ਫਤਿਹਗੜ੍ਹ ਚੂੜੀਆਂ (ਸਾਰੰਗਲ) - ਕਸਬਾ ਫਤਿਹਗੜ੍ਹ ਚੂੜੀਆਂ ਵਿਚ ਇਸ ਵੇਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਥਾਂ ’ਤੇ ਘਰੇਲੂ ਗੈਸ ਸਿਲੰਡਰ ਨੂੰ ਵਪਾਰਕ ਵਰਤੋਂ ਵਿਚ ਲਿਆ ਕੇ ਵਰਤਣ ਵਾਲਿਆਂ ਦੀ ਹੋੜ ਲੱਗੀ ਪਈ ਹੈ, ਜਿਸ ਕਰ ਕੇ ਇਸ ਘਰੇਲੂ ਗੈਸ ਸਿਲੰਡਰ ਦੀ ਖਪਤ ਜ਼ਿਆਦਾ ਹੈ, ਜਦਕਿ ਮਹਿੰਗਾ ਹੋਣ ਕਰ ਕੇ ਕਮਰਸ਼ੀਅਲ ਗੈਸ ਸਿਲੰਡਰ ਨੂੰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ ਅਤੇ ਇਹ ਸਭ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਢਿੱਲਮੱਠ ਦਾ ਹੀ ਨਤੀਜਾ ਹੈ ਕਿ ਹਰ ਤੀਜੀ ਦੁਕਾਨ ਅਤੇ ਰੇਹੜੀ ’ਤੇ ਘਰੇਲੂ ਗੈਸ ਸਿਲੰਡਰ ਹੀ ਨਜ਼ਰੀ ਪੈ ਰਹੇ ਹਨ।
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਪਿਛਲੇ ਲੰਮੇ ਸਮੇਂ ਵਰਤੋਂ ਵਿਚ ਲਿਆਂਦੇ ਜਾ ਰਹੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਜਗ੍ਹਾ ’ਤੇ ਘਰੇਲੂ ਗੈਸ ਸਿਲੰਡਰ ਨਾਲ ਆਪਣਾ ਧੰਦਾ ਰੇਹੜੀਆਂ ਤੇ ਦੁਕਾਨਦਾਰਾਂ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਹ ਸਭ ਘਰੇਲੂ ਗੈਸ ਸਿਲੰਡਰਾਂ ਦੇ ਰੇਟਾਂ ਵਿਚ ਹੋਈ ਕਟੌਤੀ ਕਾਰਨ ਹੋ ਰਿਹਾ ਹੈ। ਜਦਕਿ ਪਹਿਲਾਂ ਘਰੇਲੂ ਗੈਸ ਸਿਲੰਡਰ 1100 ਰੁਪਏ ਦਾ ਹੋਣ ਕਰ ਕੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1700 ਰੁਪਏ ਸੀ ਤਾਂ ਇਸ ਦੀ ਜ਼ਿਆਦਾ ਵਿਕਰੀ ਹੁੰਦੀ ਸੀ, ਪਰ ਹੁਣ ਘਰੇਲੂ ਗੈਸ ਸਿਲੰਡਰ ਦੇ ਰੇਟ 200 ਰੁਪਏ ਘੱਟਣ ਕਰ ਕੇ ਇਸਦੀ ਵਿਕਰੀ ਜਿਥੇ ਘੱਟ ਗਈ ਹੈ, ਉਥੇ ਕਮਰਸ਼ੀਅਲ ਸਿਲੰਡਰ ਦਾ ਰੇਟ ਕਰੀਬ 130 ਰੁਪਏ ਵਧਣ ਨਾਲ ਵਪਾਰਕ ਕੰਮ ਕਰਨ ਵਾਲੇ ਇਸ ਨੂੰ ਖਰੀਦਣ ਤੋਂ ਕੰਨੀ ਕਤਰਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕੋਲੰਬੀਆ ’ਚ ਬਣੀ ਸ਼ਕੀਰਾ ਦੀ 21 ਫੁੱਟ ਉੱਚੀ ਖ਼ੂਬਸੂਰਤ ਮੂਰਤੀ ਪਰ ਹੋ ਗਈ ਇਕ ਵੱਡੀ ਗਲਤੀ
ਦੂਜੇ ਪਾਸੇ ਜੇਕਰ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਜੋ ਉਸ ਇਸ ਗੱਲ ਤੋਂ ਅਣਜਾਣ ਰਹਿੰਦੇ ਹਨ ਅਤੇ ਜਦੋਂ ਵੀ ਕੋਈ ਖਬਰ ਪ੍ਰਕਾਸ਼ਿਤ ਹੁੰਦੀ ਹੈ ਤਾਂ ਵਿਭਾਗ ਵਲੋਂ ਛੋਟੇ ਦੁਕਾਨਦਾਰਾਂ ਖਿਲਾਫ ਕਾਰਵਾਈ ਕਰਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ ਪਰ ਸ਼ਹਿਰ ਫਤਿਹਗੜ੍ਹ ਚੂੜੀਆਂ ਦੀਆਂ ਕਈਆਂ ਦੁਕਾਨਾਂ ਤੇ ਰੇਹੜੀਆਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ, ਜਿਸਦੇ ਚਲਦਿਆਂ ਇਸ ਵਿਰੁੱਧ ਕਾਰਵਾਈ ਕਰਨ ਲਈ ਅਤੇ ਇਸਦੀ ਵਰਤੋਂ ਨੂੰ ਰੋਕਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਹੈ ਜਦਕਿ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਸਭ ਕੁਝ ਦੇਖ ਰਿਹਾ ਹੈ। ਓਧਰ ਹੁਣ ਆਉਣ ਵਾਲੇ ਦਿਨਾਂ ਵਿਚ ਇਹ ਦੇਖਣਾ ਹੋਵੇਗਾ ਕਿ ਇਸ ਸਬੰਧੀ ਫੂਡ ਸਪਲਾਈ ਵਿਭਾਗ ਕੋਈ ਠੋਸ ਕਦਮ ਚੁੱਕਦਾ ਹੈ ਕਿ ਜਾਂ ਫਿਰ ਇਹ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਦਾ ਸਿਲਸਿਲਾ ਇੰਝ ਚਲਦਾ ਰਹਿੰਦਾ ਹੈ।
ਕੀ ਕਹਿਣਾ ਹੈ ਜ਼ਿਲਾ ਫੂਡ ਸਪਲਾਈ ਅਫਸਰ ਦਾ?
ਸਭ ਤੋਂ ਪਹਿਲਾਂ ਜ਼ਿਲਾ ਫੂਡ ਸਪਲਾਈ ਅਫਸਰ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਵਾਰ-ਵਾਰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਨੇ ਮੁਨੱਵਰ ਫਾਰੂਕੀ ਦਾ ਕੀਤਾ ਸਮਰਥਨ, ਆਇਸ਼ਾ ਖ਼ਾਨ ਦੀ ਲਾਈ ਰੱਜ ਕੇ ਕਲਾਸ
ਕੀ ਕਹਿਣਾ ਹੈ ਏ. ਐੱਫ. ਐੱਸ. ਓ ਦਾ?
ਓਧਰ ਫੂਡ ਸਪਲਾਈ ਵਿਭਾਗ ਦੇ ਏ.ਐੱਫ.ਐੱਸ.ਓ. ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਹੈ ਅਤੇ ਫਿਰ ਵੀ ਜੇਕਰ ਦੁਕਾਨਦਾਰ ਫਿਰ ਵੀ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਕਰ ਰਹੇ ਹਨ ਤਾਂ ਉਹ ਟੀਮ ਨੂੰ ਭੇਜ ਕੇ ਇਸ ਸਬੰਧੀ ਚੈਕਿੰਗ ਕਰਵਾਉਣਗੇ ਅਤੇ ਬਣਦੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਏ.ਐੱਫ.ਐੱਸ.ਓ. ਵਲੋਂ ਦਿੱਤੇ ਬਿਆਨ ਤੋਂ ਬਾਅਦ ਵਿਭਾਗ ਦੇ ਕਰਮਚਾਰੀ ਕਿੰਨਾ ਕੁ ਆਪਣੇ ਅਧਿਕਾਰੀ ਦੇ ਹੁਕਮਾਂ ’ਤੇ ਖਰਾ ਉੱਤਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜਾਬ 'ਚ ਠੰਡ ਫੜੇਗੀ ਜ਼ੋਰ, 24 ਘੰਟਿਆਂ ’ਚ ਪਵੇਗੀ ਸੰਘਣੀ ਧੁੰਦ, ਦਿਲ ਤੇ ਸਾਹ ਦੇ ਰੋਗੀ ਕਰਨ ਬਚਾਅ
NEXT STORY