ਪਾਇਲ (ਵਿਨਾਇਕ)- ਪਾਇਲ ਨੇੜੇ ਇੱਕ ਦਰਦਨਾਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਇੱਕ ਸ਼ਰਾਬ ਨਾਲ ਲੱਦਿਆ ਟਰਾਲਾ ਬੈਕ ਕਰਵਾਉਂਦੇ ਸਮੇਂ ਟਰਾਲਾ ਡਰਾਈਵਰ ਗੁਰਮੀਤ ਰਾਮ ਦੀ ਇੱਕ ਗੱਡੀ ਹੇਠ ਆ ਜਾਣ ਕਾਰਨ ਦਰਦਨਾਕ ਮੌਤ ਹੋ ਗਈ।
ਪਾਇਲ ਪੁਲਸ ਪਾਸ ਅਜੈ ਕੁਮਾਰ ਵਾਸੀ ਪਿੰਡ ਪੱਕਾ ਕਲਾ, ਜ਼ਿਲ੍ਹਾ ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਅਤੇ ਟਰਾਲਾ ਡਰਾਈਵਰ ਗੁਰਮੀਤ ਰਾਮ ਬਠਿੰਡਾ ਤੋਂ ਸ਼ਰਾਬ ਨਾਲ ਲੱਦਿਆ ਟਰਾਲਾ ਲੈ ਕੇ ਸ਼ਾਮ 7.30 ਵਜੇ ਦੇ ਕਰੀਬ ਬੀਜਾ ਰੋਡ ਪਾਇਲ ਨੇੜੇ ਬਣੇ ਠੇਕੇ ਉਪਰ ਪੁੱਜੇ ਸਨ।

ਇਹ ਵੀ ਪੜ੍ਹੋ- 5 ਸਾਲਾਂ ਤੋਂ ਵਿਦੇਸ਼ ਰਹਿ ਰਹੀ ਔਰਤ ਦੀ ਕੋਠੀ 'ਤੇ ਹੋ ਗਿਆ ਕਬਜ਼ਾ, ਮੰਤਰੀ ਭੁੱਲਰ ਨੇ ਇੰਝ ਦਿਵਾਈਆਂ 'ਚਾਬੀਆਂ'
ਟਰਾਲਾ ਡਰਾਈਵਰ ਗੁਰਮੀਤ ਰਾਮ ਟਰਾਲਾ ਬੈਕ ਕਰਵਾਉਣ ਲਈ ਹੇਠਾਂ ਉਤਰ ਆਇਆ ਅਤੇ ਉਸ ਤੋਂ ਟਰਾਲਾ ਬੈਕ ਕਰਵਾਉਣ ਲੱਗਾ। ਇਸ ਦੌਰਾਨ ਪਾਇਲ ਸਾਈਡ ਤੋਂ ਆਈ ਇੱਕ ਤੇਜ ਰਫਤਾਰ ਗੱਡੀ ਦੇ ਡਰਾਈਵਰ ਨੇ ਲਾਪਰਵਾਹੀ ਅਤੇ ਅਣਗਹਿਲੀ ਨਾਲ ਗੱਡੀ ਲਿਆ ਕੇ ਗੁਰਮੀਤ ਰਾਮ ਉੱਤੇ ਚਾੜ੍ਹ ਦਿੱਤੀ।
ਇਸ ਹਾਦਸੇ ਵਿੱਚ ਗੁਰਮੀਤ ਰਾਮ ਗੰਭੀਰ ਜਖ਼ਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮੁਲਜ਼ਮ ਅਮਨਦੀਪ ਸਿੰਘ ਵਿਰੁੱਧ ਧਾਰਾ 281 ਅਤੇ 106(1) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਸਰਕਾਰੀ ਸਕੂਲ 'ਚ ਅਧਿਆਪਕਾਂ ਨੇ ਵਿਦਿਆਰਥਣਾਂ 'ਤੇ ਢਾਹਿਆ ਕਹਿਰ ! ਮਗਰੋਂ ਲਿਜਾਣਾ ਪਿਆ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
12 ਸਾਲਾ ਕੁੜੀ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਟਾਇਪਿੰਗ ਦਾ ਬਣਾਇਆ ਨਵਾਂ ਏਸ਼ੀਆ ਰਿਕਾਰਡ
NEXT STORY