ਲੁਧਿਆਣਾ (ਗਣੇਸ਼): ਸਬਜ਼ੀ ਮੰਡੀ ਵਿਚ ਇਕ ਵੱਡੀ ਚੋਰੀ ਹੋਈ ਹੈ। ਇਕ ਆੜ੍ਹਤੀਏ ਦੀ ਦੁਕਾਨ ਤੋਂ 1 ਲੱਖ 19 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਸੈਮਸੰਗ ਦਾ ਫ਼ੋਨ ਚੋਰੀ ਹੋ ਗਿਆ, ਜਿਸ ਨਾਲ ਪੂਰੀ ਮੰਡੀ ਵਿਚ ਹੜਕੰਪ ਮੱਚ ਗਿਆ। ਦੁਕਾਨ ਮਾਲਕ ਵੱਲੋਂ ਦੁਕਾਨ 'ਤੇ ਰਾਤ ਕੱਟਣ ਵਾਲੇ ਤਿੰਨ ਨੌਜਵਾਨਾਂ 'ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਇਹ ਨੌਜਵਾਨ ਕਥਿਤ ਤੌਰ 'ਤੇ ਨਸ਼ੇੜੀ ਹਨ ਅਤੇ ਉਨ੍ਹਾਂ ਨੇ ਚੋਰੀ ਨੂੰ ਅੰਜਾਮ ਦੇਣ ਦਾ ਸ਼ੱਕ ਹੈ। ਹਾਲਾਂਕਿ, ਨੌਜਵਾਨਾਂ ਨੇ ਅਜੇ ਤੱਕ ਚੋਰੀ ਦੀ ਗੱਲ ਨਹੀਂ ਮੰਨੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲਿਆ ਮੌਸਮ! ਸਵੇਰੇ-ਸਵੇਰੇ ਸ਼ੁਰੂ ਹੋਈ ਬਰਸਾਤ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਇਸ ਘਟਨਾ ਨੇ ਬਾਜ਼ਾਰ ਦੇ ਹੋਰ ਆੜ੍ਹਤੀਆਂ ਅਤੇ ਵਪਾਰੀਆਂ ਵਿਚ ਗੁੱਸਾ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਕਾਰੋਬਾਰਾਂ ਲਈ ਚਿੰਤਾ ਦਾ ਕਾਰਨ ਬਣ ਗਈਆਂ ਹਨ। ਵਪਾਰੀ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਬਾਜ਼ਾਰ ਵਿਚ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਸਖ਼ਤ ਕਦਮ ਚੁੱਕੇ ਜਾਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
7 ਕੁਇੰਟਲ ਚੌਲ ਅਤੇ ਇਕ ਛੋਟਾ ਹਾਥੀ ਸਮੇਤ ਦੋ ਗ੍ਰਿਫ਼ਤਾਰ
NEXT STORY