ਚੰਡੀਗਡ਼੍ਹ, (ਰਾਏ)- ਸ਼ਹਿਰ ਦੀ ਮੌਜੂਦਾ ਪੇਡ ਪਾਰਕਿੰਗ ਤੋਂ ਜਨਤਾ ਪਹਿਲਾਂ ਹੀ ਪ੍ਰੇਸ਼ਾਨੀ ਹੈ, ਉਤੋਂ ਨਗਰ ਨਿਗਮ ਸ਼ਹਿਰ ’ਚ ਮੌਜੂਦ 30 ਹੋਰ ਫ੍ਰੀ ਪਾਰਕਿੰਗਜ਼ ਨੂੰ ਪੇਡ ਕਰਨ ਜਾ ਰਿਹਾ ਹੈ। ਇਸ ਸਬੰਧੀ ਮਤਾ ਤਿਆਰ ਕੀਤਾ ਜਾ ਚੁੱਕਿਆ ਹੈ ਤੇ ਇਹ ਮਤਾ 30 ਨਵੰਬਰ ਨੂੰ ਹੋਣ ਵਾਲੀ ਸਦਨ ਦੀ ਬੈਠਕ ’ਚ ਲਿਆਂਦਾ ਜਾ ਰਿਹਾ ਹੈ। ਮੈਂਬਰਾਂ ਦੀ ਅਪਰੂਵਲ ਮਿਲਦਿਅਾਂ ਹੀ ਇਨ੍ਹਾਂ 30 ਫ੍ਰੀ ਪਾਰਕਿੰਗ ਸਥਾਨਾਂ ਨੂੰ ਪੇਡ ਕਰ ਦਿੱਤਾ ਜਾਵੇਗਾ। ਨਿਗਮ ਲੋਕਾਂ ਨੂੰ ਰਾਹਤ ਨਾ ਦੇ ਕੇ ਸਿਰਫ ਤੇ ਸਿਰਫ ਆਪਣੇ ਖਜ਼ਾਨੇ ਭਰਨ ’ਚ ਲੱਗਾ ਹੋਇਆ ਹੈ। ਅਜਿਹੇ ’ਚ ਵਿਰੋਧੀ ਧਿਰ ਇਸ ਮਾਮਲੇ ’ਤੇ ਵਿਰੋਧ ਕਰ ਸਕਦੀ ਹੈ।
ਫਿਲਹਾਲ ਇਹ ਮਤਾ ਪਾਸ ਹੋ ਪਾਉਂਦਾ ਹੈ ਕਿ ਨਹੀਂ, ਇਹ 30 ਨਵੰਬਰ ਨੂੰ ਸਾਫ਼ ਹੋ ਜਾਵੇਗਾ। ਸ਼ਹਿਰ ’ਚ 26 ਪੇਡ ਪਾਰਕਿੰਗ ਥਾਵਾਂ ਹਨ। ਇਨ੍ਹਾਂ ’ਚ ਸੈਕਟਰ-17 ਦੀ ਮਲਟੀ ਲੈਵਲ ਪਾਰਕਿੰਗ ਵੀ ਸ਼ਾਮਲ ਹੈ। ਸ਼ਹਿਰ ਦੀਆਂ 26 ਪੇਡ ਪਾਰਕਿੰਗ ਸਥਾਨਾਂ ਨੂੰ ਨਿਗਮ ਵਲੋਂ ਪਿਛਲੇ ਸਾਲ ਮਈ ’ਚ ਮੁੰਬਈ ਦੀ ਆਰੀਆ ਟੋਲ ਇੰਫਰਾ ਲਿਮਟਿਡ ਕੰਪਨੀ ਨੂੰ 14 ਕਰੋਡ਼ 78 ਲੱਖ ’ਚ ਆਕਸ਼ਨ ’ਤੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਕੰਪਨੀ ਸ਼ਹਿਰ ਦੀਆਂ ਪੇਡ ਪਾਰਕਿੰਗਜ਼ ਦੇ 58 ਲਾਟਸ ਨੂੰ ਚਲਾ ਰਹੀ ਹੈ। ਹਾਲ ਹੀ ’ਚ ਨਗਰ ਨਿਗਮ ਵਲੋਂ ਕੀਤੇ ਗਏ ਸਰਵੇ ’ਚ 73 ਪਾਰਕਿੰਗਜ਼ ਸਾਹਮਣੇ ਆਈਅਾਂ ਸਨ, ਜਿਨ੍ਹਾਂ ਨੂੰ ਨਿਗਮ ਪੇਡ ਪਾਰਕਿੰਗ ’ਚ ਤਬਦੀਲ ਕਰਨ ਸਬੰਧੀ ਸੋਚ ਰਿਹਾ ਸੀ। ਇਨ੍ਹਾਂ ’ਚੋਂ 30 ਫ੍ਰੀ ਪਾਰਕਿੰਗਜ਼ ਨੂੰ ਪੇਡ ਕਰਨ ਸਬੰਧੀ ਮਤਾ ਤਿਆਰ ਕੀਤਾ ਗਿਆ ਹੈ।
ਇਹ ਹੋਣਗੀਆਂ ਪੇਡ ਪਾਰਕਿੰਗਜ਼
ਫ੍ਰੀ ਤੋਂ ਪੇਡ ਹੋਣ ਜਾ ਰਹੇ ਪਾਰਕਿੰਗ਼ਜ ’ਚ ਸੈਕਟਰ-7 ਵਿਚਕਾਰ ਰਸਤੇ ’ਚ ਮੌਜੂਦ 5 ਪਾਰਕਿੰਗਜ਼, ਸੈਕਟਰ-9 ਵਿਚਕਾਰ ਰਸਤੇ ’ਚ ਮੌਜੂਦ 1 ਪਾਰਕਿੰਗ, ਸੈਕਟਰ-17 ਦੇ 8 ਪਾਰਕਿੰਗ, ਸੈਕਟਰ-20 ਦੇ 4, ਸੈਕਟਰ-22 ਦੇ 3, ਸੈਕਟਰ-26 ਦੇ 2, ਸੈਕਟਰ-34 ਦੇ 4, ਮਨੀਮਾਜਰਾ-ਕਾਲਕਾ ਰੋਡ ’ਤੇ ਮੌਜੂਦ 3 ਪਾਰਕਿੰਗ ਸਥਾਨ ਸ਼ਾਮਲ ਹਨ।
ਇਹ ਰਹਿਣਗੇ ਰੇਟ
ਕਾਂਟਰੈਕਟਰ ਫਾਈਨਲ ਹੋ ਜਾਣ ਤੋਂ ਬਾਅਦ ਇਕ ਸਾਲ ਤਕ ਦੋ ਪਹੀਆ ਵਾਹਨਾਂ ਤੋਂ 5 ਰੁਪਏ ਲਏ ਜਾਣਗੇ। 1 ਸਾਲ ਬਾਅਦ ਘੰਟਿਆਂ ਦੇ ਹਿਸਾਬ ਨਾਲ ਰੇਟ ਹੋ ਜਾਣਗੇ। ਪਹਿਲੇ 4 ਘੰਟਿਆਂ ਲਈ ਦੋ ਪਹੀਆ ਵਾਹਨਾਂ ਤੋਂ 5 ਰੁਪਏ। 6 ਘੰਟੇ ਤਕ ਲਈ 10 ਰੁਪਏ, 8 ਘੰਟੇ ਤਕ ਦੀ ਪਾਰਕਿੰਗ ਲਈ 15 ਰੁਪਏ ਅਤੇ 10 ਘੰਟੇ ਤਕ ਦੀ ਪਾਰਕਿੰਗ ਲਈ 20 ਰੁਪਏ ਤੈਅ ਕੀਤੇ ਗਏ ਹਨ। ਹੈਲਮੇਟ ਰੱਖਣ ਲਈ 2 ਰੁਪਏ ਤੇ ਇਕ ਦਿਨ ਦਾ ਪਾਸ ਬਣਵਾਉਣ ਲਈ 15 ਰੁਪਏ ਤੈਅ ਕੀਤੇ ਗਏ ਹਨ। ਤਿੰਨ ਤੇ ਚਾਰ ਪਹੀਆ ਵਾਹਨਾਂ ਤੋਂ ਇਕ ਸਾਲ ਤਕ 10 ਰੁਪਏ ਲਏ ਜਾਣਗੇ। 1 ਸਾਲ ਬਾਅਦ ਘੰਟਿਆਂ ਦੇ ਹਿਸਾਬ ਨਾਲ ਰੁਪਏ ਦੇਣੇ ਹੋਣਗੇ। ਪਹਿਲੇ 4 ਘੰਟਿਆਂ ਲਈ 10 ਰੁਪਏ, 6 ਘੰਟੇ ਤਕ ਦੀ ਪਾਰਕਿੰਗ ਲਈ 20 ਰੁਪਏ, 8 ਘੰਟੇ ਤਕ ਦੀ ਪਾਰਕਿੰਗ ਲਈ 30 ਰੁਪਏ। 10 ਘੰਟੇ ਤਕ ਦੀ ਪਾਰਕਿੰਗ ਲਈ 40 ਰੁਪਏ ਤੈਅ ਕੀਤੇ ਗਏ ਹਨ ਤੇ 12 ਘੰਟੇ ਤਕ ਦੀ ਪਾਰਕਿੰਗ ਲਈ 50 ਰੁਪਏ ਤੈਅ ਕੀਤੇ ਗਏ ਹਨ। ਦਿਨ ਦਾ ਪਾਸ ਇਕ ਪਾਰਕਿੰਗ ਥਾਂ ਲਈ 25 ਰੁਪਏ ਤੈਅ ਕੀਤੇ ਗਏ ਹਨ।
ਨਿਗਮ ਸਾਲਾਨਾ 3 ਕਰੋਡ਼ ਰੁਪਏ ਕਮਾਉਣ ਦੀ ਤਿਆਰੀ ’ਚ
ਲੋਕਾਂ ਦੀ ਜੇਬ ਕੱਟ ਕੇ ਨਗਰ ਨਿਗਮ ਸਾਲਾਨਾ 3 ਕਰੋਡ਼ ਰੁਪਏ ਕਮਾਉਣ ਦੀ ਤਿਆਰੀ ’ਚ ਹੈ। ਇਨ੍ਹਾਂ 30 ਪਾਰਕਿੰਗਜ਼ ਦੀ ਰਿਜ਼ਰਵ ਪ੍ਰਾਈਜ਼ 3 ਕਰੋਡ਼ ਰੁਪਏ ਪ੍ਰਤੀ ਸਾਲ ਤੈਅ ਕੀਤੀ ਗਈ ਹੈ। ਸਾਲਾਨਾ ਨਿਗਮ ਦੇ ਇਸ ਪ੍ਰਾਈਜ਼ ’ਚ 10 ਫ਼ੀਸਦੀ ਦਾ ਵਾਧਾ ਹੋਵੇਗਾ ਤੇ ਜਿਸ ਕੰਪਨੀ ਨੂੰ ਪਾਰਕਿੰਗ ਚਲਾਉਣ ਦਾ ਕਾਂਟਰੈਕਟ ਦਿੱਤਾ ਜਾਵੇਗਾ। ਉਸਦੇ ਨਾਲ 3 ਸਾਲ ਤੇ 2 ਸਾਲ ਦਾ ਕਾਂਟਰੈਕਟ ਨਿਗਮ ਕਰੇਗਾ। ਅਜਿਹੇ ’ਚ ਆਪਣੀ ਝੋਲੀ ਭਰਨ ਦਾ ਮਨ ਨਿਗਮ ਨੇ ਪੂਰਾ ਬਣਾ ਲਿਆ ਹੈ। ਇਸ ਨਾਲ ਸ਼ਹਿਰ ਦੀ ਜਨਤਾ ਪ੍ਰੇਸ਼ਾਨ ਹੁੰਦੀ ਹੈ ਤਾਂ ਹੋਵੇ, ਕਿਸੇ ਨੂੰ ਵੀ ਸ਼ਹਿਰ ਦੀ ਜਨਤਾ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ।
ਸਟਰੀਟ ਵੈਂਡਰਸ ਸ਼ਬਦ ਨੂੰ ਮੁਡ਼ ਪਰਿਭਾਸ਼ਿਤ ਕਰਨ ਦੀ ਲੋਡ਼ ਸਬੰਧੀ ਕੇਂਦਰ ਤੇ ਪ੍ਰਸ਼ਾਸਨ ਨੂੰ ਨੋਟਿਸ
NEXT STORY