ਮੰਡੀ ਲਾਧੂਕਾ,ਜਲਾਲਾਬਾਦ (ਸੰਧੂ,ਟੀਨੂੰ) : ਹਲਕੇ ਦੇ ਪਿੰਡ ਰੰਗੀਲਾ ਅਤੇ ਚੱਕ ਪੂਨਾ ਵਾਲਾ (ਖਲਚੀਆਂ) ਦੇ ਵਿਚਕਾਰ ਅੱਜ ਦੁਪਿਹਰ ਨੂੰ ਖੇਤਾਂ ’ਚ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਕਾਫ਼ੀ ਮੁਕੱਸ਼ਤ ਦੇ ਬਾਅਦ ਕਿਸਾਨਾਂ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ ਪਰ ਘਟਨਾ ’ਚ ਕਿਸਾਨ ਦੀ ਕਰੀਬ 3 ਏਕੜ ਫਸਲ ਸੜ੍ਹ ਕੇ ਸੁਆਹ ਹੋ ਗਈ। ਹਾਲਾਂਕਿ ਇਸ ਘਟਨਾ ਦੌਰਾਨ ਫਾਇਰਬ੍ਰਿਗੇਡ ਵੀ ਪਹੁੰਚ ਗਈ ਪਰ ਉਦੋਂ ਤੱਕ ਕਿਸਾਨਾਂ ਵਲੋਂ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ
ਜਾਣਕਾਰੀ ਦਿੰਦਿਆਂ ਕਿਸਾਨ ਗਿਆਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਰੰਗੀਲਾ ਨੇ ਦੱਸਿਆ ਕਿ ਉਸਦੇ ਖੇਤਾਂ ’ਚ ਕਣਕ ਦੀ ਫਸਲ ਨੂੰ ਅਚਾਨਕ ਦੁਪਿਹਰ ਕਰੀਬ 12 ਵਜੇ ਅੱਗ ਲੱਗ ਗਈ ਅਤੇ ਜਿਵੇਂ ਹੀ ਉਸਦੀ ਫ਼ਸਲ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਸਨੇ ਦੇਖਿਆ ਕਿ ਅੱਗ ਬੜੀ ਹੀ ਤੇਜ਼ੀ ਨਾਲ ਫੈਲ ਰਹੀ ਸੀ ਜਿਸ ਤੋਂ ਬਾਆਦ ਉਹ ਅਤੇ ਪਿੰਡ ਦੇ ਹੋਰ ਕਿਸਾਨ ਵੀ ਮੌਕੇ ’ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਆਸ-ਪਾਸ ਦੇ ਖੇਤਾਂ ਨੂੰ ਟਰੈਟਰ ਦੀ ਮਦਦ ਨਾਲ ਵਾਹ ਦਿੱਤਾ ਅਤੇ ਹੋਰ ਖੇਤੀ ਸੰਦਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ 19 ਸਾਲਾ ਮੁੰਡੇ ਦੇ ਕਤਲ ਕਾਂਡ ’ਚ ਅਹਿਮ ਖ਼ੁਲਾਸਾ, 2 ਗ੍ਰਿਫ਼ਤਾਰ
ਕਿਸਾਨ ਨੇ ਆਪਣਾ ਦੁੱਖ ਦੱਸਿਆ ਕਿ ਅੱਗ ਦੀ ਚਪੇਟ ’ਚ ਆਉਣ ਨਾਲ ਉਸਦੀ ਕਰੀਬ 3 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਅਤੇ ਉਸਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅੱਗ ਲੱਗਣ ਨਾਲ ਉਸ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਸਰਕਾਰ ਉਸ ਸੜੀ ਫ਼ਸਲ ਦਾ ਬਣਦਾ ਮੁਆਵਜ਼ਾ ਦੇਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਨਿੱਜੀ ਸਕੂਲਾਂ ਦੀਆਂ ਮਨਮਰਜ਼ੀਆਂ ’ਤੇ ਸਖ਼ਤੀ ਨਾਲ ਨਕੇਲ ਕੱਸਣ ਦੀ ਕਵਾਇਦ ਤੇਜ਼
NEXT STORY