Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 20, 2026

    11:11:35 AM

  • now cars run on coal

    ਪੈਟਰੋਲ-ਡੀਜ਼ਲ ਦੀ ਛੁੱਟੀ! ਹੁਣ ਕੋਲੇ ਨਾਲ ਚੱਲੇਗੀ...

  • sukhpal khaira  panchayat land

    ਸੁਖਪਾਲ ਖਹਿਰਾ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਦੇ...

  • chance of hailstorm in punjab

    ਪੰਜਾਬ 'ਚ ਗੜ੍ਹੇਮਾਰੀ ਦੀ ਸੰਭਾਵਨਾ, ਓਰੇਂਜ ਅਲਰਟ...

  • rupee hits record low indian currency falls 19 paise against dollar

    ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ, ਡਾਲਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਚੁਣੌਤੀਆਂ ਭਰਪੂਰ ‘ਹੈਲੋ ਜ਼ਿੰਦਗੀ’

MERI AWAZ SUNO News Punjabi(ਨਜ਼ਰੀਆ)

ਚੁਣੌਤੀਆਂ ਭਰਪੂਰ ‘ਹੈਲੋ ਜ਼ਿੰਦਗੀ’

  • Edited By Rajwinder Kaur,
  • Updated: 10 Jul, 2020 02:56 PM
Jalandhar
challenges  hello  life
  • Share
    • Facebook
    • Tumblr
    • Linkedin
    • Twitter
  • Comment

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ; ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਤੀਜੀ ਕੜੀ।

ਪ੍ਰੇਰਕ ਪ੍ਰਸੰਗ - 3

ਉਂਜ ਤਾਂ ਮਨੁੱਖੀ ਜ਼ਿੰਦਗੀ ਚੁਣੌਤੀਆਂ ਭਰਪੂਰ ਹੁੰਦੀ ਹੀ ਹੈ ਪਰ ਅਕਸਰ ਬਹੁਤੇ ਲੋਕ ਕਈ ਵਾਰੀ ਜ਼ਿੰਦਗੀ ਦੇ ਅਜਿਹੇ ਪੜਾਅ 'ਤੇ ਕਦੇ ਨਾ ਕਦੇ ਜ਼ਰੂਰ ਪੁੱਜਦੇ ਹਨ। ਜਿੱਥੇ ਅੱਪੜ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਰਸਹੀਨ ਹੋ ਗਈ ਹੈ। ਜ਼ਿੰਦਗੀ ਭਾਰ ਜਿਹੀ ਲੱਗਣ ਲੱਗ ਜਾਂਦੀ ਹੈ। ਜਾਪਦਾ ਹੈ ਕਿ ਹੁਣ ਜ਼ਿੰਦਗੀ ਜਿਉਣ ਦਾ ਮਜ਼ਾ ਜਿਹਾ ਨਹੀਂ ਰਿਹਾ। ਕਈ ਵਾਰੀ ਤਾਂ ਮੌਤ ਦਾ ਡਰ ਵੀ ਖਤਮ ਹੀ ਹੋ ਜਾਂਦਾ ਹੈ ਜਾਂ ਮੌਤ ਦੀ ਉਡੀਕ ਜਿਹੀ ਰਹਿਣ ਲੱਗਦੀ ਹੈ। ਕਈਆਂ ਨੂੰ ਲੱਗਣ ਲਗਦਾ ਹੈ ਕਿ ਹੁਣ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਦੀ ਲੋੜ ਨਹੀਂ ਰਹੀ - ਬਸ ਐਵੇਂ ਦੁਨੀਆਦਾਰੀ ਨਿਭਾਉਣ ਲਈ ਉਹ ਉਨ੍ਹਾਂ ਨਾਲ ਰਹਿ ਰਹੇ ਹਨ। ਉਂਜ ਤਾਂ ਕਿਸੇ ਵੀ ਉਮਰ ਵਿੱਚ ਜ਼ਿੰਦਗੀ ਜਿਉਣ ਦਾ ਮਜ਼ਾ ਖਤਮ ਹੋ ਸਕਦਾ ਹੈ ਪਰ ਵਡੇਰੀ ਉਮਰ ਵਿੱਚ ਇਸ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ...

ਜਿੰਨ੍ਹਾਂ ਨੇ ਕਦੇ ਕਿਸੇ ਕੋਲੋਂ ਹਾਰ ਨਹੀਂ ਮੰਨੀ ਹੁੰਦੀ, ਉਹੀ ਵਿਅਕਤੀ ਵਡੇਰੀ ਉਮਰੇ ਕਈ ਵਾਰੀ ਆਪਣਿਆਂ ਕੋਲੋਂ ਹਾਰੇ ਹੋਏ ਮਹਿਸੂਸ ਕਰਦੇ ਹਨ। ਗੱਲ ਕੋਈ ਵੱਡੀ ਵੀ ਨਹੀਂ ਹੁੰਦੀ - ਕਈ ਵਾਰੀ ਸਾਰੀ ਉਮਰ ਮਿਹਨਤਾਂ ਕਰਕੇ ਤੇ ਸਾਰੇ ਅਰਮਾਨ ਬੱਚਿਆਂ ਖਾਤਰ ਕੁਰਬਾਨ ਕਰਕੇ ਮਾਪੇ ਜੋ ਕਾਰੋਬਾਰ ਸਿਰਜ ਚੁੱਕੇ ਹੁੰਦੇ ਹਨ ਅਤੇ ਜੋ ਉਨ੍ਹਾਂ ਅਨੁਸਾਰ ਬਹੁਤ ਵਧੀਆ ਵੀ ਚੱਲ ਰਿਹਾ ਹੁੰਦਾ ਹੈ, ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਉਸੇ ’ਚੋਂ ਬਦਬੂ ਆਉਣ ਲੱਗ ਪੈਂਦੀ ਹੈ। ਸਾਰੀ ਉਮਰ ਦੀ ਕਮਾਈ ਨਾਲ ਖੜ੍ਹਾ ਕੀਤਾ ਮਕਾਨ/ਬੰਗਲਾ, ਜਿਸ ਨੂੰ ਸਾਰੇ ਯਾਰ-ਰਿਸ਼ਤੇਦਾਰ ਪਸੰਦ ਕਰ ਰਹੇ ਹੁੰਦੇ ਹਨ, ਨੌਜਵਾਨ ਹੋਏ ਬੱਚਿਆਂ ਨੂੰ ਬੇਕਾਰ ਲੱਗਣ ਲੱਗ ਪੈਂਦਾ ਹੈ। ਜਿਸ ਕਰੀਅਰ ਨੂੰ ਮਾਪੇ ਸਾਰੀ ਉਮਰ ਭੰਡਦੇ ਨਹੀਂ ਸੀ ਥੱਕਦੇ ਹੁੰਦੇ, ਬੱਚੇ ਉਹੀ ਕਰੀਅਰ ਅਪਨਾਉਣ ਨੂੰ ਆਪਣਾ ਆਦਰਸ਼ ਮੰਨ ਬੈਠਦੇ ਹਨ।

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਕੋਰੋਨਾ-ਕਾਲ ਦੌਰਾਨ ਅਜਿਹੀਆਂ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਦਾ ਕੋਈ ਠੋਸ ਕਾਰਨ ਨਹੀਂ ਕੇਵਲ ਨਿਰਾਸ਼ਾ ਹੀ ਰਿਹਾ ਹੈ। ਅਜਿਹੀ ਸਥਿਤੀ ਨਾਲ ਨਿਪਟਣ ਲਈ ਸਾਨੂੰ ਹਾਂ ਪੱਖੀ ਸੋਚ ਦਾ ਪੱਲਾ ਫੜਣਾ ਪਵੇਗਾ। ਜਦੋਂ ਬਜ਼ੁਰਗ ਆਪਣੇ ਆਪ ਨੂੰ ਜ਼ਿੰਦਗੀ ਦੀ ਅਜਿਹੀ ਕਾਲੀ-ਹਨੇਰੀ ਸੁਰੰਗ ਵਿੱਚ ਦਾਖਲ ਹੋਇਆ ਮੰਨਦੇ ਹਨ ਤਾਂ ਕਈ ਵਾਰੀ ਚਾਹੁੰਦੇ ਹੋਏ ਵੀ ਨਵੀਂ ਪੀੜ੍ਹੀ ਉਨ੍ਹਾਂ ਨਾਲ ਸੰਵਾਦ ਨਹੀਂ ਰਚਾ ਸਕਦੀ। ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਜ਼ਿੰਦਗੀ ਦੀ ਭੱਜ-ਦੌੜ, ਪੈਸੇ ਕਮਾਅ ਕੇ ਬੱਚੇ ਪਾਲਣ ਦਾ ਦਬਾਅ, ਜੈਨਰੇਸ਼ਨ-ਗੈਪ (ਦੋ ਪੀੜ੍ਹੀਆਂ ਵਿਚਲਾ ਨਾ ਪੂਰਿਆ ਜਾ ਸਕਣ ਵਾਲਾ ਸੁਭਾਅ ਦਾ ਪਾੜਾ) ਅਤੇ ਜਾਂ ਫਿਰ ਕਿਤੇ-ਕਿਤਾਈਂ ਬਜ਼ੁਰਗਾਂ ਦੀਆਂ ਉਹ ਮੰਗਾਂ ਜੋ ਬੱਚੇ ਪੂਰੀਆਂ ਹੀ ਨਹੀਂ ਕਰ ਸਕਦੇ। 

ਪੰਜਾਬ ਸਰਕਾਰ ਨੂੰ ਸੂਬੇ ’ਚੋਂ ਬੇਰੁਜ਼ਗਾਰੀ ਖਤਮ ਕਰਨ ਲਈ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ (ਵੀਡੀਓ)

ਅਜਿਹੀ ਸਥਿਤੀ ਵਿੱਚ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਤੋਂ ਬਹੁਤੀ ਉਮੀਦ ਕਰਨ ਜਾਂ ਹਰ ਵੇਲੇ ਉਨ੍ਹਾਂ ਦੇ ਮੂੰਹਾਂ ਵੱਲ ਝਾਕਦੇ ਰਹਿਣ ਦੀ ਥਾਂ ਆਪਣੀ 'ਗੱਡੀ' ਆਪ ਤੋਰਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਜਿਹੜੀ ਸੰਪਤੀ ਉਨ੍ਹਾਂ ਨੇ ਆਖਰ 'ਚ ਆਪਣੀ ਔਲਾਦ ਨੂੰ ਦੇਣੀ ਹੁੰਦੀ ਹੈ, ਉਸ ਦਾ ਲੋੜੀਂਦਾ ਭਾਗ ਉਹ ਆਪਣੇ 'ਤੇ ਖਰਚਣ ਨੂੰ ਪਹਿਲ ਦੇ ਸਕਦੇ ਹਨ ਤਾਂ ਜੋ ਔਲਾਦ ਨੂੰ ਆਪਣੇ ਲਈ ਵੱਧ ਸਮਾਂ ਮਿਲ ਸਕੇ। ਵੱਧ ਤੋਂ ਵੱਧ ਸਮਾਂ ਹਮ ਉਮਰ ਸਾਥੀਆਂ ਦੀ ਸੰਗਤ, ਸਮਾਜ ਸੇਵਾ ਜਾਂ ਗੁਆਂਢ ਦੇ ਬੱਚਿਆਂ ਨਾਲ ਜਾਂ ਕੁਝ ਲਿਖਣ-ਪੜ੍ਹਣ ਵਿੱਚ ਬਿਤਾਇਆ ਜਾਵੇ। 

ਲਿਖਣ-ਪੜ੍ਹਣ ਦਾ ਰੁਝਾਣ ਜ਼ਿੰਦਗੀ ਦਾ ਬੋਝ ਅਤੇ ਨਿਰਾਸ਼ਾ ਘਟਾਉਣ ਦਾ ਬਹੁਤ ਵਧੀਆ ਸਾਧਨ ਹੈ। ਜ਼ਰੂਰੀ ਨਹੀਂ ਕਿ ਆਪਣੀ ਜ਼ਿੰਦਗੀ ਭਰ ਦੀ ਸਾਰੀ ਕਮਾਈ ਤੇ ਸਮਾਂ ਔਲਾਦ ਨੂੰ ਹੀ ਦੇਣੇ ਹਨ। ਆਪਣੀ ਬੱਚਤ/ਕਮਾਈ ਜਾਂ ਸਮੇਂ ਦਾ ਕੁਝ ਭਾਗ ਕਿਤਾਬਾਂ, ਅਖਬਾਰਾਂ, ਰਸਾਲਿਆਂ ਜਾਂ ਘਰ ਤੋਂ ਬਾਹਰਲੇ, ਉਨ੍ਹਾਂ ਜੀਆਂ ਲੇਖੇ ਲਾਇਆ ਜਾ ਸਕਦਾ ਹੈ ਜਿਨ੍ਹਾਂ ਤੋਂ ਮਾਨਸਿਕ ਖੁਸ਼ੀ, ਸ਼ਾਂਤੀ ਜਾਂ ਸਹਾਰਾ ਮਿਲਦਾ ਹੈ।

ਜੰਮੀ ਹੋਈ ਮਿੱਟੀ ਪਿਘਲਣ ਨਾਲ ਮੁੜ ਉੱਭਰ ਰਹੀਆਂ ਹਨ ਅਲੋਪ ਮੰਨੀਆਂ ਜਾਨਲੇਵਾ ਬੀਮਾਰੀਆਂ

ਉਹ ਜ਼ਿੰਦਗੀ ਹੀ ਕੀ, ਜਿਸ ਵਿੱਚ ਕੇਵਲ ਫੁੱਲ ਹੀ ਫੁੱਲ ਮਿਲਣ, ਕੰਡਾ ਕੋਈ ਨਾ ਹੋਵੇ। ਕਦੇ ਗੁਲਾਬ ਦੇ ਫੁੱਲ ਲੱਗੇ ਉਹ ਪੌਦੇ ਵੇਚਣ ਦੀ ਕੋਸ਼ਿਸ਼ ਕਰੋ, ਜਿਸ ਨੂੰ ਕੋਈ ਕੰਡਾ ਨਾ ਲੱਗਾ ਹੋਵੇ। ਖਰੀਦਦਾਰ ਸ਼ੱਕ ਨਾਲ ਦੇਖਣਗੇ ਕਿ ਪੌਦਾ ਅਸਲੀ ਵੀ ਹੈ ਜਾਂ ਨਹੀਂ। ਜੇਕਰ ਤੁਹਾਡੀ ਪਿੱਠ ਪਿੱਛੇ ਕੋਈ ਤੁਹਾਨੂੰ ਮੰਦਾ ਬੋਲਦਾ ਹੈ ਜਾਂ ਤੁਹਾਡੇ ਵਿਰੁੱਧ ਗੋਂਦਾਂ ਗੁੰਦਦਾ ਹੈ ਤਾਂ ਘਬਰਾਉਣ ਦੀ ਥਾਂ ਇਹ ਸੋਚੋ ਕਿ ਤੁਸੀਂ ਘੱਟੋ-ਘੱਟ ਉਨ੍ਹਾਂ ਲੋਕਾਂ ਨਾਲੋਂ ਅੱਗੇ ਤਾਂ ਹੋ। 

ਯਾਦ ਰੱਖੋ ਪਰਿਵਾਰ ਲਈ ਪੁੱਠੇ-ਸਿਧੇ ਕੰਮ ਕਰਨ ਦੀ ਲੋੜ ਨਹੀਂ - ਆਖਰੀ ਦਿਨਾਂ 'ਚ ਸਭ ਆਪੋ ਆਪਣੀ ਜ਼ਿੰਦਗੀ 'ਚ ਮਸ਼ਗੂਲ ਹੋ ਜਾਂਦੇ ਹਨ ਕੋਈ ਤੁਹਾਡੇ ਲਈ ਸਮਾਂ ਨਹੀਂ ਕੱਢਦਾ। ਧਿਆਨ ਲਾਓ, ਯੋਗਾ ਕਸਰਤਾਂ ਕਰੋ, ਸਮਾਜਕ ਭਲਾਈ ਦੇ ਕੰਮਾਂ-ਕਾਰਾਂ 'ਚ ਸ਼ਰਧਾ ਸਮਾਨ ਹਿੱਸੇਦਾਰੀ ਪਾਓ, ਕਿਸੇ ਸਮਾਜਕ ਸੰਸਥਾ ਨਾਲ ਨਿਸ਼ਕਾਮ ਜੁੜ ਕੇ ਸਮਾਜ ਦੇ ਕੰਮ ਆਉਣ ਦੀ ਕੋਸ਼ਿਸ਼ ਕਰੋ। ਯਾਦ ਰੱਖੋ ਕਿ ਖੂਨ ਦੇ ਰਿਸ਼ਤਿਆਂ ਵਾਲੇ ਪਰਿਵਾਰ ਤੋਂ ਬਾਹਰ ਵੀ ਇੱਕ ਪਰਿਵਾਰ ਹੁੰਦਾ ਹੈ ਸਾਡਾ ਸਭ ਦਾ - ਸਮਾਜ। ਆਪਣੇ ਸੁਪਨਿਆਂ ਨੂੰ ਸਦਾ ਜਿੰਦਾ ਰੱਖੋ। ਜਿਸ ਦਿਨ ਸੁਪਨਿਆਂ ਦੀ ਚਿੰਗਾਰੀ ਬੁਝ ਗਈ, ਸਮਝੋ, ਜ਼ਿੰਦਗੀ ਦੀ ਲਾਟ ਫੜ-ਫੜ ਕਰਨ ਲੱਗ ਪਈ। ਕਦੋਂ ਬੁਝ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ।

ਸੱਚ ਬੋਲਣ ਤੇ ਲਿਖਣ ਵਾਲਿਆਂ ਲਈ ਸਜ਼ਾ ਏ ਮੌਤ ਦਾ ਜਾਮ ਕਿਉਂ

ਯਾਦ ਰੱਖੋ, ਜੇ ਜ਼ਿੰਦਗੀ 'ਚ ਕੁਝ ਪ੍ਰਾਪਤ ਕਰਨਾ ਔਖਾ ਲੱਗ ਰਿਹਾ ਹੋਵੇ ਤਾਂ ਤਰੀਕੇ ਬਦਲੋ, ਇਰਾਦੇ ਨਹੀਂ। ਇਰਾਦੇ ਲੋਹੇ ਨਾਲੋਂ ਵੀ ਮਜ਼ਬੂਤ ਰੱਖਣੇ ਚਾਹੀਦੇ ਹਨ। ਜੋ ਬਦਲਿਆ ਜਾ ਸਕਦਾ ਹੋਵੇ ਕੇਵਲ ਉਸੇ ਨੂੰ ਬਦਲੋ, ਜੋ ਬਦਲਿਆ ਨਾ ਜਾ ਸਕਦਾ ਹੋਵੇ ਉਸ ਨੂੰ ਕਬੂਲੋ, ਜੋ ਕਬੂਲ ਨਾ ਕੀਤਾ ਜਾ ਸਕਦਾ ਹੋਵੇ ਉਸ ਤੋਂ ਦੂਰੀ ਹੀ ਬਣਾ ਲਓ ਪਰ ਖੁਦ ਨੂੰ ਦੁਖੀ ਨਾ ਕਰੋ। ਯਾਦ ਰੱਖੋ ਖੁਦ ਨੂੰ ਖੁਸ਼ ਰੱਖਣਾ ਵੀ ਤੁਹਾਡਾ ਇੱਕ ਬਹੁਤ ਵੱਡਾ ਫਰਜ਼ ਹੈ। ਰੋਜ਼ ਸਵੇਰੇ ਉੱਠ ਕੇ ਬੋਲੋ – ਹੈਲੋ ਜ਼ਿੰਦਗੀ।

PunjabKesari

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

  • Challenges
  • hello
  • life
  • Surinder Kumar Jindal
  • ਚੁਣੌਤੀਆਂ
  • ਹੈਲੋ
  • ਜ਼ਿੰਦਗੀ
  • ਸੁਰਿੰਦਰ ਕੁਮਾਰ ਜਿੰਦਲ

ਸੱਚ ਬੋਲਣ ਤੇ ਲਿਖਣ ਵਾਲਿਆਂ ਲਈ ਸਜ਼ਾ-ਏ-ਮੌਤ ਦਾ ਜਾਮ ਕਿਉਂ...?

NEXT STORY

Stories You May Like

  • congress mla balwinder singh dhaliwal
    ਆਮ ਆਦਮੀ ਪਾਰਟੀ ਦਾ ਬਜਟ ਪੰਜਾਬ ਦੀਆਂ ਮੁੱਖ ਚੁਣੌਤੀਆਂ ਨੂੰ ਦੂਰ ਕਰਨ ’ਚ ਅਸਫ਼ਲ : ਵਿਧਾਇਕ ਧਾਲੀਵਾਲ
  • gurnam bhullar and isha malviya ishqan de lekhe wins hearts
    ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਨੂੰ ਦਰਸ਼ਕਾਂ ਵਲੋਂ ਮਿਲਿਆ ਭਰਪੂਰ ਪਿਆਰ
  • how to make jaggery tea
    ਚੀਨੀ ਨੂੰ ਮਾਰੋ ਗੋਲੀ! ਸਿਹਤ ਅਤੇ ਸੁਆਦ ਨਾਲ ਭਰਪੂਰ 'ਗੁੜ ਦੀ ਚਾਹ' ਬਣਾਉਣ ਦਾ ਜਾਣੋ ਸਹੀ ਤਰੀਕਾ
  • war  bombs
    ਬੰਬਾਂ ਦੇ ਸਾਏ ਹੇਠ ਵੀ ਨਹੀਂ ਰੁਕਦੀ ਜ਼ਿੰਦਗੀ, ਹੌਲੀ-ਹੌਲੀ ਸੰਭਲ ਰਿਹੈ ਤਹਿਰਾਨ
  • yogesh deshpande  s debut hindi film    thumbs up
    ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ
  • donald trump threatens iranian football team ahead of world cup
    'ਜੇ ਜ਼ਿੰਦਗੀ ਪਿਆਰੀ ਹੈ ਤਾਂ...!',  ਡੋਨਾਲਡ ਟਰੰਪ ਨੇ ਵਿਸ਼ਵ ਕੱਪ ਤੋਂ ਪਹਿਲਾਂ ਈਰਾਨੀ ਫੁੱਟਬਾਲ ਟੀਮ ਨੂੰ ਦਿੱਤੀ...
  • chance of hailstorm in punjab
    ਪੰਜਾਬ 'ਚ ਗੜ੍ਹੇਮਾਰੀ ਦੀ ਸੰਭਾਵਨਾ, ਓਰੇਂਜ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ...
  • 2 arrested with opium and rs 1 lakh drug money
    ਇਕ ਕਿਲੋ 400 ਗ੍ਰਾਮ ਅਫ਼ੀਮ ਤੇ ਇਕ ਲੱਖ ਰੁਪਏ ਡਰੱਗ ਮਨੀ ਸਮੇਤ 2 ਗ੍ਰਿਫ਼ਤਾਰ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • jalandhar pathankot highway accident
    ਜਲੰਧਰ-ਪਠਾਨਕੋਟ ਹਾਈਵੇਅ 'ਤੇ ਦਰਦਨਾਕ ਹਾਦਸਾ: ਟਿੱਪਰ ਨੇ ਬਾਈਕ ਸਵਾਰ ਨੂੰ ਮਾਰੀ...
  • anti drug campaign  operation kaso
    ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ’ਚ ਵੱਡੇ ਪੱਧਰ ’ਤੇ ਚਲਾਇਆ ਆਪ੍ਰੇਸ਼ਨ...
  • sukhjinder randhawa
    ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ, ਕਾਨੂੰਨ-ਵਿਵਸਥਾ ਹੋਈ ਢਹਿ-ਢੇਰੀ :...
  • 4 major airports including adampur in punjab will be closed
    ਹਵਾਈ ਯਾਤਰੀ ਸਾਵਧਾਨ! ਪੰਜਾਬ ਦੇ ਆਦਮਪੁਰ ਸਣੇ ਇਹ 4 ਮੁੱਖ ਏਅਰਪੋਰਟ ਹੋਣਗੇ ਬੰਦ
  • where is aap using the money earned from drug racket pargat singh
    CM ਜਵਾਬ ਦੇਣ: ਡਰੱਗ ਰੈਕੇਟ ਤੋਂ ਕਮਾਏ ਪੈਸੇ ਦੀ ਵਰਤੋਂ ਕਿੱਥੇ ਕਰ ਰਹੀ ਹੈ ਆਮ...
Trending
Ek Nazar
up  fatwa issued against nora fatehi over   sarke chunar teri sarke   song

'ਸਰਕੇ ਚੁਨਰ' ਗਾਣੇ ਨੂੰ ਲੈ ਕੇ ਵਧਿਆ ਵਿਵਾਦ; ਨੋਰਾ ਫਤੇਹੀ ਵਿਰੁੱਧ ਫਤਵਾ ਜਾਰੀ

famous actress announces pregnancy after 10 years of marriage

ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ 'ਮੰਮੀ' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ,...

samsung s premium smartphone

ਅੱਧੀ ਕੀਮਤ 'ਤੇ ਮਿਲ ਰਿਹੈ Samsung ਦਾ ਧਾਕੜ ਸਮਾਰਟਫੋਨ! ਜਾਣੋ ਕੀ ਹੈ ਆਫਰ

major incident

ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਜੀਆਂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੂੰ ਲੱਗਾ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ...

haryana government transfers 23 ias officers  read the list

ਹਰਿਆਣਾ ਸਰਕਾਰ ਵੱਲੋਂ 23 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ

honda electric suv testing india

ਭਾਰਤ 'ਚ ਹੋਂਡਾ ਦੀ ਵੱਡੀ ਤਿਆਰੀ, ਸ਼ੁਰੂ ਹੋਈ ਖਾਸ SUV ਦੀ ਟੈਸਟਿੰਗ

iran attack saudi arab kuwait qatar oil fields

'ਅਜੇ ਬਦਲਾ ਪੂਰਾ ਨਹੀਂ ਹੋਇਆ', ਈਰਾਨ ਦੇ ਹਮਲਿਆਂ ਨਾਲ ਖਾੜੀ ਦੇਸ਼ਾਂ ਦੇ ਤੇਲ ਖੂਹਾਂ...

us envoy holds talks with sri lankan president

ਪੱਛਮੀ ਏਸ਼ੀਆ ਸੰਕਟ 'ਤੇ ਅਮਰੀਕੀ ਰਾਜਦੂਤ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ...

big good news for railway employees

ਰੇਲਵੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਮਹਿੰਗਾਈ ਭੱਤੇ ਤੋਂ ਬਾਅਦ ਹੁਣ KMA 'ਚ...

good news on occasion of eid

ਈਦ ਮੌਕੇ Good news : ਟੀਟੀਪੀ ਨੇ ਵੀ ਹਮਲੇ ਰੋਕਣ ਦਾ ਕਰ 'ਤਾ ਐਲਾਨ

pakistan  s army chief munir statement

ਪਾਕਿ ਫੌਜ ਮੁਖੀ ਨੇ ਅੱਤਵਾਦ ਦੇ ਮੁੱਦੇ 'ਤੇ ਅਫਗਨਿਸਤਾਨ ਨੂੰ ਸੁਣਾਈਆਂ...

ishqan de lekhe a beautiful blend of love emotions and cinematic excellence

ਗੁਰਨਾਮ ਭੁੱਲਰ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਪਿਆਰ, ਜਜ਼ਬਾਤ ਤੇ ਸਿਨੇਮੈਟਿਕ...

famous punjabi singer received death threats

ਮਸ਼ਹੂਰ ਪੰਜਾਬੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਦੀ Audio Viral

iran executed three people

ਈਰਾਨ 'ਚ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਤਿੰਨ ਵਿਅਕਤੀਆਂ ਨੂੰ 'ਫਾਂਸੀ'

kwality walls ice cream

Kwality Walls ਆਈਸ ਕਰੀਮ 'ਚ ਤੇਲ ਹੋਣ ਦਾਅਵਾ ਕਰਦਾ ਵੀਡੀਓ ਵਾਇਰਲ, ਗੁਣਵੱਤਾ...

phone suddenly exploded

ਫੋਨ ਬਣਿਆ ਬੰਬ, ਕੁੜੀ ਦੇ ਚਿਹਰੇ 'ਤੇ ਅਚਾਨਕ ਫਟਿਆ

gold silver prices plunge after record high

ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +