ਗਿੱਦੜਬਾਹਾ (ਕੁਲਭੂਸ਼ਨ) - ਆਪਣੇ ਆਪ ਨੂੰ 'ਆਧੁਨਿਕ' ਕਹਾਉਣ ਵਾਲੀ ਨੌਜਵਾਨ ਪੀੜ੍ਹੀ ਨੈਤਿਕ ਫਰਜ਼ਾਂ ਤੇ ਕਦਰਾਂ ਕੀਮਤਾਂ ਨੂੰ ਲਗਾਤਾਰ ਅੱਖੋਂ ਪਰੋਖੇ ਕਰ ਰਹੀ ਹੈ, ਜੋ ਬੁੱਧੀਜੀਵੀ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਅਜਿਹਾ ਹੀ ਗਿੱਦੜਬਾਹਾ ਨੇੜਲੇ ਪਿੰਡ ਗੁਰੂਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਖਣ ਨੂੰ ਮਿਲਿਆ, ਜਿਥੇ ਇਕ 8ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਅਧਿਆਪਕ ਦੇ ਸਿਰਫ ਇਸ ਲਈ ਸਿਰ 'ਚ ਵੱਟਾ ਮਾਰ ਦਿੱਤਾ ਕਿਉਂਕਿ ਅਧਿਆਪਕ ਨੇ ਉਸਨੂੰ ਝਿੜਕਿਆ ਸੀ। ਜ਼ਖਮੀ ਹਾਲਕ 'ਚ ਅਧਿਆਪਕ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਦੇ ਸਾਥੀਆਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਖੇਤੀਬਾੜੀ ਵਿਸ਼ੇ ਦੇ ਅਧਿਆਪਕ ਨਰਿੰਦਰਪਾਲ ਸਿੰਘ ਨੇ ਕਲਾਸ ਦੇ ਬਾਹਰ ਪੌੜੀਆਂ 'ਤੇ ਬੈਠੇ ਵਿਦਿਆਰਥੀ ਨੂੰ ਝਿੜਕ ਕੇ ਕਲਾਸ ਰੂਮ 'ਚ ਜਾਣ ਲਈ ਕਿਹਾ, ਜਿਸ ਕਾਰਨ ਬੱਚੇ ਨੇ ਅਧਿਆਪਕ ਨੂੰ ਗਾਲ ਕੱਢ ਦਿੱਤੀ। ਅਧਿਆਪਕ ਵੱਲੋਂ ਬੱਚੇ ਨੂੰ ਬਾਂਹ ਤੋਂ ਫੜਕੇ ਅਜਿਹਾ ਕਰਨ ਤੋਂ ਰੋਕਣ 'ਤੇ ਬੁੱਚੇ ਨੇ ਗੁੱਸੇ 'ਚ ਆ ਕੇ ਉਸਦੇ ਸਿਰ 'ਤੇ ਵੱਟਾ ਮਾਰ ਦਿੱਤਾ। ਵਿਦਿਆਰਥੀ ਦੀ ਇਸ ਹਰਕਤ ਨਾਲ ਅਧਿਆਪਕ ਜ਼ਖਮੀ ਹੋ ਗਿਆ, ਜਿਸ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਜਾਇਆ ਗਿਆ। ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਦੌਲਾ ਨੇ ਦੱਸਿਆ ਕਿ ਉਕਤ ਘਟਨਾ ਬਾਰੇ ਬੱਚੇ ਦੇ ਮਾਪਿਆਂ ਅਤੇ ਸਿੱਖਿਆ ਵਿਭਾਗ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ। ਦੂਜੇ ਪਾਸੇ ਜਦੋਂ ਇਸ ਸੰਬੰਧੀ ਵਿਦਿਆਰਥੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਅਧਿਆਪਕ ਨੇ ਉਸਨੂੰ ਬਿਨ੍ਹਾਂ ਕਿਸੇ ਕਾਰਨ ਤੋਂ ਕੁੱਟਮਾਰ ਕਰਕੇ ਉਸਦੀ ਧੌਣ ਜ਼ੋਰ ਨਾਲ ਮਰੋੜ ਦਿੱਤੀ, ਜਿਸ ਕਾਰਨ ਉਸਨੂੰ ਗੁੱਸਾ ਆ ਗਿਆ।
ਕੀ ਕਹਿਣਾ ਹੈ ਵਿਦਿਅਰਥੀ ਦੇ ਪਿਤਾ ਦਾ
ਵਿਦਿਅਰਥੀ ਦੇ ਪਿਤਾ ਮਿੱਕੀ ਸਿੰਘ ਨੇ ਰੌਦਿਆਂ ਦੱਸਿਆ ਅਸੀਂ ਤਾਂ ਉਸਨੂੰ ਸਕੂਲ ਪੜਾਈ ਕਰਨ ਲਈ ਭੇਜਦੇ ਹਾਂ ਪਤਾ ਨਹੀਂ ਉਹ ਕਿਸ ਤਰ੍ਹਾਂ ਦੀ ਸੰਗਤ 'ਚ ਰਹਿੰਦਾ ਹੈ ਕਿ ਇੰਨਾਂ ਵਿਗੜ ਗਿਆ ਹੈ। ਮਿੱਕੀ ਸਿੰਘ ਨੇ ਕਿਹਾ ਕਿ ਉਸਦੇ ਲੜਕੇ ਵੱਲੋਂ ਕੀਤੀ ਹਰਕਤ ਨਿੰਦਣਯੋਗ ਅਤੇ ਮਾੜੀ ਹੈ।
ਕੀ ਕਹਿੰਦੇ ਹਨ ਡੀ. ਐੱਸ. ਪੀ.
ਜਦੋਂ ਇਸ ਸੰਬੰਧੀ ਡੀ. ਐੱਸ. ਪੀ. ਰਾਜਪਾਲ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪੀੜ੍ਹਤ ਮਾਸਟਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਪੰਜਾਬ-ਹਰਿਆਣਾ ਦੇ ਪੁਲਸ ਥਾਣਿਆਂ 'ਚ ਲੱਗਣਗੇ 714 ਕੈਮਰੇ
NEXT STORY