ਪੜ੍ਹ ਲਿਖ ਮੁੰਡੇ ਕੁੜੀਆਂ ਵਿਹਲੇ ਫਿਰਦੇ
ਸਰਕਾਰਾ ਨਵੀਆਂ ਉਡੀਕਦੇ ਚਿਰ ਦੇ
ਛਨਣੀ ਹੋਏ ਪਏੇ ਜਵਾਨੀ ਦੇ ਹਿਰਦੇ
ਨੌਕਰੀ ਦਾ ਚਾਅ ਦਿਲ 'ਚ ਰਹਿ ਗਿਆ
ਆਧਾਰ ਕਾਰਡ ਹੀ ਕੰਮ ਦਾ ਰਹਿ ਗਿਆ
ਕਈਆਂ ਕੀਤੀਆਂ ਸਖਤ ਪੜਾਈਆਂ
ਬਾਪੂ ਨੇ ਚੱਕ ਕਰਜ਼ਾ ਕਰਵਾਈਆਂ
ਮੰਦੇ ਹਾਲ ਹੋਏ ਪਏ ਨੇ ਘਰ ਦੇ
ਆੜ੍ਹਤੀਆਂ ਪਤਾ ਨਹੀ ਕੀ ਕੀ ਕਹਿ ਗਿਆ
ਆਧਾਰ ਕਾਰਡ ਹੀ ਕੰਮ ਦਾ ਰਹਿ ਗਿਆ
ਪੜ੍ਹ ਕੇ ਸਕੂਲੀ ਉੁਮਰਾਂ ਲੰਘਾਈਆਂ
ਲੱਗਦਾ ਕਿਸੇ ਕੰਮ ਨਾ ਆਈਆਂ
ਸ਼ਖਤ ਮੇਹਨਤ ਨਾਲ ਟਿਊਸ਼ਨਾਂ ਲਾਈਆਂ
ਮਾਸਟਰ ਘਰੇ ਆ ਗਲ ਪੈ ਗਿਆ
ਆਧਾਰ ਕਾਰਡ ਹੀ ਕੰਮ ਦਾ ਰਹਿ ਗਿਆ
ਕਈ ਕਰਨਗੇ ਐਮ ਏੇ ਬੀ ਏੲ
ਕੀ ਕੀ ਕੀਤੇ ਹੋਣੇ ਹੀਲੇ ਹਊਲੇ
ਨੈੱਟਵਰਕ 'ਚ ਨਾਂ ਆਨਲਾਈਨ ਪੈ ਗਿਆ
ਸੁਖਚੈਨ ਸਰਟੀਫਿਕੇਟ ਪੇਟੀ ਰਹਿ ਗਿਆ
ਆਧਾਰ ਕਾਰਡ ਹੀ ਕੰਮ ਦਾ ਰਹਿ ਗਿਆ
ਸੁਖਚੈਨ ਸਿੰਘ 'ਠੱਠੀ ਭਾਈ (ਯੂ ਏ ਈ)
00971527632924
ਬੇਬੇ ਆਖੇ ਪੁੱਤ ਕੋਲ ਤੂੰ ਬਹਿਜਾ
NEXT STORY