ਬੇਬੇ ਆਖੇ ਪੁੱਤ ਕੋਲ ਤੂੰ ਬਹਿਜਾ
ਦਿਲ ਦੀ ਸੁਣ ਦਿਲ ਦੀ ਕਹਿਜਾ
ਕੁੱਸਿਧੇ ਛੱਡ ਰਾਹ ਸਿੱਧੇ ਪਹਿਜਾ
ਮੇਰਾ ਬੀਬਾ ਪੁੱਤ ਤੂੰ ਬਣ ਕੇ ਰਹਿਜਾ
ਛੱਡ ਦੇ ਕਰਨੀਆਂ ਤੂੰ ਚਤਰਾਈਆਂ
ਤੇਰੇ ਬਾਪੂ ਕੀਤੀਆਂ ਸਖਤ ਕਮਾਈਆਂ
ਪੂਰੀਆਂ ਕਰੇ ਤੇਰੀਆਂ ਮਨ ਆਈਆਂ
ਛੱਡ ਦੇ ਕਰਨੀਆਂ ਤੂੰ ਅਡਬਾਈਆਂ
ਤੇਨੂੰ ਪੁੱਤਰਾਂ ਪੜਾਇਆ ਲਿਖਾਖਿਆ
ਬਾਪੂ ਤੇਰੇ ਬੜਾ ਲਾਡ ਲਡਾਇਆ
ਸਭ ਦੇ ਮਨ ਤਾਈ ਤੂੰ ਭਾਇਆ
ਜੋ ਤੂੰ ਮੰਗਿਆਂ ਉਹੀਓ ਆਇਆ
ਦੁਬਈ 'ਚ ਜਾ ਕੇ ਤੂੰ ਵਸਿਆ
ਸੁਖਚੈਨ ਸਾਡਾ ਚੇਤਾ ਰੱਖਿਆ
ਬੋਲੀ ਮਾਂ ਜਦ ਮੈਂ ਫੋਨ ਮਿਲਾਇਆ
ਨਿੱਕੇ ਬਾਲਾਂ ਤਾਈ ਰਵਾਇਆ
ਮਾਂ ਬਾਪ ਦੀ ਕਰੀਏ ਸੇਵਾ
ਜਿੰਨਾਂ ਮੰਨਿਆਂ ਪੁੱਤ ਨੂੰ ਮੇਵਾ
ਠੱਠੀ ਵਾਲੇ ਦਾ ਮਨ ਭਰ ਆਇਆ
ਜਦ ਮੈਂ ਫੋਨ ਕੰਨ ਤੋ ਲਾਹਿਆ
ਛੇਤੀ ਹੀ ਮੁੜ ਵਤਨੀ ਫੇਰਾ ਪਾਵੀ
ਆ ਕੇ ਆਪਣੇ ਬਾਲ ਖਡਾਵੀ
ਜਿਵੇਂ ਤੈਨੂੰ ਅਸੀਂ ਖਡਾਇਆ
ਸਭ ਨੂੰ ਆਪਣਾ ਹਾਲ ਸੁਣਾਵੀ
ਸੁਖਚੈਨ ਸਿੰਘ ਠੱਠੀ ਭਾਈ
00971527632924
ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ
NEXT STORY