ਲੁਧਿਆਣਾ (ਰਿਸ਼ੀ)– 2 ਦਿਨ ਪਹਿਲਾਂ ਥਾਣਾ ਹੈਬੋਵਾਲ ਦੇ ਇਲਾਕੇ ਰਘੁਵੀਰ ਪਾਰਕ, ਜੱਸੀਆਂ ਰੋਡ ’ਤੇ ਦੋਸਤ ਦੀ ਭੈਣ ਨੂੰ ਛੇੜਨ ਤੋਂ ਰੋਕਣ ’ਤੇ ਚਾਕੂ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ ਅਤੇ ਦੋਵੇਂ ਕਾਤਲਾਂ ਨੂੰ ਦਬੋਚ ਲਿਆ ਹੈ। ਉਕਤ ਜਾਣਕਾਰੀ ਜੁਆਇੰਟ ਸੀ.ਪੀ. ਸੋਮਿਆ ਮਿਸ਼ਰਾ, ਏ.ਡੀ.ਸੀ.ਪੀ. ਸਮੀਰ ਵਰਮਾ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਦਿਨੇਸ਼ ਕੁਮਾਰ (22) ਨਿਵਾਸੀ ਪ੍ਰੇਮ ਵਿਹਾਰ, ਜੱਸੀਆਂ ਰੋਡ ਹੈਬੋਵਾਲ ਕਲਾਂ ਅਤੇ ਉਸ ਦੇ ਨਾਬਾਲਗ ਸਾਥੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਵੱਲੋਂ ਵਰਦਾਤ ’ਚ ਵਰਤਿਆ ਗਿਆ ਬੁਲੇਟ ਅਤੇ ਚਾਕੂ ਬਰਾਮਦ ਕਰ ਲਿਆ ਹੈ। ਮੁਲਜ਼ਮ ਦਿਨੇਸ਼ ਖਿਲਾਫ ਪਹਿਲਾਂ ਵੀ ਥਾਣਾ ਹੈਬੋਵਾਲ ਅਤੇ ਥਾਣਾ ਡਵੀਜ਼ਨ ਨੰ. 8 ’ਚ ਲੜਾਈ-ਝਗੜੇ ਦੇ 2 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਦਿੱਤਾ ਨਕਲੀ ਵੀਜ਼ਾ, ਮਾਰੀ 25 ਲੱਖ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
ਜਾਂਚ ’ਚ ਸਾਹਮਣੇ ਆਇਆ ਹੈ ਕਿ ਕਾਤਲ ਦਿਨੇਸ਼ ਮ੍ਰਿਤਕ ਰਾਹੁਲ ਦੇ ਦੋਸਤ ਆਸ਼ੂ ਦੀ ਭੈਣ ਦੇ ਨਾਲ ਪੜ੍ਹਦਾ ਸੀ, ਜਿਸ ਨੂੰ ਉਹ ਕਾਫੀ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਇਨ੍ਹਾਂ ਦਾ ਝਗੜਾ ਹੋਇਆ ਸੀ, ਜਿਸ ਦੇ ਬਾਅਦ ਰਾਹੁਲ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਮੰਡੀ ਤੋਂ ਘਰ ਜਾ ਰਹੇ ਕਿਸਾਨ 'ਤੇ ਲੁਟੇਰਿਆਂ ਨੇ ਕੀਤਾ ਹਮਲਾ, ਖੋਹੀ ਨਕਦੀ ਤੇ ਐਕਟਿਵਾ, ਪੁਲਸ ਨੇ ਕੀਤੇ ਗ੍ਰਿਫ਼ਤਾਰ
ਕਤਲ ਕਰਨ ਦੇ ਬਾਅਦ ਦਿਨੇਸ਼ ਅਪਣੇ ਨਾਬਾਲਗ ਦੋਸਤ ਦੇ ਨਾਲ ਬੁਲੇਟ ’ਤੇ ਅੰਮ੍ਰਿਤਸਰ ਚਲਾ ਗਿਆ, ਜਿੱਥੇ 2 ਦਿਨਾਂ ਤੱਕ ਧਾਰਮਿਕ ਅਸਥਾਨ ’ਤੇ ਰਿਹਾ ਪਰ ਜਦ ਵਾਪਸ ਆਇਆ ਤਾਂ ਐੱਸ.ਐੱਚ.ਓ. ਇੰਸ. ਬਿੱਟਨ ਕੁਮਾਰ ਦੀ ਟੀਮ ’ਚ ਚੌਕੀ ਜਗਤਪੁਰੀ ਦੇ ਇੰਚਾਰਜ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਉਸ ਨੂੰ ਹੁਸੈਨਪੁਰਾ ਟੀ-ਪੁਆਇੰਟ, ਲਾਦੀਆਂ ਤੋਂ ਦਬੋਚ ਲਿਆ।
ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੂਰਅੰਦੇਸ਼ੀ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੀ ਅਗਵਾਈ ਵਿਚ PCA ਨਵੀਆਂ ਬੁਲੰਦੀਆਂ ਵੱਲ
NEXT STORY