ਜ਼ੀਰਾ, (ਅਕਾਲੀਆਂ ਵਾਲਾ)- ਜ਼ੀਰਾ ਤਹਿਸੀਲ ਦਾ ਆਖ਼ਰੀ ਪਿੰਡ ਬੋਗੇਵਾਲਾ ਜੋ ਮੋਗਾ ਜ਼ਿਲੇ ਦੀ ਤਹਿਸੀਲ ਧਰਮਕੋਟ ਨਾਲ ਲੱਗਦਾ ਹੈ ਇੱਥੇ ਹਰ ਵਰ੍ਹੇ ਬਰਸਾਤੀ ਪਾਣੀ ਦੀ ਭੇਟ 40 ਏਕੜ ਫਸਲ ਕਿਸਾਨਾਂ ਦੀ ਚੜ੍ਹ ਜਾਂਦੀ ਹੈ। ਅਜਿਹਾ ਨਹੀਂ ਕਿ ਪੀੜਤ ਕਿਸਾਨਾਂ ਨੇ ਸਰਕਾਰ ਤੱਕ ਗੁਹਾਰ ਨਹੀਂ ਲਾਈ। ਸਰਕਾਰ ਕੋਲ ਹਰ ਸਾਲ ਇਹ ਕਿਸਾਨ ਇਕੱਠੇ ਹੋ ਕੇ ਜਾਂਦੇ ਹਨ ਪ੍ਰੰਤੂ ਸੁਣਵਾਈ ਨਹੀਂ ਹੁੰਦੀ। ਕੱਲ ਹੋਈ ਭਾਰੀ ਬਰਸਾਤ ਨੇ ਇਸ ਪਿੰਡ ਦੇ ਕਿਸਾਨਾਂ ਦਾ ਲਾਇਆ ਹੋਇਆ ਝੋਨਾ ਪੂਰੀ ਤਰ੍ਹਾਂ ਡੁਬੋ ਦਿੱਤਾ ਹੈ, ਜਿਸ ਦੇ ਬਾਹਰ ਨਿਕਲਣ ਦੇ ਲਈ ਕਈ ਦਿਨ ਲੱਗ ਸਕਦੇ ਹਨ ਅਤੇ ਫਸਲ ਖਰਾਬ ਹੋ ਸਕਦੀ ਹੈ। ਪੀੜਤ ਕਿਸਾਨਾਂ ਜਿਨ੍ਹਾਂ ’ਚ ਨੰਬਰਦਾਰ ਅਜੀਤ ਸਿੰਘ ਬੋਘੇਵਾਲਾ, ਤਰਲੋਕ ਸਿੰਘ, ਚਾਨਣ ਸਿੰਘ, ਡੋਗਰ ਸਿੰਘ, ਸੂਬਾ ਸਿੰਘ ਆਦਿ ਨੇ ਕਿਹਾ ਕਿ ਪਿੰਡ ਅਮਰਗੜ੍ਹ ਬਾਣੀਆਂ ’ਚੋਂ ਲੰਘਦੇ ਇਸ ਨਾਲੇ ਉੱਪਰ ਕੁਝ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਜਿਸ ਦੇ ਹੱਲ ਲਈ ਉਹ ਪ੍ਰਸ਼ਾਸਨ ਅੱਗੇ ਹਾੜ੍ਹੇ ਵੀ ਕੱਢ ਚੁੱਕੇ ਹਨ ਪਰ ਸੁਣਵਾਈ ਰਤਾ ਭਰ ਵੀ ਨਹੀਂ ਹੋਈ। ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਤਹਿਸੀਲ ਧਰਮਕੋਟ ਦੇ ਪਿੰਡਾਂ ਦਾ ਪਾਣੀ ਸਿੱਧਾ ਸਾਡੀਆਂ ਜ਼ਮੀਨਾਂ ਉੱਪਰ ਮਾਰ ਕਰਦਾ ਹੈ। ਅੱਗੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸਾਡੀ ਫਸਲ ਡੁੱਬ ਜਾਂਦੀ। ਇਹ ਮਾਰ ਪਿਛਲੇ ਕਈ ਸਾਲਾਂ ਤੋਂ ਝੱਲ ਰਹੇ ਪੀੜਤ ਕਿਸਾਨਾਂ ਨੇ ਇਹ ਵੀ ਕਿਹਾ ਕਿ ਖਾਲੇ ਨਾਲੇ ਨੂੰ ਬਣਾਉਣ ਦੇ ਲਈ ਪੰਚਾਇਤ ਨੂੰ ਗ੍ਰਾਂਟ ਵੀ ਆਈ ਸੀ ਪਰ ਸਾਡਾ ਫਿਰ ਵੀ ਨਾਲਾ ਨਹੀਂ ਬਣਾਇਆ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਆਈ ਗ੍ਰਾਂਟ ਕਿੱਥੇ ਵਰਤੀ ਗਈ ਇਹ ਵੀ ਸਪੱਸ਼ਟ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਜਿੰਨਾ ਚਿਰ ਨਾਜਾਇਜ਼ ਕਾਬਜ਼ਕਾਰਾਂ ਨੂੰ ਸੇਮ ਨਾਲੇ ਤੋਂ ਨਹੀਂ ਹਟਾਇਆ ਜਾਂਦਾ। ਓਨਾ ਚਿਰ ਇਹ ਸਮੱਸਿਆ ਹੱਲ ਹੋਣੀ ਸੰਭਵ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਹਰਾ-ਚਾਰਾ ਵੀ ਸਾਡਾ ਖਰਾਬ ਹੋ ਚੁੱਕਾ ਹੈ, ਜਿਸ ਨਾਲ ਸਾਡਾ ਸਹਾਇਕ ਧੰਦਾ ਵੀ ਪ੍ਰਭਾਵਿਤ ਹੋਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੇਮ ਨਾਲੇ ਉੱਪਰ ਜਿਹੜੇ ਨਾਜਾਇਜ਼ ਕਾਬਜ਼ਕਾਰ ਹਨ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਨਾਲੇ ਦੀ ਸਫਾਈ ਕੀਤੀ ਜਾਵੇ।
ਬਾਕਸ
ਪੀੜਤ ਕਿਸਾਨਾਂ ਨੇ ਇਹ ਆਖਿਆ ਕਿ ਧਰਮਕੋਟ ਤਹਿਸੀਲ ਦੇ ਪਿੰਡ ਕਾਦਰਵਾਲ, ਮੰਦਰ ’ਚੋਂ ਆਉਂਦੀ ਕਾਦਰਵਾਲਾ ਡਰੇਨ ਦਾ ਨਿਕਾਸ ਜੇਕਰ ਸਹੀ ਤਰੀਕੇ ਨਾਲ ਹੋ ਸਕੇ ਤਾਂ ਅਸੀਂ ਇਸ ਪਾਣੀ ਦੀ ਮਾਰ ਤੋਂ ਬਚ ਸਕਦੇ ਹਾਂ ਕਿਉਂਕਿ ਕਾਦਰਵਾਲਾ ਡਰੇਨ ਦਾ ਪਾਣੀ ਸਾਡੇ ਖੇਤਾਂ ਨੂੰ ਮਾਰ ਕਰਦਾ ਹੈ ।
ਬਰਸਾਤੀ ਪਾਣੀ ਕਾਰਣ 90 ਏਕਡ਼ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆਈ
NEXT STORY