ਪ੍ਰਭੂ ਯੀਸ਼ੂ ਮਸੀਹ ਦੇ ਆਗਮਨ ਤੋਂ 700 ਸਾਲ ਪਹਿਲੇ ਯਸ਼ਾਯਾਹ ਨਬੀ ਨੇ ਜੋ ਭਵਿੱਖਬਾਣੀ ਕੀਤੀ ਸੀ ਉਸ ਦੇ ਬਾਰੇ ’ਚ ਪਵਿੱਤਰ ਬਾਈਬਲ ’ਚ ਇਸ ਤਰ੍ਹਾਂ ਲਿਖਿਆ ਗਿਆ ਕਿ ‘‘ਪ੍ਰਭੂ ਭਾਵ ਪਰਮੇਸ਼ਵਰ ਤੈਨੂੰ ਇਕ ਨਿਸ਼ਾਨ ਦੇਵੇਗਾ। ਦੇਖੋ ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸ ਦਾ ਨਾਂ ਇਮਾਨੁਏਲ ਰੱਖਣਗੇ। (ਯਸ਼ਾਯਾਹ-7.14)
ਇਸ ਭਵਿੱਖਬਾਣੀ ਦੀ ਪੁਸ਼ਟੀ ਯੁਹਤੰਨਾ ਨਬੀ ਨੇ ਮਸੀਹ ਦੇ ਜਨਮ ਦੇ ਸਮੇਂ ‘ਸ਼ਬਦ ਦੇਹਧਾਰੀ ਹੋਇਆ’ ਕਹਿ ਕਰ ਦਿੱਤੀ। ‘ਸ਼ਬਦ’ ਦਾ ਵਰਣਨ ਮਸੀਹ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਲਿਖਿਤ ਪਵਿੱਤਰ ਬਾਈਬਲ ਦੀ ਪ੍ਰਾਚੀਨ ਪੁਸਤਕ ‘ਉਤਪਤੀ’ ਵਿਚ ਇਸ ਤਰ੍ਹਾਂ ਕੀਤਾ ਗਿਆ ਕਿ, ‘‘ਆਦਿ ਵਿਚ ਸ਼ਬਦ ਸੀ’। ਸ਼ਬਦ ਪਰਮੇਸ਼ਵਰ ਦੇ ਨਾਲ ਸੀ। ਸ਼ਬਦ ਹੀ ਪਰਮੇਸ਼ਵਰ ਸੀ।’’ ਇਥੇ ‘ਸ਼ਬਦ’ ਪ੍ਰਭੂ ਯੀਸ਼ੂ ਮਸੀਹ ਲਈ ਵਰਤਿਆ ਗਿਆ ਸੀ।
ਕੈਸਰ ਆਗਸਤਸ ਦੀ ਹੁਕੂਮਤ ਵਿਚ ਯਹੂਦੀਆ ਦੇ ਬਾਦਸ਼ਾਹ ਰੋਦੀਸ ਜੋ ਆਪਣੇ ਆਪ ਨੂੰ ਪਰਮੇਸ਼ਵਰ ਕਹਿੰਦਾ ਸੀ, ਆਪਣੀ ਪ੍ਰਜਾ ’ਤੇ ਭਾਰੀ ਅੱਤਿਆਚਾਰ ਢਾ ਰਿਹਾ ਸੀ। ਉਸ ਸਮੇਂ ਪਰਮੇਸ਼ਵਰ ਨੇ ਉਨ੍ਹਾਂ ਪੀੜਤ ਲੋਕਾਂ ਨੂੰ ਰੋਦੀਸ ਦੇ ਅਤਿਆਚਾਰਾਂ ਤੋਂ ਰਾਹਤ ਦਿਵਾਉਣ ਲਈ ਸਭ ਤੋਂ ਪਿਆਰੇ ਅਤੇ ਪਹਿਲੇ ਬੇਟੇ (ਸ਼ਬਦ) ਯੀਸ਼ੂ ਮਸੀਹ ਨੂੰ ਇਸ ਸੰਸਾਰ ’ਚ ਭੇਜਿਆ।
ਜਿਸ ਤਰ੍ਹਾਂ ਪਰਮੇਸ਼ਵਰ ਸਿਰਜਿਆ ਨਹੀਂ ਗਿਆ ਉਸੇ ਤਰ੍ਹਾਂ ਮਸੀਹ ਵੀ, ਜਿਵੇਂ ਪਰਮੇਸ਼ਵਰ ਆਦਿ ਅਰਥਾਤ ਸ਼ੁਰੂ ਤੋਂ ਹੈ ਉਸੇ ਤਰ੍ਹਾਂ ਮਸੀਹ ਵੀ, ਜਿਨ੍ਹਾਂ ਦਾ ਨਾ ਕੋਈ ਸ਼ੁਰੂ ਅਤੇ ਨਾ ਕੋਈ ਅੰਤ ਹੈ ਉਹ ਅਦਭੁੱਤ ਹੈ।
ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦੇ ਬਾਰੇ ’ਚ ਪਵਿੱਤਰ ਬਾਈਬਲ ’ਚ ਇਸ ਤਰ੍ਹਾਂ ਲਿਖਿਆ ਗਿਆ ਹੈ- ਯੀਸ਼ੂ ਦੀ ਮਾਤਾ ਮਰੀਅਮ ਦੀ ਇਕ ਕਾਰੀਗਰ ਨਾਲ ਮੰਗਣੀ ਹੋ ਚੁੱਕੀ ਸੀ ਅਤੇ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲੇ ਪਵਿੱਤਰ ਆਤਮਾ ਨਾਲ ਮਰੀਅਮ ਗਰਭਵਤੀ ਪਾਈ ਗਈ। ਜਦਕਿ ਉਸ ਦਾ ਪਤੀ ਯੁਸੂਫ ਜੋ ਬਹੁਤ ਧਾਰਮਿਕ ਮਨੁੱਖ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਕਲੰਕਿਤ ਕਰੇ।
ਉਸ ਨੇ ਇਹ ਯੋਜਨਾ ਬਣਾਈ ਕਿ ਉਹ ਮਰੀਅਮ ਨੂੰ ਚੁੱਪਚਾਪ ਛੱਡ ਦੇਵੇਗਾ। ਜਦੋਂ ਯੁਸੂਫ ਇਸ ਸੋਚ ’ਚ ਡੁੱਬਿਆ ਹੋਇਆ ਸੀ ਤਾਂ ਪਰਮੇਸ਼ਵਰ ਦੇ ਇਕ ਦੂਤ ਨੇ ਸੁਪਨੇ ’ਚ ਉਸ ਨੂੰ ਦਰਸ਼ਨ ਦੇ ਕੇ ਕਿਹਾ ਹੇ ਯੂਸੁਫ, ਦਾਊਦ ਦੇ ਪੁੱਤਰ, ਤੂੰ ਆਪਣੀ ਮੰਗੇਤਰ ਮਰੀਅਮ ਨੂੰ ਘਰ ਲਿਆਉਣ ਤੋਂ ਨਾ ਡਰੋ ਕਿਉਂਕਿ ਜੋ ਉਸ ਦੀ ਕੁੱਖ ’ਚ ਹੈ ਉਹ ਪਵਿੱਤਰ ਆਤਮਾ ਹੈ। ਉਹ ਪੁੱਤਰ ਜਨਮ ਦੇਵੇਗੀ। ਤੂੰ ਉਸਦਾ ਨਾਂ ਯੀਸ਼ੂ ਰੱਖਣਾ। ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਏਗਾ। ਇਹ ਸਭ ਇਸਲਈ ਹੋਇਆ ਕਿ ਜੋ ਪ੍ਰਭੂ ਨੇ ਨਬੀ ਦੀ ਜੁਬਾਨੀ ਕਿਹਾ ਸੀ ਪੂਰਾ ਹੋਵੇ।
ਉਨ੍ਹੀਂ ਦਿਨੀਂ ਜਦੋਂ ਮਰੀਅਮ ਗਰਭਵਤੀ ਸੀ ਤਾਂ ਕੈਸਰ ਅੋਗਸਤਸ ਦੀ ਹੁਕੂਮਤ ਵਲੋਂ ਜਨਗਣਨਾ ਲਈ ਯਰੂਸ਼ਲਮ ਦੇ ਸ਼ਹਿਰ ਬੈਤਲਹਮ ਜਾ ਕੇ ਸਾਰਿਆਂ ਨੂੰ ਆਪਣਾ ਨਾਂ ਲਿਖਵਾਉਣ ਲਈ ਕਿਹਾ ਗਿਆ ਜਿਸ ਦੇ ਤਹਿਤ ਮਰੀਅਮ ਅਤੇ ਯੂਸੁਫ ਨੂੰ ਉਥੋਂ ਜਾਣਾ ਪਿਆ। ਉਥੇ ਉਨ੍ਹਾਂ ਨੂੰ ਠਹਿਰਣ ਲਈ ਕੋਈ ਜਗ੍ਹਾ ਨਾ ਮਿਲਣ ’ਤੇ ਉਹ ਤਬੇਲੇ ’ਚ ਠਹਿਰੇ ਜਿਥੇ ਯੀਸ਼ੂ ਦਾ ਜਨਮ ਹੋਇਆ। ਉਸ ਸਮੇਂ ਆਕਾਸ਼ ’ਤੇ ਇਕ ਰੂਹਾਨੀ ਸਿਤਾਰਾ ਦਿਖਾਈ ਦਿੱਤਾ ਜਿਸਦੀ ਚਕਾਚੌਂਧ ਰੋਸ਼ਨੀ ਨੂੰ ਦੇਖ ਕੇ ਸੰਸਾਰ ਦੀਆਂ ਚਾਰੋਂ ਦਿਸ਼ਾਵਾਂ ਤੋਂ ਭਵਿੱਖ ਦੱਸਣ ਵਾਲਿਆਂ ਨੇ ਆਪਣੇ ਜੋਤਿਸ਼ ਗਿਆਨ ਤੋਂ ਪਤਾ ਲਾਇਆ ਕਿ ਉਹ ਹਸਤੀ ਕਿਥੇ ਪੈਦਾ ਹੋ ਸਕਦੀ ਹੈ। ਜੋਤਿਸ਼ੀ ਆਪਣੇ-ਆਪਣੇ ਦੇਸ਼ਾਂ ’ਚ ਉਸ ਮਹਾਨ ਹਸਤੀ ਦੀ ਭਾਲ ’ਚ ਨਿਕਲ ਪਏ। ਇਸ ਤਲਾਸ਼ ’ਚ ਰੂਹਾਨੀ ਸਿਤਾਰੇ ਨੇ ਉਨ੍ਹਾਂ ਦੀ ਸਹਾਇਤਾ ਕੀਤੀ।
ਪ੍ਰਭੂ ਯੀਸ਼ੂ ਮਸੀਹ ਨੇ ਪ੍ਰੇਮ ਸਦਭਾਵਨਾ ਆਪਣੀ ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਸੰਸਾਰ 'ਚ ਰਹਿਣ ਵਾਲੇ ਹਰ ਵਿਅਕਤੀ ਨੂੰ ਦਿੱਤਾ। ਇਸ ਲਈ ਯਿਸੂ ਮਸੀਹ ਦਾ 2022ਵਾਂ ਜਨਮ ਉਤਸਵ ਸਾਰੇ ਸੰਸਾਰ ਦੇ ਲੋਕਾਂ ਵਲੋਂ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹਿਜਰਤ ਨਾਮਾ 65: ਮਾਈ ਜੀਤ ਕੌਰ ਚੰਦੀ
NEXT STORY