ਅਬੋਹਰ (ਸੁਨੀਲ)- ਬੀਤੇ ਦਿਨੀਂ ਹੋਈ ਬਰਸਾਤ ਕਾਰਨ ਸਥਾਨਕ ਮੁਹੱਲਾ ਇੰਦਰਾ ਨਗਰੀ ਵਿਖੇ ਇਕ ਗਰੀਬ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਕੰਧ ਡਿੱਗ ਗਈ। ਕਮਰੇ ਦੀ ਕੰਧ ਡਿੱਗਣ ਕਾਰਨ ਕਮਰੇ ’ਚ ਰੱਖਿਆ ਬੈੱਡ, ਪੱਖਾ, ਅਲਮਾਰੀ, ਕੂਲਰ, ਟੀ. ਵੀ. ਆਦਿ ਸਾਰਾ ਸਮਾਨ ਟੁੱਟ ਗਿਆ ਅਤੇ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਨਵੇਂ ਸਟੇਡੀਅਮ ਦੇ ਨਜ਼ਦੀਕ ਰਹਿਣ ਵਾਲੇ ਅਰੁਣ ਕੁਮਾਰ ਨੇ ਦੱਸਿਆ ਕਿ ਬੀਤੀ ਸਵੇਰੇ ਜਦੋਂ ਮੀਂਹ ਪਿਆ ਤਾਂ ਉਸ ਦੇ ਘਰ ਦੇ ਪਿੱਛੇ ਪਾਣੀ ਇਕੱਠਾ ਹੋ ਗਿਆ, ਜੋ ਕੱਚੇ ਘਰ ਰਾਹੀਂ ਉਨ੍ਹਾਂ ਦੇ ਕਮਰੇ ’ਚ ਦਾਖ਼ਲ ਹੋ ਗਿਆ, ਜਿਸ ਨੂੰ ਵੇਖ ਕੇ ਪਰਿਵਾਰਕ ਮੈਂਬਰ ਬਾਹਰ ਆ ਗਏ ਪਰ ਜਦੋਂ ਉਨ੍ਹਾਂ ਦੀ ਮਾਤਾ ਸ਼ਾਂਤੀ ਦੇਵੀ ਉਥੋਂ ਨਿਕਲ ਰਹੀ ਸੀ ਤਾਂ ਕਮਰੇ ਦੀ ਕੰਧ ਇਕ ਦਮ ਡਿੱਗੀ, ਜਿਸ ਕਾਰਨ ਉਸ ਦੀ ਮਾਂ ਵੀ ਫਸ ਗਈ, ਜਿਸ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ।
ਇਹ ਵੀ ਪੜ੍ਹੋ- ਸੰਸਦ 'ਚ ਬੋਲੇ ਮੀਤ ਹੇਅਰ, ਕੇਂਦਰ ਸਰਕਾਰ ਦਾ ਬਜਟ ਸਿਰਫ਼ '2 ਦਾ ਵਿਕਾਸ ਬਾਕੀ ਸਾਰਿਆਂ ਦਾ ਸੱਤਿਆਨਾਸ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਨੇ ਚੱਕਰਾਂ ਨੇ ਉਜਾੜਿਆ ਪਰਿਵਾਰ, ਘਰ 'ਚ ਵਿਛ ਗਏ ਸੱਥਰ, ਖੁਸ਼ੀਆਂ ਦੀ ਥਾਂ ਪਏ ਵੈਣ
NEXT STORY