ਰਾਜਪੁਰਾ (ਹਰਵਿੰਦਰ, ਮਸਤਾਨਾ)- ਸਿਟੀ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ 25 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਔਰਤ ਸਮੇਤ 2 ਲੋਕਾ 'ਤੇ ਧੋਖਾਧਡ਼ੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਟੀ ਥਾਣਾ ਦੇ ਐੱਸ.ਐੱਚ.ਓ. ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਪਰਮਵੀਰ ਸਿੰਘ ਵਾਸੀ ਗਣੇਸ਼ ਨਗਰ ਰਾਜਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਰਬਜੀਤ ਸਿੰਘ ਤੇ ਉਸ ਦੀ ਪਤਨੀ ਸੁਖਬੀਰ ਕੌਰ ਵਾਸੀ ਅੰਮ੍ਰਿਤਸਰ ਨੇ ਸ਼ਿਕਾਇਤਕਰਤਾ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜਣ ਲਈ 20 ਲੱਖ ਰੁਪਏ ਲੈ ਲਏ।
ਇਹ ਵੀ ਪੜ੍ਹੋ- ਮੰਡੀ ਤੋਂ ਘਰ ਜਾ ਰਹੇ ਕਿਸਾਨ 'ਤੇ ਲੁਟੇਰਿਆਂ ਨੇ ਕੀਤਾ ਹਮਲਾ, ਖੋਹੀ ਨਕਦੀ ਤੇ ਐਕਟਿਵਾ, ਪੁਲਸ ਨੇ ਕੀਤੇ ਗ੍ਰਿਫ਼ਤਾਰ
ਪਰ ਉਨ੍ਹਾਂ ਨੇ ਕੈਨੇਡਾ ਦਾ ਜਾਅਲੀ ਵੀਜ਼ਾ ਦੇ ਦਿੱਤਾ ਤੇ ਸ਼ਿਕਾਇਤਕਰਤਾ ਨੇ 1 ਲੱਖ 50 ਹਜ਼ਾਰ ਦੀ ਟਿਕਟ ਤੇ ਹੋਰ ਸਾਮਾਨ ਵੀ ਲੈ ਲਿਆ ਸੀ। ਉਸ ਨੇ ਕਿਹਾ ਕਿ ਉਕਤ ਦੋਸ਼ੀ ਪਤੀ-ਪਤਨੀ ਨੇ ਉਸ ਨਾਲ 25 ਲੱਖ ਦੀ ਧੋਖਾਧਡ਼ੀ ਕੀਤੀ ਤੇ ਨਾ ਅਸਲੀ ਵੀਜ਼ਾ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਸਿਟੀ ਪੁਲਸ ਨੇ ਪਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਪਤੀ-ਪਤਨੀ ਦੇ ਖਿਲਾਫ ਧੋਖਾਧਡ਼ੀ ਤੇ ਵੱਖ-ਵੱਖ ਧਾਰਾਵਾਂ ਸਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੜਕਾਂ 'ਤੇ ਛਲਾਂਗਾਂ ਮਾਰਦੇ ਸਾਂਬਰ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, ਫੜਨ ਵਾਲਿਆਂ ਦੇ ਛੁਡਾਏ ਪਸੀਨੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੂਡ ਕਾਰੋਬਾਰੀਆਂ ਤੇ ਮਠਿਆਈ ਵੇਚਣ ਵਾਲਿਆਂ ਨੂੰ ਰਾਹਤ, ਜਾਰੀ ਹੋਏ ਲਿਖ਼ਤੀ ਹੁਕਮ
NEXT STORY