ਅੰਮ੍ਰਿਤਸਰ (ਇੰਦਰਜੀਤ)- ਆਬਕਾਰੀ ਅਤੇ ਕਰ ਵਿਭਾਗ ਨੇ ਦੋ ਨੰਬਰ ਦਾ ਮਾਲ ਦੀ ਢੋਆ-ਢੁਆਈ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਲੁਧਿਆਣਾ ਤੋਂ ਜਲੰਧਰ ਆ ਰਹੇ ਇਕ ਟਰੱਕ ਨੂੰ ਰੋਕਿਆ। ਇਹ ਕਾਰਵਾਈ ਅੰਮ੍ਰਿਤਸਰ ਤੋਂ ਮੋਬਾਇਲ ਵਿੰਗ ਦੀ ਟੀਮ ਨੇ ਕੀਤੀ। ਜਾਣਕਾਰੀ ਅਨੁਸਾਰ ਵਿਭਾਗ ਨੂੰ ਸੂਚਨਾ ਮਿਲੀ ਕਿ ਲੁਧਿਆਣਾ ਤੋਂ ਆ ਰਿਹਾ ਇੱਕ ਟਰੱਕ ਐਲੂਮੀਨੀਅਮ ਸਕ੍ਰੈਪ ਲੈ ਕੇ ਜਾ ਰਿਹਾ ਸੀ, ਜੋ ਕਿ ਜਲੰਧਰ ਜਾ ਰਿਹਾ ਸੀ ਅਤੇ ਉਸ ਵਿਚ ਸਾਮਾਨ ਦੇ ਢੁਕਵੇਂ ਬਿੱਲ ਨਹੀਂ ਸਨ। ਸੂਚਨਾ ’ਤੇ ਕਾਰਵਾਈ ਕਰਦਿਆਂ ਸਟੇਟ ਟੈਕਸ ਮੋਬਾਇਲ ਵਿੰਗ ਦੇ ਗਤੀਸ਼ੀਲ ਅਧਿਕਾਰੀ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਇੱਕ ਟੀਮ, ਸੁਰੱਖਿਆ ਕਰਮਚਾਰੀਆਂ ਦੇ ਨਾਲ, ਮੋਬਾਇਲ ਵਿੰਗ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਡਾ. ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਰਵਾਨਾ ਕੀਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ
ਉਸੇ ਸਮੇਂ ਇਹ ਵੀ ਸੂਚਨਾ ਮਿਲੀ ਕਿ ਸਾਮਾਨ ਲੈ ਕੇ ਜਾਣ ਵਾਲਾ ਟਰੱਕ ਲੁਧਿਆਣਾ ਟੋਲ ਬੈਰੀਅਰ ਦੇ ਨੇੜੇ ਪਹੁੰਚਣ ਵਾਲਾ ਸੀ। ਸੂਚਨਾ ’ਤੇ ਕਾਰਵਾਈ ਕਰਦਿਆਂ ਪੰਡਿਤ ਰਮਨ ਸ਼ਰਮਾ ਦੀ ਟੀਮ ਨੇ ਉਸ ਖੇਤਰ ਨੂੰ ਘੇਰ ਲਿਆ, ਜਿੱਥੇ ਵਾਹਨ ਰੁਕਿਆ ਸੀ। ਮੋਬਾਈਲ ਟੀਮ ਵਲੋਂ ਇੱਕ ਵਿਸ਼ੇਸ਼ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਸ਼ਾਮਲ ਮਾਲ ਮਹੱਤਵਪੂਰਨ ਟੈਕਸ ਚੋਰੀ ਦੇ ਅਧੀਨ ਸੀ। ਮੋਬਾਈਲ ਵਿੰਗ ਦੀ ਮੁਲਾਂਕਣ ਟੀਮ ਦੀ ਰਿਪੋਰਟ ਤੋਂ ਬਾਅਦ 3.20 ਲੱਖ ਦਾ ਜੁਰਮਾਨਾ ਲਗਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ
ਇਸੇ ਤਰ੍ਹਾਂ ਪੰਡਿਤ ਰਮਨ ਸ਼ਰਮਾ ਟੀਮ ਨੂੰ ਪਤਾ ਲੱਗਾ ਕਿ ਇਕ ਹੋਰ ਟਰੱਕ ਲੁਧਿਆਣਾ ਤੋਂ ਪਿੱਤਲ ਦਾ ਸਾਮਾਨ ਲੈ ਕੇ ਜਾ ਰਿਹਾ, ਇਹ ਟਰੱਕ ਟੈਕਸ ਚੋਰੀ ਦੇ ਅਧੀਨ ਹੈ। ਜਾਣਕਾਰੀ ਅਨੁਸਾਰ ਮਾਲ ਸਥਾਨਕ ਤੌਰ ’ਤੇ ਲੁਧਿਆਣਾ ਵਿਚ ਪਹੁੰਚਾਇਆ ਜਾਣਾ ਸੀ। ਮੋਬਾਈਲ ਟੀਮ ਨੇ ਟਰੱਕ ਨੂੰ ਘੇਰ ਲਿਆ ਅਤੇ ਇਸ ਨੂੰ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ- ਠੰਡ 'ਚ ਕਾਂਬੇ ਨੂੰ ਨਾ ਕਰੋ ਨਜ਼ਰਅੰਦਾਜ਼! ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਮੁਲਾਂਕਣ ਤੋਂ ਬਾਅਦ ਟੀਮ ਨੇ 4.6 ਲੱਖ ਦਾ ਜੁਰਮਾਨਾ ਲਗਾਇਆ। ਦੱਸਣਯੋਗ ਹੈ ਕਿ ਜਗ ਬਾਣੀ ਨੇ ਪਹਿਲਾਂ ਹੀ ਆਪਣੀ ਪ੍ਰਕਾਸ਼ਿਤ ਖ਼ਬਰ ਵਿਚ ਕਿਹਾ ਸੀ ਕਿ ਭਵਿੱਖ ਵਿਚ ਗੈਰ-ਕਾਨੂੰਨੀ ਧਾਤ ਸਕ੍ਰੈਪ ਡੀਲਰਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਅੰਦਾਜ਼ਾ ਸਹੀ ਸਾਬਤ ਹੋਇਆ, ਕਿਉਂਕਿ ਦੋਵਾਂ ਟਰੱਕਾਂ ਵਿੱਚ ਉਹੀ ਧਾਤ ਸਕ੍ਰੈਪ ਸੀ ਜੋ ਅਨੁਮਾਨ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ- ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ! ਸਾਹਮਣੇ ਆਇਆ ਵੱਡਾ ਕਾਰਣ
ਵਿਆਹ 'ਚ ਵੱਜ ਰਹੇ ਭੜਕਾਊ ਗਾਣਿਆਂ ਨੂੰ ਸੁਣ ਖੌਲਿਆ ਖੂਨ, ਬਰਾਤੀਆਂ ਵਿਚਕਾਰ ਹੋ ਗਈ...
NEXT STORY