ਜ਼ੀਰਾ (ਗੁਰਮੇਲ ਸੇਖਵਾਂ) : ਫਿਰੋਜ਼ਪੁਰ ਤੋਂ ਲੁਧਿਆਣਾ ਸੜਕ ’ਤੇ ਡਗਰੂ ਰੇਲਵੇ ਫਾਟਕ ਉਪਰ ਪੁਲ ਬਣਾਉਣ ਦਾ ਕੰਮ ਪਿਛਲੇ ਕਰੀਬ 12 ਸਾਲਾਂ ਤੋਂ ਲਟਕ ਰਿਹਾ ਹੈ, ਜਿਸ ਦਾ ਮੁੱਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਧਾਨ ਸਭਾ ’ਚ ਉਠਾਇਆ ਸੀ, ਕਿਉਂਕਿ ਦਿਨ ਵਿੱਚ ਕਈ ਵਾਰ ਫਾਟਕ ਲੱਗਣ ਕਾਰਨ ਆਵਾਜਾਈ ਬਹੁਤ ਜਿਆਦਾ ਪ੍ਰਭਾਵਿਤ ਹੁੰਦੀ ਹੈ। ਵਿਧਾਨ ਸਭਾ ਵਿੱਚ ਇਸ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਮੋਗਾ-ਤਲਵੰਡੀ ਸੜਕ ਦੇ ਚਾਰ ਮਾਰਗੀ ਕੰਮ ਦਾ ਠੇਕਾ ਪਹਿਲੀ ਜਿਸ ਕੰਪਨੀ ਨੂੰ ਦਿੱਤਾ ਸੀ, ਉਹ 21 ਸਤੰਬਰ 2014 ਨੂੰ ਪੂਰਾ ਕੀਤਾ ਜਾਣਾ ਸੀ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਫ਼ਰਾਰ ਹੋਈ ਪਤਨੀ ਨੂੰ ਦਿੱਤੀ ਖ਼ੌਫਨਾਕ ਸਜ਼ਾ, ਕੁਹਾੜੀ ਨਾਲ ਵੱਢ ਕੇ ਕੀਤਾ ਕਤਲ
ਹੁਣ ਉਸ ਕੰਪਨੀ ਦਾ ਐਗਰੀਮੈਂਟ ਟਰਮਨੀਨੇਟ ਕਰ ਦਿੱਤਾ ਗਿਆ ਸੀ ਅਤੇ ਹੁਣ ਨਵੀਂ ਕੰਪਨੀ ਨੂੰ ਇਹ ਪੁਲ ਬਣਾਉਣ ਦਾ ਠੇਕਾ 2 ਫਰਵਰੀ 2023 ਨੂੰ ਦਿੱਤਾ ਗਿਆ ਹੈ ਅਤੇ ਇਹ ਕੰਮ 1 ਫਰਵਰੀ, 2024 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਸ ਪੁਲ ਦੇ ਬਣਨ ਨਾਲ ਜਿੱਥੇ ਟਰੈਫਿਕ ਦੀ ਸਮੱਸਿਆ ਹੱਲ ਹੋਵੇਗੀ, ਉੱਥੇ ਹੀ ਇੱਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ- ਵਿਧਾਨ ਸਭਾ 'ਚ CM ਮਾਨ ਦੇ ਬਿਆਨ 'ਤੇ ਭੜਕੇ ਕਾਂਗਰਸੀ, ਰਾਜਪਾਲ ਨੂੰ ਮਿਲਣ ਲਈ ਮੰਗਿਆ ਸਮਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕਾਰ ਤੇ ਟਰੱਕ ਦੀ ਟੱਕਰ ’ਚ ਤਿੰਨ ਜ਼ਖ਼ਮੀ, ਬੱਚੇ ਦੀ ਹਾਲਤ ਗੰਭੀਰ
NEXT STORY