ਚੰਡੀਗੜ੍ਹ (ਸੁਸ਼ੀਲ) : ਸੈਕਟਰ-48 ਸਥਿਤ ਮੋਟਰ ਮਾਰਕੀਟ ਵਿਚ ਕੁਰਸੀ ’ਤੇ ਬੈਠੇ ਵਿਅਕਤੀ ਨੂੰ ਐੱਸ.ਯੂ.ਵੀ. ਚਾਲਕ ਨੇ ਟੱਕਰ ਮਾਰ ਦਿੱਤੀ। ਲਹੂ-ਲੁਹਾਨ ਹਾਲਤ ਵਿਚ ਜ਼ਖ਼ਮੀ ਵਿਅਕਤੀ ਨੂੰ ਐੱਸ.ਯੂ.ਵੀ. ਚਾਲਕ ਅਤੇ ਦੁਕਾਨ ਮਾਲਕ ਜੀ.ਐੱਮ.ਸੀ.ਐੱਚ.-32 ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-49 ਥਾਣਾ ਪੁਲਸ ਨੇ ਬੂਥ ਮਾਲਕ ਗੁਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਐੱਸ.ਯੂ.ਵੀ. ਚਾਲਕ ਸੁਦੇਸ਼ ਭਾਰਦਵਾਜ ਵਾਸੀ ਖਰੜ ਖ਼ਿਲਾਫ਼ ਅਣਗਹਿਲੀ ਅਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਗੁਰਵਿੰਦਰ ਨੇ ਪੁਲਸ ਨੂੰ ਦੱਸਿਆ ਕਿ ਸੈਕਟਰ-48 ਸਥਿਤ ਮੋਟਰ ਮਾਰਕੀਟ ਵਿਚ ਉਸਦੀ ਬੰਪਰ ਰਿਪੇਅਰ ਦੀ ਦੁਕਾਨ ਹੈ। ਸੋਮਵਾਰ ਵਿਕਾਸ ਕਾਰ ਦਾ ਬੰਪਰ ਠੀਕ ਕਰਵਾਉਣ ਆਇਆ ਸੀ। ਉਹ ਬੰਪਰ ਠੀਕ ਕਰਨ ਲੱਗਾ ਅਤੇ ਵਿਕਾਸ ਬੂਥ ਦੇ ਸਾਹਮਣੇ ਕੁਰਸੀ ’ਤੇ ਬੈਠ ਗਿਆ। ਇਸ ਦੌਰਾਨ ਬੂਥ ਨੰਬਰ 161 ’ਤੇ ਐੱਸ.ਯੂ.ਵੀ. ਚਾਲਕ ਗੱਡੀ ਦੀ ਸਰਵਿਸ ਕਰਵਾ ਕੇ ਗੱਡੀ ਚਲਾਉਣ ਲੱਗਾ। ਐੱਸ.ਯੂ.ਵੀ. ਚਾਲਕ ਨੇ ਕੁਰਸੀ ’ਤੇ ਬੈਠੇ ਵਿਕਾਸ ਨੂੰ ਟੱਕਰ ਮਾਰ ਦਿੱਤੀ। ਚਾਲਕ ਦੀ ਮਦਦ ਨਾਲ ਵਿਕਾਸ ਨੂੰ ਕਾਰ ਵਿਚ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਗੱਡੀ ਦੀ ਟੱਕਰ ਨਾਲ ਮੌਤ ਹੋਣ ਦੀ ਸੂਚਨਾ ਮਿਲਦਿਆਂ ਹੀ ਸੈਕਟਰ-49 ਥਾਣਾ ਪੁਲਸ ਨੇ ਹਸਪਤਾਲ ਪਹੁੰਚ ਕੇ ਗੁਰਵਿੰਦਰ ਸਿੰਘ ਦੇ ਬਿਆਨ ਦਰਜ ਕਰ ਕੇ ਘਟਨਾ ਸਥਾਨ ਦੀ ਫੋਟੋਗ੍ਰਾਫੀ ਕਰਵਾਈ। ਗੁਰਵਿੰਦਰ ਨੇ ਦੱਸਿਆ ਕਿ ਐੱਸ.ਯੂ.ਵੀ. ਚਾਲਕ ਸੁਦੇਸ਼ ਭਾਰਦਵਾਜ ਦੀ ਲਾਪ੍ਰਵਾਹੀ ਕਾਰਨ ਹਾਦਸਾ ਵਾਪਰਿਆ ਹੈ। ਸੈਕਟਰ-49 ਥਾਣਾ ਪੁਲਸ ਨੇ ਐੱਸ.ਯੂ.ਵੀ. ਗੱਡੀ ਜ਼ਬਤ ਕਰ ਕੇ ਚਾਲਕ ਸੁਦੇਸ਼ ਭਾਰਦਵਾਜ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹੀਦੀ ਜੋੜ ਮੇਲ 'ਚ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਹਾਦਸਾ, ਟਰੈਕਟਰ-ਟਰਾਲੀ 'ਤੇ ਪਲਟਿਆ ਟਰੱਕ
NEXT STORY