ਬੱਸ, ਥੋੜਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉ ਉਸ ਦੀ ਗਲੀ।
ਮੇਰੀ ਸੋਚ ਵਾਲਾ ਹਿੱਸਾ ਵੱਡਾ, ਉਸਦੀ ਗਲੀ,
ਜੁੜੀ ਜ਼ਿੰਦਗੀ ਦੀ ਕਹਾਣੀ ਨਾਲ, ਉਸਦੀ ਗਲੀ।
ਮੇਰੇ ਦੁੱਖਾਂ 'ਚ ਸਕੂਨ ਲੱਗੇ, ਉਸਦੀ ਗਲੀ,
ਕਿਉ ਮੰਨ ਚਾਹਵੇ, ਨਿੱਤ ਜਾਵਾਂ, ਉਸਦੀ ਗਲੀ।
ਬੱਸ, ਥੋੜਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜ਼ਿੰਦਗੀ 'ਚ ਆਹਿਮ, ਕਿਉ ਉਸ ਦੀ ਗਲੀ।
ਕਈ ਤਾਅਨੇ ਜਾਂਦੇ ਮਾਰ, ਮੈਂ ਜਾਵਾਂ ਉਸਦੀ ਗਲੀ,
ਕਈ ਦਿੰਦੇ ਨੇ ਸਾਬਾਸ਼, ਜੇ ਜਾਵਾਂ ਉਸਦੀ ਗਲੀ।
ਆਉਂਦੀ ਹਾਸਿਆਂ ਦੀ ਗੂੰਜ, ਜਿੱਥੇ ਉਸਦੀ ਗਲੀ,
ਹਰ ਸਾਜ਼ ਦੀ ਆਵਾਜ਼, ਸੁਣੇ ਉਸਦੀ ਗਲੀ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜ਼ਿੰਦਗੀ 'ਚ ਆਹਿਮ, ਕਿਉਂ ਉਸਦੀ ਗਲੀ।
ਕਿਉਂ ਜੱਗ ਤੋਂ ਅਲੱਗ ਲੱਗੇ, ਉਸਦੀ ਗਲੀ,
ਰੁੱਤਬਾ ਪਰਬੱਤਾਂ ਤੋਂ ਉੱਚਾ ਰੱਖੇ, ਨੀਵੀਂ ਜਿਹੀ ਗਲੀ।
ਇੱਥੇ ਨੇੜੇ-ਦੂਰ ਚਰਚਾ 'ਚ, ਉਸਦੀ ਗਲੀ,
ਇਸ ਸ਼ਹਿਰ ਦਾ ਸ਼ਿੰਗਾਰ, ਜਾਣੀ ਉਸਦੀ ਗਲੀ।
ਬੱਸ, ਥੋੜਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜ਼ਿੰਦਗੀ 'ਚ ਆਹਿਮ, ਕਿਉਂ ਉਸ ਦੀ ਗਲੀ।
ਕਦੇ ਸੋਚਾਂ ਨੁਕਸਾਨ, ਜੇ ਜਾਵਾਂ ਉਸਦੀ ਗਲੀ,
ਪਰ ਫਾਇਦਾ ਬੜਾ ਪਾਇਆ, ਜਾ ਕੇ ਉਸਦੀ ਗਲੀ।
ਨਵੀਂ ਪਾ ਕੇ ਪੁਸ਼ਾਕ ਜਾਵਾਂ, ਉਸਦੀ ਗਲੀ,
ਨਵੀਆਂ ਸੋਚਾਂ ਵਿਚ ਡੁੱਬ ਜਾਵਾਂ, ਉਸਦੀ ਗਲੀ।
ਬੱਸ, ਥੋੜ੍ਹਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉਂ ਉਸਦੀ ਗਲੀ।
ਤੈਨੂੰ ਸੋਫ਼ੀ ਤੇ ਸ਼ਰਾਬੀ ਮਿਲੂ, ਉਸਦੀ ਗਲੀ,
ਨਹੀਓਂ ਤੰਗ ਹਾਲ ਰਹਿੰਦਾ, ਜੋ ਜਾਂਦਾ ਉਸਦੀ ਗਲੀ।
ਕਿਉਂ ਹਰ ਕੋਈ ਪਤਾ ਪੁੱਛੇ, ਉਸਦੀ ਗਲੀ,
'ਸੰਦੀਪ' ਭੁੱਲੇ ਨਾ ਭੁਲਾਈ ਜਾਵਾਂ, ਉਸਦੀ ਗਲੀ।
ਬੱਸ, ਥੋੜਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜ਼ਿੰਦਗੀ 'ਚ ਆਹਿਮ, ਕਿਉਂ ਉਸ ਦੀ ਗਲੀ।
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾ: 9041543692