ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਨਵਜੋਤ ਸਿੰਘ ਸਿੱਧੂ ਦੇ ਜ਼ੁਬਾਨੀ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧਾ ਜਿਹਾ ਕਾਨੂੰਨ ਹੈ। ਸਿੱਧੂ ਸਾਹਿਬ ਨੂੰ ਵੀ ਬੈਠ ਕੇ ਦੱਸਿਆ ਹੈ, ਉਨ੍ਹਾਂ ਨੂੰ ਵੀ ਪਤਾ ਹੈ। ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਅਜੇ ਹੋਣੀ ਬਾਕੀ ਹੈ । ਅਜੇ ਸਿਰਫ਼ ਅਸਥਾਈ ਵਿਵਸਥਾ ਕੀਤੀ ਗਈ ਹੈ। ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਉਦੋਂ ਹੋਵੇਗੀ, ਜਦੋਂ ਕੇਂਦਰ ਸਰਕਾਰ ਵਲੋਂ ਪੈਨਲ ਆਵੇਗਾ। ਚੰਨੀ ਨੇ ਸਪੱਸ਼ਟ ਕੀਤਾ ਕਿ ਡੀ. ਜੀ. ਪੀ. ਉਨ੍ਹਾਂ ਅਫ਼ਸਰਾਂ ਵਿਚੋਂ ਕਿਸੇ ਇਕ ਨੂੰ ਲਾਇਆ ਜਾਂਦਾ ਹੈ, ਜਿਨ੍ਹਾਂ ਦੀ ਪੁਲਸ ਮਹਿਕਮੇ ਵਿਚ 30 ਸਾਲ ਦੀ ਸਰਵਿਸ ਪੂਰੀ ਹੋ ਚੁੱਕੀ ਹੈ। ਉਨ੍ਹਾਂ ਸਾਰੇ ਅਫ਼ਸਰਾਂ ਦੇ ਨਾਂ ਕੇਂਦਰ ਸਰਕਾਰ ਨੂੰ ਭੇਜੇ ਜਾਂਦੇ ਹਨ। ਪੰਜਾਬ ਸਰਕਾਰ ਨੇ 30 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਸਾਰੇ ਅਫ਼ਸਰਾਂ ਦੇ ਨਾਂ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਹਨ। ਇਨ੍ਹਾਂ ਵਿਚੋਂ 3 ਨਾਂਵਾਂ ਦਾ ਪੈਨਲ ਕੇਂਦਰ ਸਰਕਾਰ ਪੰਜਾਬ ਨੂੰ ਭੇਜੇਗੀ। ਇਸ ਪੈਨਲ ’ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਰਾਏ ਕੀਤੀ ਜਾਵੇਗੀ, ਜਿਸ ਤੋਂ ਬਾਅਦ ਜੋ ਚੰਗਾ ਵਿਅਕਤੀ ਹੋਵੇਗਾ, ਉਸ ਨੂੰ ਹੀ ਡੀ. ਜੀ. ਪੀ. ਤਾਇਨਾਤ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਪੰਜਾਬ ਵਿਚ ਡੀ. ਜੀ. ਪੀ. ਉਦੋਂ ਲੱਗੇਗਾ, ਜਦੋਂ ਕੇਂਦਰ ਸਰਕਾਰ ਦਾ ਪੈਨਲ ਆਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਬਦਲੇ ਸਿਆਸੀ ਸਮੀਕਰਣਾਂ 'ਚ 'ਪਟਿਆਲਾ' ਦੇ ਕਾਂਗਰਸੀ ਹੋਏ ਸੁੰਨ
ਦੱਸਣਯੋਗ ਹੈ ਕਿ ਮੁੱਖ ਮੰਤਰੀ ਚੰਨੀ ਦੇ ਜਵਾਬ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ’ਤੇ ਸਿੱਧਾ ਜ਼ੁਬਾਨੀ ਹਮਲਾ ਬੋਲਿਆ ਸੀ। ਉਨ੍ਹਾਂ ਚਿਤਾਵਨੀ ਵਾਲੇ ਲਹਿਜੇ ਵਿਚ ਟਵੀਟ ਕਰ ਕੇ ਲਿਖਿਆ ਕਿ ਲਾਜ਼ਮੀ ਹੈ ਕਿ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਨੂੰ ਬਦਲਿਆ ਜਾਵੇ, ਨਹੀਂ ਤਾਂ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਰਹਾਂਗੇ। ਕੋਈ ਸਮਝੌਤਾ ਨਹੀਂ। ਇਸ ਤੋਂ ਪਹਿਲਾਂ ਸਿੱਧੂ ਨੇ ਲਿਖਿਆ ਕਿ ਬੇਅਦਬੀ ਅਤੇ ਪੁਲਸ ਫਾਇਰਿੰਗ ਦੇ ਇਨਸਾਫ਼ ਅਤੇ ਨਸ਼ਾ ਵਪਾਰ ਵਿਚ ਸ਼ਾਮਲ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਦੇ ਕਾਰਨ 2017 ਵਿਚ ਕਾਂਗਰਸ ਦੀ ਸਰਕਾਰ ਬਣੀ ਸੀ ਅਤੇ ਇਸ ਵਿਚ ਅਸਫ਼ਲ ਰਹਿਣ ਦੇ ਕਾਰਨ ਪਿਛਲੇ ਮੁੱਖ ਮੰਤਰੀ ਨੂੰ ਲੋਕਾਂ ਨੇ ਉਤਾਰ ਦਿੱਤਾ। ਹੁਣ ਡੀ.ਜੀ.ਪੀ. ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਨੇ ਪੀੜਤਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ, ਲਾਜ਼ਮੀ ਹੈ ਕਿ ਇਨ੍ਹਾਂ ਨੂੰ ਬਦਲਿਆ ਜਾਵੇ।
ਇਹ ਵੀ ਪੜ੍ਹੋ : ਕਿਸਾਨੀ ਸੰਕਟ ਸਬੰਧੀ ਮੁੱਖ ਮੰਤਰੀ ਚੰਨੀ ਤੁਰੰਤ ਬੁਲਾਉਣ ਸਰਬ ਪਾਰਟੀ ਬੈਠਕ : ਭਗਵੰਤ ਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂ.ਪੀ. ਕਾਂਡ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਡੀ.ਸੀ. ਦਫ਼ਤਰ,ਕੇਂਦਰ ਤੇ ਯੂਪੀ ਸਰਕਾਰ ਵਿਰੁੱਧ ਗਰਜੇ ਕਿਸਾਨ
NEXT STORY