ਵਿਸ਼ਵ ਤੰਬਾਕੂ ਦਿਵਸ ਦੇ ਅਵਸਰ ਉਤੇ ਸਮਾਈਲ ਫੌਂਡੇਸ਼ਨ ਵਲੋਂ ਪਿੰਡ ਜੱਸੀਆਂ ਦੀਆਂ ਝੁੱਗੀਆਂ ਵਿਚ ਰਹਿਣ ਵਾਲੇ ਗਰੀਬ ਲੋਕਾਂ ਲੇਈ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਕੈਂਪ ਵਿਚ ਡਾਕਟਰ ਜੀ.ਪੀ ਸਿੰਘ ਨੇ ਕਿਹਾ ਕਿ ਤੰਬਾਕੂ ਇਕ ਧੀਮਾ ਜ਼ਹਿਰ ਹੈ ਜੋ ਖਾਨ ਵਾਲੇ ਬੰਦੇ ਨੂੰ ਹੋਲੀ-ਹੋਲੀ ਮੌਤ ਦੇ ਮੂੰਹ ਵਿਚ ਪਾ ਦਿੰਦਾ ਹੈ। ਲੋਕ ਜਾਣੇ-ਅਣਜਾਣੇ ਵਿਚ ਤੰਬਾਕੂ ਦਾ ਇਸਤੇਮਾਲ ਕਰਦੇ ਹਨ ਹੋਲੀ-ਹੋਲੀ ਇਸਦਾ ਇਸਤੇਮਾਲ ਕਰਨਾ ਆਦਤ ਵਿਚ ਬਦਲ ਜਾਂਦਾ ਹੈ, ਸਿਗਰੇਟ ਬੀੜੀ ਅਤੇ ਹੁੱਕੇ ਦਾ ਹਰ ਕਸ਼ ਅਤੇ ਗੁਟਕੇ ਜਰਦੇ ਅਤੇ ਖੈਣੀ ਦੀ ਹਰ ਚੁਟਕੀ ਸਾਨੂ ਮੌਤ ਦੇ ਵਲ ਲੈਕੇ ਜਾ ਰਹੀ ਹੈ, ਤੰਬਾਕੂ ਦੀ ਵਰਤੋਂ ਨਾਲ ਸਾਡੇ ਫੇਫੜੇ ਕਮਜ਼ੋਰ ਹੁੰਦੇ ਹਨ ਜਿਸ ਨਾਲ ਅਸੀਂ ਕਈ ਬੀਮਾਰੀਆਂ ਵਿਚ ਘਿਰ ਜਾਂਦੇ ਹਾਂ। ਤੰਬਾਕੂ ਦੀ ਵਰਤੋਂ ਨਾਲ ਫੇਫੜੇ ਦੇ ਕੈਂਸਰ, ਮੂੰਹ ਦੇ ਕੈਂਸਰ, ਬਹਿਰਾਪਨ, ਪੇਟ ਦੀਆਂ ਬੀਮਾਰੀਆਂ ਅਤੇ ਹੱਡੀਆਂ ਦੇ ਰੋਗ ਹੋ ਸਕਦੇ ਹਨ ਜਿਹੜਾ ਮੌਤ ਦਾ ਕਾਰਨ ਵੀ ਬਣ ਸਕਦਾ ਹੈ! ਸਿਗਰੇਟ ਦੇ ਧੂੰਏਂ ਵਿਚ ਕੈਂਸਰ ਪੈਦਾ ਕਰਨ ਵਾਲੇ 45 ਤਰ੍ਹਾਂ ਦੇ ਰਸਾਇਣ ਹੁੰਦੇ ਹਨ ਅਤੇ ਨਿਕੋਟੀਨ ਨਾਲ ਸਾਡੇ ਦਿਮਾਗ ਉਤੇ ਗਹਿਰਾ ਅਸਰ ਪੈਂਦਾ ਹੈ, ਗਰਭਵਤੀ ਔਰਤਾਂ ਨੂੰ ਤੰਬਾਕੂ ਦੀ ਇਸਤੇਮਾਲ ਕਰਨ ਨਾਲ ਗਰਭਪਾਤ ਹੋਣ ਦਾ ਖ਼ਤਰਾ ਹੁੰਦਾ ਹੈ! ਪ੍ਰਾਜੈਕਟ ਮੈਨੇਜਰ ਸੀਤਾਰਾਮ ਨੈਣ ਨੇ ਕਿਹਾ ਕਿ ਵਿਸ਼ਵ ਵਿਚ ਹਰ ਸਾਲ ਲਗਭਗ 60 ਲੱਖ ਅਤੇ ਭਾਰਤ ਵਿਚ ਲਗਭਗ 9 ਲੱਖ ਲੋਕਾਂ ਦੀ ਤੰਬਾਕੂ ਦੇ ਇਸਤੇਮਾਲ ਕਰਨ ਨਾਲ ਮੌਤ ਹੋ ਜਾਂਦੀ ਹੈ, ਇਸ ਲਈ ਸਾਨੂ ਤੰਬਾਕੂ ਅਤੇ ਤੰਬਾਕੂ ਨਾਲ ਬਣੇ ਪਦਾਰਥਾਂ ਦੀ ਵਰਤੋਂ ਕਰਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਓਨਾ ਨੇ ਨਸ਼ਾ ਛੱਡਣ ਦੇ ਤਰੀਕੇ ਬਾਰੇ ਦੱਸਦੇ ਹੋਏ ਕਿਹਾ ਕਿ ਨਸ਼ਾ ਛੱਡਣ ਦਾ ਮਨ ਤੋਂ ਫੈਸਲਾ ਕਰੋ, ਅਗਰ ਨਸ਼ਾ ਇਕਦਮ ਛੱਡਣ ਵਿਚ ਮੁਸ਼ਕਿਲ ਲਗੇ ਤਾਂ ਹੋਲੀ-ਹੋਲੀ ਨਸ਼ਾ ਛੱਡਣ ਦੀ ਕੋਸ਼ਿਸ਼ ਕਰੋ, ਸਾਨੂ ਸਾਡੇ ਸਾਰੇ ਮਿੱਤਰਾਂ, ਰਿਸ਼ਤੇਦਾਰਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈ ਨਸ਼ਾ ਛੱਡ ਦਿੱਤਾ ਹੈ ਤਾਂ ਕਿ ਉਹ ਤਹਾਨੂੰ ਨਸ਼ਾ ਕਰਨ ਲਈ ਮਜ਼ਬੂਰ ਨਾ ਕਰਨ, ਆਪਣੇ ਕੋਲ ਸਿਗਰੇਟ, ਗੁਟਕਾ, ਬੀੜੀ, ਤੰਬਾਕੂ, ਮਾਚਿਸ਼ ਆਦਿ ਰੱਖਣਾ ਛੱਡ ਦਿਓ, ਆਪਣੇ ਖਾਨ ਪੀਣ ਅਤੇ ਜੀਵਨ ਜਿਉਣ ਦੇ ਤਰੀਕਿਆਂ ਨੂੰ ਬਾਦਲ ਦੇਵੋ, ਪੱਕੇ ਮਨ ਨਾਲ ਅਸੀਂ ਅਜਿਹੀਆਂ ਭੈੜੀਆਂ ਆਦਤਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਜਾਂ ਫਿਰ ਨਸ਼ਾ ਮੁਕਤੀ ਕੇਂਦਰ ਦੀ ਸਹਾਇਤਾ ਨਾਲ ਅਸੀਂ ਇਹਨਾਂ ਨਸ਼ੇ ਵਾਲੀਆਂ ਆਦਤਾਂ ਤੋਂ ਛੁਟਕਾਰਾ ਪਾ ਸਕਦੇ ਹਾਂ!
ਇਸ ਕੈਂਪ ਵਿਚ ਨਸ਼ਾ ਨਾ ਕਰਨ ਦੀ ਸੌਂ ਦਵਾਯੀ ਗਯੀ!
ਕੈਂਪ ਵਿਚ ਮੀਨੁ, ਗਗਨਦੀਪ, ਅਰਸ਼ ਅਤੇ ਡੇਵਿਟ ਸਿੰਘ ਮੌਜੂਦ ਰਹੇ!
ਮੋਬਾਈਲ 'ਤੇ ਸਟੇਟਸ
NEXT STORY