ਚੰਡੀਗਡ਼੍ਹ, (ਵਿਜੇ)- ਚੰਡੀਗਡ਼੍ਹ ਦੀ ਹਵਾ ਹੌਲੀ-ਹੌਲੀ ਜ਼ਹਿਰੀਲੀ ਹੋਣ ਲੱਗੀ ਹੈ। ਗੁਆਂਢੀ ਸੂਬਿਅਾਂ ’ਚ ਪਰਾਲੀ ਸਾਡ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਇਸਦਾ ਅਸਰ ਹੁਣ ਦਿੱਲੀ ਤੋਂ ਬਾਅਦ ਚੰਡੀਗਡ਼੍ਹ ’ਚ ਵੀ ਦਿਸ ਰਿਹਾ ਹੈ। ਇਸਦਾ ਸਬੂਤ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਚੰਡੀਗਡ਼੍ਹ ਦਾ ਏਅਰ ਕੁਆਲਿਟੀ ਇੰਡੈਕਸ, ਜੋ ਕੁਝ ਦਿਨ ਪਹਿਲਾਂ ਸੰਤੋਖਜਨਕ ਹਾਲਤ ਵਿਚ ਸੀ ਪਰ ਜਦੋਂ ਡਾਟਾ ਸਾਹਮਣੇ ਆਇਆ ਤਾਂ ਇਸਨੇ ਅਧਿਕਾਰੀਆਂ ਦੀ ਚਿੰਤਾ ਵੀ ਵਧਾ ਦਿੱਤੀ।
ਚੰਡੀਗਡ਼੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਨੇ ਪਿਛਲੇ ਸਾਲ ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਵਿਚ ਜੋ ਕੰਟੀਨਿਊਸ ਐਂਬੀਅਟ ਏਅਰ ਕੁਆਲਿਟੀ ਮਾਨੀਟਰਿੰਗ (ਸੀ. ਏ. ਏ. ਸੀ. ਐੱਮ.) ਮਸ਼ੀਨ ਲਾਈ ਸੀ, ਉਸਨੇ ਸੰਕੇਤ ਦੇ ਦਿੱਤੇ ਹਨ ਕਿ ਇਸ ਸਾਲ ਹਵਾ ਪ੍ਰਦੂਸ਼ਣ ਦੀ ਹਾਲਤ ਹੋਰ ਵੀ ਭਿਆਨਕ ਹੋਣ ਵਾਲੀ ਹੈ। 8-10 ਅਕਤੂਬਰ ਤਕ ਇਸ ਮਸ਼ੀਨ ਤੋਂ ਜੋ ਡਾਟਾ ਨਿਕਲਿਆ ਹੈ, ਉਸ ’ਚ ਸ਼ਹਿਰ ਦੀ ਹਵਾ ਮਾਡਰੇਟ ਦੱਸੀ ਜਾ ਰਹੀ ਹੈ।
10 ਅਕਤੂਬਰ ਦੁਪਹਿਰ 2 ਵਜੇ ਜਾਰੀ ਕੀਤੇ ਗਏ ਅੰਕਡ਼ਿਆਂ ’ਚ ਇਸ ਮਸ਼ੀਨ ਨਾਲ ਏਅਰ ਕੁਆਲਿਟੀ ਇੰਡੈਕਸ 161 ਦਰਜ ਕੀਤਾ ਗਿਆ ਹੈ। ਮਾਡਰੇਟ ਦਾ ਮਤਲਬ ਹੈ ਕਿ ਹੁਣ ਫੇਫਡ਼ਿਆਂ ਤੇ ਦਿਲ ਦੇ ਮਰੀਜ਼ਾਂ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਹ ਹਾਲਾਤ ਸਿਰਫ ਇਕ ਦਿਨ ਤੋਂ ਨਹੀਂ ਹਨ।
ਮੌਸਮ ਵਧਾ ਸਕਦੈ ਪ੍ਰੇਸ਼ਾਨੀ
ਮੌਸਮ ਵਿਭਾਗ ਦੀ ਭਵਿੱਖਵਾਣੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਤਕ ਸ਼ਹਿਰ ’ਚ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਹ ਹਾਲਤ 13 ਅਕਤੂਬਰ ਤਕ ਬਣੀ ਰਹੇਗੀ। ਅਜਿਹੇ ’ਚ ਚੰਡੀਗਡ਼੍ਹ ’ਚ ਹਵਾ ਪ੍ਰਦੂਸ਼ਣ ਦਾ ਅੰਕਡ਼ਾ ਹੋਰ ਵਧ ਸਕਦਾ ਹੈ। ਬੁੱਧਵਾਰ ਨੂੰ ਹੇਠਲਾ ਤਾਪਮਾਨ 21 ਡਿਗਰੀ ਦਰਜ ਕੀਤਾ ਗਿਆ, ਜੋ 16 ਅਕਤੂਬਰ ਤਕ 18 ਡਿਗਰੀ ਤਕ ਪਹੁੰਚ ਜਾਵੇਗਾ। ਇਹੀ ਕਾਰਨ ਹੈ ਕਿ ਮੌਸਮ ’ਚ ਠੰਡਾ ਹੋਣ ਕਾਰਨ ਹਵਾ ਪ੍ਰਦੂਸ਼ਣ ਦੀ ਹਾਲਤ ਹੋਰ ਗੰਭੀਰ ਬਣੇਗੀ।
ਸੀ. ਪੀ. ਸੀ. ਸੀ. ਦੀ ਮੀਟਿੰਗ ’ਚ ਲਿਆ ਗਿਆ ਫੈਸਲਾ ਛੇਤੀ ਹੀ ਸਟੱਡੀ ਕਰਨ ਹੋਰ ਰਾਜਾਂ ’ਚ ਜਾਣਗੇ ਅਫਸਰ
ਚੰਡੀਗਡ਼੍ਹ, 10 ਅਕਤੂਬਰ (ਵਿਜੇ)-ਪਿਛਲੇ ਕੁਝ ਦਿਨਾਂ ਤੋਂ ਜਦੋਂ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਕਾਫ਼ੀ ਵੱਧ ਗਿਆ ਤਾਂ ਬੁੱਧਵਾਰ ਨੂੰ ਚੰਡੀਗਡ਼੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਦੀ ਇਕ ਹੰਗਾਮੀ ਮੀਟਿੰਗ ਬੁਲਾਈ ਗਈ। ਇਸ ’ਚ ਅਧਿਕਾਰੀਆਂ ਵਲੋਂ ਆਪਣੇ ਅਫਸਰਾਂ ਤੋਂ ਸੁਝਾਅ ਮੰਗੇ ਗਏ ਕਿ ਪ੍ਰਦੂਸ਼ਣ ਪੱਧਰ ਨੂੰ ਕੰਟਰੋਲ ’ਚ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ? ਸੀ. ਪੀ. ਸੀ. ਸੀ. ਦੇ ਵਾਈਸ ਚੇਅਰਮੈਨ ਦਵਿੰਦਰ ਦਲਾਈ ਨੇ ਆਪਣੀ ਟੀਮ ਨੂੰ ਛੇਤੀ ਹੀ ਨਵੇਂ ਬਦਲ ਲੱਭਣ ਦੇ ਨਿਰਦੇਸ਼ ਦਿੱਤੇ।
ਇਸ ’ਤੇ ਚਰਚਾ ਕੀਤੀ ਗਈ ਕਿ ਪੁਣੇ ’ਚ ਜਦੋਂ ਹਵਾ ਪ੍ਰਦੂਸ਼ਣ ਕਾਫ਼ੀ ਵੱਧ ਗਿਆ ਸੀ ਤਾਂ ਉਥੇ ਅਜਿਹੀਆਂ ਮਸ਼ੀਨਾਂ ਲਾਈਆਂ ਗਈਆਂ ਸਨ, ਜੋ ਪ੍ਰਦੂਸ਼ਿਤ ਹਵਾ ਨੂੰ ਸ਼ੁੱਧ ਹਵਾ ’ਚ ਬਦਲ ਦਿੰਦੀਆਂ ਹਨ। ਦਲਾਈ ਨੇ ਆਪਣੀ ਟੀਮ ਨੂੰ ਨਿਰਦੇਸ਼ ਦਿੱਤੇ ਕਿ ਦੇਸ਼ ’ਚ ਜੇਕਰ ਕਿਸੇ ਵੀ ਸ਼ਹਿਰ ’ਚ ਇਸ ਤਰ੍ਹਾਂ ਦੀਆਂ ਮਸ਼ੀਨਾਂ ਲੱਗੀਆਂ ਹਨ ਤਾਂ ਉਨ੍ਹਾਂ ਦੀ ਪਛਾਣ ਕੀਤੀ ਜਾਵੇ। ਉਸ ਸ਼ਹਿਰ ਵਿਚ ਜਾ ਕੇ ਮਸ਼ੀਨਾਂ ਦੀ ਸਟੱਡੀ ਕੀਤੀ ਜਾਵੇ ਕਿ ਉਹ ਕਿਸ ਤਰ੍ਹਾਂ ਕੰਮ ਕਰਦੀਆਂ ਹਨ। ਸੀ. ਪੀ. ਸੀ. ਸੀ. ਦੀ ਟੀਮ ਛੇਤੀ ਹੀ ਮਸ਼ੀਨਾਂ ਦੀ ਸਟੱਡੀ ਕਰਨ ਲਈ ਰਵਾਨਾ ਹੋਵੇਗੀ। ਉਕਤ ਮਸ਼ੀਨਾਂ ਨੂੰ ਸ਼ਹਿਰ ਦੇ ਸਾਰੇ ਮਸ਼ਰੂਫ ਚੁਰਾਹਿਆਂ ’ਚ ਲਾਇਆ ਜਾਵੇਗਾ, ਤਾਂ ਕਿ ਹਵਾ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।
ਚੰਡੀਗਡ਼੍ਹ ’ਚ ਹਵਾ ਪ੍ਰਦੂਸ਼ਣ ਦੀ ਹਾਲਤ ਨੂੰ ਕੰਟਰੋਲ ’ਚ ਰੱਖਣ ਲਈ ਬੁੱਧਵਾਰ ਨੂੰ ਅਫਸਰਾਂ ਨਾਲ ਮੀਟਿੰਗ ਹੋਈ ਹੈ। ਨਵੀਆਂ ਮਸ਼ੀਨਾਂ ਦੀ ਸਟੱਡੀ ਕਰਨ ਲਈ ਕਿਹਾ ਗਿਆ ਹੈ। ਪਹਿਲਾਂ ਕੁਝ ਮਸ਼ੀਨਾਂ ਨੂੰ ਪਾਇਲਟ ਪ੍ਰਾਜੈਕਟ ਤਹਿਤ ਖਰੀਦਿਆ ਜਾਵੇਗਾ। ਨਤੀਜਾ ਚੰਗਾ ਹੋਇਆ ਤਾਂ ਸਾਰੇ ਮਸ਼ਰੂਫ ਚੌਰਾਹਿਆਂ ’ਚ ਇਨ੍ਹਾਂ ਨੂੰ ਇੰਸਟਾਲ ਕਰ ਦਿੱਤਾ ਜਾਵੇਗਾ।
-ਦਵਿੰਦਰ ਦਲਾਈ, ਉਪ ਚੇਅਰਮੈਨ, ਸੀ. ਪੀ. ਸੀ. ਸੀ.
ਪਾਇਲਟ ਪ੍ਰਾਜੈਕਟ ਤਹਿਤ ਖਰੀਦੀਆਂ ਜਾਣਗੀਆਂ
ਪ੍ਰਸ਼ਾਸਨ ਦੀ ਯੋਜਨਾ ਹੈ ਕਿ ਇਸ ਸਾਲ ਇਨ੍ਹਾਂ ਮਸ਼ੀਨਾਂ ਨੂੰ ਛੇਤੀ ਖਰੀਦ ਲਿਆ ਜਾਵੇ। ਇਹ ਪਾਇਲਟ ਪ੍ਰਾਜੈਕਟ ਹੋਵੇਗਾ। ਇਸ ਤਹਿਤ ਪਹਿਲਾਂ ਤਿੰਨ-ਚਾਰ ਮਸ਼ੀਨਾਂ ਖਰੀਦੀਆਂ ਜਾਣਗੀਆਂ। ਇਕ ਮਸ਼ੀਨ ਦੀ ਕੀਮਤ 50, 000 ਹੋਵੇਗੀ। ਤਜਰਬਾ ਸਫਲ ਰਿਹਾ ਤਾਂ ਹਰ ਚੌਰਾਹੇ ’ਚ ਮਸ਼ੀਨ ਲਾਈ ਜਾਵੇਗੀ।
ਇਸ ਤਰ੍ਹਾਂ ਕੰਮ ਕਰੇਗੀ ਮਸ਼ੀਨ
ਇਹ ਮਸ਼ੀਨਾਂ ਪੁਣੇ ਦੀਆਂ ਸਡ਼ਕਾਂ ’ਤੇ ਲੱਗੀਆਂ ਹਨ। ਇਹ ਹਵਾ ’ਚ ਮੌਜੂਦ ਪਾਲਿਊਟੈਂਟਸ ਨੂੰ ਸਾਫ਼ ਹਵਾ ’ਚ ਬਦਲ ਦਿੰਦੀਆਂ ਹਨ। ਹਵਾ ’ਚ ਮੌਜੂਦ ਜ਼ਹਿਰੀਲੇ ਕਣਾਂ ਨੂੰ ਆਪਣੇ ਅੰਦਰ ਖਿੱਚ ਕੇ ਇਹ ਮਸ਼ੀਨਾਂ ਦੂਜੇ ਪਾਸੇ ਤੋਂ ਸ਼ੁੱਧ ਹਵਾ ਛੱਡਦੀਆਂ ਹਨ।
ਸ਼ੱਕੀ ਹਾਲਤ ’ਚ ਹੋਟਲ ’ਚ ਮ੍ਰਿਤਕ ਮਿਲਿਆ ਅਾਨ. ਅਾਰ. ਅਾਈ. ਸਾਫਟਵੇਅਰ ਇੰਜੀਨੀਅਰ
NEXT STORY