ਮਹਿਲ ਕਲਾਂ (ਹਮੀਦੀ ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਠੀਕਰੀਵਾਲਾ ਵਿਖੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਿਟਿਡ ਦੀ ਚੋਣ ਪ੍ਰਕਿਰਿਆ ਪੂਰੇ ਅਮਨ ਅਮਾਨ ਅਤੇ ਪਾਰਦਰਸ਼ਤਾ ਨਾਲ ਸੰਪੰਨ ਹੋਈ। ਚੋਣ ਪ੍ਰਬੰਧ ਦੀ ਦੇਖਰੇਖ ਚੋਣ ਸਕੱਤਰ ਸੰਦੀਪ ਸਿੰਘ ਠੀਕਰੀਵਾਲਾ, ਸਕੱਤਰ ਬਲਜੀਤ ਸਿੰਘ ਚੌਹਾਨਕੇ ਕਲਾਂ, ਅਤੇ ਸੇਲਜ਼ਮੈਨ ਸੁਖਬੀਰ ਸਿੰਘ ਵੱਲੋਂ ਕੀਤੀ ਗਈ। ਸਵੇਰੇ 9 ਵਜੇ ਸ਼ੁਰੂ ਹੋਈ ਵੋਟਿੰਗ ਪੂਰੇ ਅਨੁਸ਼ਾਸਨ ਅਤੇ ਸ਼ਾਂਤੀ ਨਾਲ ਹੋਈ ਤੇ ਸ਼ਾਮ ਵੇਲੇ ਗਿਣਤੀ ਉਪਰੰਤ ਨਤੀਜੇ ਘੋਸ਼ਿਤ ਕੀਤੇ ਗਏ।
ਮਹਿਕਮੇ ਦੇ ਅਧਿਕਾਰੀਆਂ ਵੱਲੋਂ ਲਾਣੇ ਗਏ ਨਤੀਜਿਆਂ ਵਿੱਚ ਨਵੇਂ ਚੁਣੇ ਮੈਂਬਰ ਅਕਵਿੰਦਰ ਕੌਰ ਪਤਨੀ ਤੇਜਿੰਦਰ ਸਿੰਘ ਦੇ ਚੋਣ ਨਿਸ਼ਾਨ ਮੋਟਰਸਾਈਕਲ ਨੂੰ 16 ਵੋਟਾਂ, ਜਰਨੈਲ ਸਿੰਘ ਪੁੱਤਰ ਜਸਵੀਰ ਸਿੰਘ ਦੇ ਚੋਣ ਨਿਸ਼ਾਨ ਪੌੜੀ ਨੂੰ 83 ਵੋਟਾਂ,ਅਮਰਨਾਥ ਸਿੰਘ ਪੁੱਤਰ ਬਾਬੂ ਸਿੰਘ ਦੇ ਚੋਣ ਨਿਸਾਨ ਕੁਰਸੀ ਨੂੰ 88 ਵੋਟਾਂ, ਕਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਦੇ ਚੋਣ ਨਿਸਾਨ ਬੱਸ ਨੂੰ 32 ਵੋਟਾਂ,ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਾਈਕਲ 74 ਵੋਟਾ,ਜਸਵੀਰ ਸਿੰਘ ਪੁੱਤਰ ਮਲਕੀਤ ਸਿੰਘ ਜਹਾਜ ਨੂੰ 49 ਵੋਟਾਂ,ਦਰਸ਼ਨ ਦਾਸ ਪੁੱਤਰ ਸੁਖਦੇਵ ਦਾਸ ਤੇ ਚੋਣ ਨਿਸਾਨ ਮੁਰਗਾ 50 ਵੋਟਾਂ,ਹਾਕਮ ਸਿੰਘ ਪੁੱਤਰ ਕ੍ਰਿਪਾਲ ਸਿੰਘ ਕੈਂਚੀ 63,ਰਾਮਪਾਲ ਸਿੰਘ ਪੁੱਤਰ ਘੁੱਲਾ ਸਿੰਘ ਟੈਲੀਵਿਜ਼ਨ 73,ਸਤਨਾਮ ਸਿੰਘ ਪੁੱਤਰ ਹਰਨੇਕ ਸਿੰਘ ਅਲਮਾਰੀ 22 ਮਲਕੀਤ ਸਿੰਘ ਪੁੱਤਰ ਬਹਾਦਰ ਸਿੰਘ ਫੁੱਲ 94 ਲਾਭ ਸਿੰਘ ਪੁੱਤਰ ਮੇਵਾ ਸਿੰਘ ਦੇ ਚੋਣ ਨਿਸ਼ਾਨ ਕਾਰ 34 ਵੋਟਾਂ 13 ਪ੍ਰੀਤਮ ਕੌਰ ਪਤਨੀ ਗੁਰਦਿਆਲ ਸਿੰਘ ਭੇਟ 38 ਵੋਟਾਂ ਹਾਸਲ ਕਰਕੇ ਸਭਾ ਦੇ ਮੈਂਬਰ ਚੁਣੇ ਗਏ ਜਦਕਿ ਮਹਿੰਦਰ ਸਿੰਘ ਪੁੱਤਰ ਦਲੀਪ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।
ਇਸ ਮੌਕੇ ਚੋਣ ਨਤੀਜੇ ਘੋਸ਼ਿਤ ਹੋਣ ਮਗਰੋਂ ਸਰਪੰਚ ਕਿਰਨਜੀਤ ਸਿੰਘ ਹੈਪੀ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਪਤਵੰਤ ਨਾਗਰਿਕਾਂ ਵੱਲੋਂ ਨਵੇਂ ਚੁਣੇ ਮੈਂਬਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਹੈਪੀ ਨੇ ਕਿਹਾ ਕਿ ਨਵੇਂ ਚੁਣੇ ਸਭਾ ਮੈਂਬਰ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਭਲਾਈ, ਖੇਤੀਬਾੜੀ ਦੇ ਵਿਕਾਸ ਤੇ ਸਹਿਕਾਰੀ ਸੰਸਥਾ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਜਸਪ੍ਰੀਤ ਹੈਪੀ ਠੀਕਰੀਵਾਲਾ ਅਤੇ ਸਕੱਤਰ ਜੰਗ ਸਿੰਘ ਦੀਵਾਨਾ ਨੇ ਵੀ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਂਦੇ 15 ਦਿਨਾਂ ਵਿੱਚ ਸਭਾ ਦੇ ਮੈਂਬਰ ਆਪਣੀ ਮੀਟਿੰਗ ਕਰਕੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਆਪ ਕਰਨਗੇ।ਇਸ ਮੌਕੇ ਨਵੇਂ ਚੁਣੇ ਸਭਾ ਮੈਂਬਰਾਂ ਨੇ ਮਹਿਕਮੇ ਦੇ ਅਧਿਕਾਰੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ, ਤਨਦੇਹੀ ਤੇ ਨਿਸ਼ਠਾ ਨਾਲ ਨਿਭਾਉਣਗੇ, ਅਤੇ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
MP ਮੀਤ ਹੇਅਰ ਨੇ ਹੱਲ ਕਰਵਾਇਆ ਬਡਬਰ ਬੁੱਲ੍ਹੇਸ਼ਾਹ ਬਸਤੀ ਦੇ ਗੰਦੇ ਪਾਣੀ ਦਾ ਮਸਲਾ
NEXT STORY