ਅਬੋਹਰ, (ਸੁਨੀਲ)– ਪਿੰਡ ਰਾਮਪੁਰਾ ਨਾਰਾਇਣਪੁਰਾ ਵਾਸੀ ਇਕ ਵਿਅਕਤੀ ਨੇ ਅੱਜ ਆਰਥਕ ਤੰਗੀ ਕਾਰਨ ਫਾਹ ਲਾ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਸਮਾਜ-ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।
ਜਾਣਕਾਰੀ ਅਨੁਸਾਰ ਮੂਲ ਰੂਪ ਤੋਂ ਫਾਜ਼ਿਲਕਾ ਜ਼ਿਲਾ ਦੇ ਪਿੰਡ ਸਿੰਘਪੁਰਾ ਵਾਸੀ 30 ਸਾਲਾ ਬਿੱਟੂ ਪੁੱਤਰ ਗਿਰਧਾਰੀ ਲਾਲ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਸਹੁਰੇ ਘਰ ਰਾਮਪੁਰਾ ਨਾਰਾਇਣਪੁਰਾ ’ਚ ਰਹਿ ਕੇ ਮਿਹਨਤ-ਮਜ਼ਦੂਰੀ ਕਰਦੇ ਹੋਏ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਪਰ ਆਰਥਕ ਤੰਗੀ ਨਾਲ ਜੂਝਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ। ਇਸ ਕਾਰਨ ਬੀਤੀ ਰਾਤ ਉਸ ਨੇ ਘਰ ਦੇ ਕੋਲ ਲੱਗੇ ਇਕ ਦਰੱਖਤ ’ਤੇ ਆਪਣੇ ਆਪ ਨੂੰ ਫਾਹ ਲਾ ਕੇ ਆਤਮ-ਹੱਤਿਆ ਕਰ ਲਈ। ਅੱਜ ਸਵੇਰੇ ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਦਰੱਖਤ ’ਤੇ ਲਟਕਿਆ ਵੇਖਿਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਇਸ ਗੱਲ ਦੀ ਸੂਚਨਾ ਪੁਲਸ ਅਤੇ ਸਮਾਜ-ਸੇਵੀ ਸੰਸਥਾ ਨੂੰ ਦਿੱਤੀ, ਜਿਸ ’ਤੇ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰ ਰਵੀ ਕੁਮਾਰ ਅਤੇ ਜਗਦੇਵ ਬਰਾਡ਼ ਮੌਕੇ ’ਤੇ ਪੁੱਜੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਏ 2 ਭਰਾ, ਪਰਚਾ ਦਰਜ
NEXT STORY