ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਬੀਤੀ ਰਾਤ ਪਿੰਡ ਬਲਮਗੜ੍ਹ ਵਿਖੇ ਮੁਕਤਸਰ ਮਾਈਨਰ 'ਚ ਪਾੜ ਪੈ ਜਾਣ ਕਾਰਨ ਕਿਸਾਨਾਂ ਦੇ ਖੇਤਾਂ 'ਚ ਪਾਣੀ ਭਰ ਗਿਆ। ਕਿਸਾਨਾਂ ਵਲੋਂ ਇਕ ਦੋ ਦਿਨ ਪਹਿਲਾਂ ਹੀ ਬੀਜੀ ਗਈ ਕਣਕ ਦੇ ਖੇਤ 'ਚ ਪਾਣੀ ਭਰਨ ਨਾਲ ਕਾਫੀ ਨੁਕਸਾਨ ਹੋ ਗਿਆ। ਬਲਮਗੜ ਦੇ ਕਿਸਾਨਾਂ ਬਲਦੇਵ ਸਿੰਘ ਜਸਵਿੰਦਰ ਸਿੰਘ ਭੁਪਿੰਦਰ ਸਿੰਘ ਸੁਰਿੰਦਰ ਸਿੰਘ ਹਰਬੰਸ ਸਿੰਘ ਬਲਰਾਜ ਸਿੰਘ ਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਰਜਬਾਹਾ ਪਿੰਡ ਦੇ ਬਿਲਕੁਲ ਨੇੜੇ ਪੁੱਲ ਕੋਲ ਟੁੱਟਿਆ ਹੈ, ਜਿਸ 'ਚ ਲਗਭਗ 15 ਫੁੱਟ ਦਾ ਪਾੜ ਪੈ ਗਿਆ। 50 ਏਕੜ ਜ਼ਮੀਨ 'ਚ ਪਾੜ ਪੈ ਜਾਣ ਕਾਰਨ ਪਾਣੀ ਭਰ ਗਿਆ ਤੇ ਕਿਸਾਨਾਂ ਨੇ ਖੁਦ ਹੀ ਰਜਬਾਹੇ ਦੀ ਝਾਲ ਕੋਲੋਂ ਪਾਣੀ ਬੰਦ ਕਰ ਦਿੱਤਾ ਤਾਂ ਕਿ ਹੋਰ ਨੁਕਸਾਨ ਨਾ ਹੋਵੇ।
ਇਸ ਘਟਨਾ ਦੇ ਬਾਰੇ ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇਥੇ ਨਹੀਂ ਆਇਆ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਮੁੜ ਤੋਂ ਰੌਣੀਆਂ ਕਰਕੇ ਕਣਕ ਬੀਜਣੀ ਪਵੇਗੀ। ਪਤਾ ਲੱਗਾ ਹੈ ਕਿ ਹੁਣ ਕਿਸਾਨਾਂ ਨੂੰ ਪਾਣੀ ਦੀ ਜਿਆਦਾ ਲੋੜ ਨਾ ਹੋਣ ਕਰਕੇ ਰਜਬਾਹੇ 'ਚ ਲੱਗੇ ਮੋਘੇ ਬੰਦ ਕਰ ਦਿੱਤੇ ਗਏ ਸਨ, ਜਿਸ ਕਰਕੇ ਪਾਣੀ ਦਾ ਪੱਧਰ ਜ਼ਿਆਦਾ ਹੋ ਗਿਆ।
ਟਕਸਾਲੀਆਂ ਖਿਲਾਫ ਮੈਦਾਨ 'ਚ ਉਤਰੀ ਹਰਸਿਮਰਤ, ਦਿੱਤਾ ਤਿੱਖਾ ਜਵਾਬ (ਵੀਡੀਓ)
NEXT STORY