ਬਠਿੰਡਾ (ਸੁਖਵਿੰਦਰ)—ਪਾਵਰ ਹਾਊਸ ਰੋਡ ਦੀ ਗਲੀ ਨੰ. 6/1 ਵਿਚ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਇਕ ਔਰਤ ਦੀ ਸੋਨੇ ਦੀ ਚੇਨ ਝਪਟ ਲਈ ਅਤੇ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਾਂਤਾ ਰਾਣੀ ਪਤਨੀ ਸਵ. ਰਾਜ ਕੁਮਾਰ ਵਾਸੀ ਦਿਉਣ ਹਸਪਤਾਲ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਉਕਤ ਗਲੀ ਵਿਚ ਆਈ ਸੀ। ਜਦ ਉਹ ਘਰ ਵਾਪਸ ਜਾਣ ਲੱਗੀ ਤਾਂ ਮੋਟਰਸਾਈਕਲ ਸਵਾਰ ਨੇ ਉਸ ਦੀ ਸੋਨੇ ਦੀ ਚੇਨ ਝਪਟ ਲਈ। ਰੋਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਤੁਰੰਤ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਪੀ. ਸੀ. ਆਰ. ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਅਤੇ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਗਈ, ਜਿਸ 'ਚ ਪਤਾ ਲੱਗਾ ਕਿ ਉਕਤ ਝਪਟਮਾਰ ਗਲੀ ਵਿਚ ਕਈ ਚੱਕਰ ਲਗਾ ਚੁੱਕਾ ਸੀ। ਔਰਤ ਦੀ ਚੇਨ ਝਪਟਣ ਤੋਂ ਪਹਿਲਾਂ ਵੀ ਉਸ ਨੇ 2 ਚੱਕਰ ਔਰਤ ਦੇ ਨਜ਼ਦੀਕ ਲਾਏ ਅਤੇ ਤੀਸਰੇ ਚੱਕਰ ਵਿਚ ਉਹ ਚੇਨ ਝਪਟ ਕੇ ਲੈ ਗਿਆ। ਪੁਲਸ ਜਾਂਚ ਕਰ ਰਹੀ ਹੈ।
15 ਅਗਸਤ ਦੇ ਮੱਦੇਨਜ਼ਰ ਪੁਲਸ ਨੇ ਕੀਤੀ ਵਾਹਨਾਂ ਦੀ ਚੈਕਿੰਗ
NEXT STORY