ਘੱਗਾ (ਸਨੇਹੀ) ਪਿੰਡ ਦੇ ਇਕ ਕਿਸਾਨ ਨੂੰ ਉਸ ਵੇਲੇ ਵਿਆਹ ਸਮਾਗਮ 'ਤੇ ਜਾਣਾ ਮਹਿੰਗਾ ਪੈ ਗਿਆ ਜਦ ਚੋਰਾਂ ਨੇ ਉਸ ਮਗਰੋਂ ਘਰੋਂ 12 ਤੋਲੇ ਸੋਨਾ ਅਤੇ ਲੱਖਾਂ ਦੀ ਨਕਦੀ 'ਤੇ ਹੱਥ ਸਾਫ਼ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - WhatsApp ਗਰੁੱਪ 'ਚ ਕੁੜੀ ਦਾ ਨੰਬਰ ਸ਼ੇਅਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਘੱਗਾ ਦੇ ਕਿਸਾਨ ਗੁਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਘਰ ਨੂੰ ਜਿੰਦਰਾ ਮਾਰ ਕੇ ਵਿਆਹ ਸਮਾਗਮ ’ਚ ਗਏ ਹੋਏ ਸਨ। ਸ਼ਾਮ ਵੇਲੇ ਜਦੋਂ ਉਨ੍ਹਾਂ ਘਰ ਦਾ ਮੇਨ ਗੇਟ ਖੋਲ੍ਹ ਕੇ ਵੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਅਤੇ ਟਰੰਕਾਂ ਦੇ ਜਿੰਦਰੇ ਟੁੱਟੇ ਪਏ ਸਨ। ਚੋਰ 12 ਤੋਲੇ ਸੋਨਾ, 2 ਲੱਖ 30 ਹਜ਼ਾਰ ਰੁਪਏ ਨਗਦ ਅਤੇ ਇਕ ਕੁਨੈਕਸ਼ਨ ਚੁੱਲ੍ਹਾ ਲੈ ਕੇ ਫਰਾਰ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਤੋਂ ਦੁਬਈ ਪਹੁੰਚਿਆ ਸੱਪ, ਜਾਣੋ ਫਿਰ ਕੀ ਹੋਇਆ
ਉਸ ਨੇ ਦੱਸਿਆ ਕਿ ਚੋਰ ਸਵੇਰੇ ਲਗਭਗ 11 ਵਜੇ ਘਰ ਦੀ ਪਿਛਲੀ ਕੰਧ ਟੱਪ ਕੇ ਆਏ ਅਤੇ ਚੋਰੀ ਨੂੰ ਅੰਜਾਮ ਦਿੱਤਾ ਹੈ। ਪੀੜਤ ਪਰਿਵਾਰ ਨੇ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭੇਤਭਰੀ ਹਾਲਤ ’ਚ ਬੱਚਾ ਲਾਪਤਾ; ਭੜਕੇ ਮਾਪਿਆਂ ਨੇ ਰੋਡ ਜਾਮ ਕਰ ਲਾਇਆ ਧਰਨਾ
NEXT STORY