ
ਜ਼ਖਮੀ ਔਰਤ ਦੇ ਪੋਤੇ ਨਿਖਿਲ ਵਰਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਦਾਦੀ ਘਰ ਦੇ ਬਾਹਰ ਬੈਠਣ ਲੱਗੇ ਸੀ ਤਾਂ ਅਵਾਰਾ ਸਾਨ੍ਹ ਨੇ ਉਨ੍ਹਾਂ ਦੀ ਦਾਦੀ ਨੂੰ ਪਟਕਾ ਕੇ ਮਾਰਿਆ। ਉਹ ਆਪਣੀ ਦੁਕਾਨ 'ਚੋਂ ਆ ਗਏ ਤੇ ਦਾਦੀ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ। ਨਿਖਿਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਵਾਰਾ ਪਸ਼ੂਆਂ ਦਾ ਹੱਲ ਕਰਨਾ ਚਾਹੀਦਾ ਹੈ। ਉਥੇ ਹੀ ਬਜ਼ੁਰਗ ਔਰਤ ਦੇ ਪੁੱਤਰ ਸੋਹਣ ਲਾਲ ਨੇ ਕਿਹਾ ਕਿ ਜਿਨ੍ਹਾਂ ਨਾਲ ਇਸ ਤਰ੍ਹਾਂ ਵਾਪਰਦੀ ਹੈ, ਉਨ੍ਹਾਂ ਨੂੰ ਪਤਾ ਹੁੰਦਾ ਹੈ। ਸਰਕਾਰਾਂ ਟੈਕਸ ਤਾਂ ਲੈਂਦੀਆਂ ਹਨ ਪਰ ਅਵਾਰਾ ਪਸ਼ੂਆਂ ਦਾ ਹੱਲ ਨਹੀਂ ਕਰਦੀਆਂ, ਜੋ ਕਿ ਬਹੁਤ ਹੀ ਗਲਤ ਗੱਲ ਹੈ। ਉਥੇ ਹੀ ਡਾ. ਨਵਦੀਪ ਨੇ ਦੱਸਿਆ ਕਿ ਬਜ਼ੁਰਗ ਔਰਤ ਦਾ ਇਲਾਜ ਚੱਲ ਰਿਹਾ ਹੈ। ਸਿਰ 'ਚ 18 ਤੇ ਲੱਤ 'ਤੇ 10-12 ਟਾਂਕੇ ਲੱਗੇ ਹਨ। ਫਿਲਹਾਲ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਮਾਂ ਨੇ ਦੱਸੇ ਹੈਲਮੇਟ ਦੇ ਫਾਇਦੇ ਤਾਂ 7 ਸਾਲ ਦੀ ਬੱਚੀ ਹੈਲਮੇਟ ਪਾ ਲੋਕਾਂ ਨੂੰ ਕਰਨ ਲੱਗੀ ਜਾਗਰੂਕ
ਪਾਖੰਡੀ ਬਾਬਿਆਂ ਵੱਲੋਂ ਮਜ਼ਬੂਰ ਲੋਕਾਂ ਦੀ ਲੁੱਟ ਜਾਰੀ
NEXT STORY