ਸੜਕਾਂ ਉੱਤੇ ਭੀੜ ਜਿਹੀ ਲੱਗੇ, ਸਾਰੇ ਇੱਕ ਦੂਜੇ ਤੋਂ ਅੱਗੇ,
ਕਾਹਲ ਏ ਇਸਨੂੰ ਅੱਗੇ ਜਾਣ ਦੀ, ਡੇਲੇ ਕੱਢਦੈ ਬੱਗੇ-ਬੱਗੇ,
ਸ਼ਕਲਾਂ ਚਾਹੇ ਇੱਕੋ ਜਿਹੀਆਂ, ਮਾਰਗ ਹੋਏ ਅਲੱਗ ਕੁੜੇ,
ਕਿੱਥੋਂਂ ਤੁਰਿਆਂ, ਕਿੱਥੇ ਜਾ ਰਿਹਾ, ਇਹ ਪਸ਼ੂਆਂ ਦਾ ਬੱਗ ਕੁੜੇ।
ਊਚ-ਨੀਚ ਦਾ ਪਾਇਆ ਰੌਲ਼ਾ, ਹੱਥ ਕਰੇ ਨਾ ਕੋਈ ਹੌਲਾ,
ਜ਼ਾਤ-ਪਾਤ ਦਾ ਚੋਲਾ ਪਾ ਕੇ, ਮਾਨਵਤਾ ਤੋਂ ਹੈ ਅਣਗੌਲਾ,
ਠੋਕਰ ਮਾਰ ਕੇ ਅੱਗੇ ਲੰਘਦਾ, ਮੂੰਹੋਂ ਕੱਢਦੈ ਝੱਗ ਕੁੜੇ,
ਕਿੱਥੋਂ ਤੁਰਿਆਂ, ਕਿੱਥੇ ਜਾ ਰਿਹਾ, ਇਹ ਪਸ਼ੂਆਂ ਦਾ ਬੱਗ ਕੁੜੇ।
ਰਸਤਿਆਂ ਉੱਤੇ ਭੀੜ ਬੜੀ ਏ, ਸਰੀਫ਼ਾਂ ਦੇ ਸਿਰ ਪੀੜ ਬੜੀ ਏ,
ਚੱਲਣਾ ਵੀ ਮੁਸ਼ਕਲ ਹੋ ਜਾਂਦਾ, ਮਾੜੀ ਇਹ ਤਕਦੀਰ ਬੜੀ ਏ,
ਉਹਨਾਂ ਦਾ ਜੀਣਾ ਦੁੱਭਰ ਕਰਦਾ, ਇਹ ਚਤੁਰਾਂ ਦਾ ਜਗ ਕੁੜੇ,
ਕਿੱਥੋਂ ਤੁਰਿਆਂ, ਕਿੱਥੇ ਜਾ ਰਿਹਾ, ਇਹ ਪਸ਼ੂਆਂ ਦਾ ਬੱਗ ਕੁੜੇ।
ਲੁੱਚਿਆਂ ਲਈ ਤਾਂ ਬਹਾਰ ਬੜੀ ਏ, ਗੁੰਡੀ ਰੰਨ ਪ੍ਰਧਾਨ ਖੜੀ ਏ,
ਘਰ ਸਵਰਗ ਦਾ ਚਤੁਰਾਂ ਦੇ ਲਈ ਪਰ ਸਰੀਫ਼ਾਂ ਦੇ ਲਈ ਮੜੀ ਏ।
ਮਾਰ ਰਹੀ ਹੈ ਕਰੰਟ ਇਸ ਤਰਾਂ, ਜਿਉਂ ਤਾਰਾਂ ਬਿਨਾਂ ਪਲੱਗ ਕੁੜੇ,
ਕਿੱਥੋਂ ਤੁਰਿਆਂ, ਕਿੱਥੇ ਜਾ ਰਿਹਾ, ਇਹ ਪਸ਼ੂਆਂ ਦਾ ਬੱਗ ਕੁੜੇ।
ਕੋਈ ਪਤਾ ਨਹੀਂ ਕਿੱਥੇ ਜਾਣਾ, ਬਾਗ ਵਿਚ ਘੁੰਮੇ ਡੰਗਰ ਲਾਣਾ,
ਮਾਨਵਤਾ ਨੂੰ ਭੁੱਲ ਗਿਆ ਏ, ਚੇਤੇ ਰੱਖਦੈ ਸੌਣਾ-ਖਾਣਾ,
ਦੁੱਖ ਦੇ ਕੇ ਖੁੱਦ ਐਸ਼ ਹੈ ਕਰਨੀ, ਦੁਨੀਆ ਰਿਹਾ ਏ ਠੱਗ ਕੁੜੇ,
ਕਿੱਥੋਂ ਤੁਰਿਆਂ, ਕਿੱਥੇ ਜਾ ਰਿਹਾ, ਇਹ ਪਸ਼ੂਆਂ ਦਾ ਬੱਗ ਕੁੜੇ।
ਪਰਸ਼ੋਤਮ ਕਿਸਨੂੰ ਕੀ ਸਮਝਾਵੇ, ਬਿੱਲੀ ਗਲ ਕੌਣ ਟੱਲੀ ਪਾਵੇ,
ਇੱਜ਼ਤ ਦਾ ਬਣਦੈ ਫਲੂਦਾ, ਇੱਜ਼ਤ ਆਪਣੀ ਕੌਣ ਗੁਆਵੇ,
ਭਾਂਬੜ ਬਣ ਕੇ ਸੇਕ ਪਹੁੰਚਾਉਂਦਾ, ਸਭ ਪਾਸੇ ਇਹੋ ਅੱਗ ਕੁੜੇ,
ਕਿੱਥੋਂ ਤੁਰਿਆਂ, ਕਿੱਥੇ ਜਾ ਰਿਹਾ, ਇਹ ਪਸ਼ੂਆਂ ਦਾ ਬੱਗ ਕੁੜੇ।
ਪਰਸ਼ੋਤਮ ਲਾਲ ਸਰੋਏ
ਮੋਬਾ: 92175-44348
ਪਤਾ ਪੁੱਛਦੇ ਸਾਰੇ
NEXT STORY