ਦਲੀਪ ਸਿੰਘ ਵਾਸਨ, ਐਡਵੋਕੇਟ
ਇਹ ਕੋਰੋਨਾ-ਕੀਟਾਣੂ ਕਿੱਥੋ ਪੈਦਾ ਹੋਏ ਹਨ, ਕਿਸ ਨੇ ਜਾਣ ਬੁੱਝਕੇ ਪੈਦਾ ਕੀਤੇ ਹਨ, ਕਿਸਨੇ ਕਿਸੇ ਪ੍ਰਯੋਗਸ਼ਾਲਾਂ ਵਿੱਚ ਤਿਆਰ ਕੀਤੇ ਹਨ, ਤਕੜੇ ਕਰਕੇ ਹਵਾ ਵਿੱਚ ਛੱਡੇ ਹਨ, ਕਾਸ਼ ਲਈ ਛੱਡੇ ਹਨ, ਕੋਈ ਵੀ ਦਾਅਵਾ ਨਹੀਂ ਕਰ ਰਿਹਾ ਅਤੇ ਨਾਂ ਹੀ ਇਸ ਕੋਰੋਨਾਂ ਕੀਟਾਣੂਆਂ ਨਾਲ ਬਣ ਆਈ ਦਾ ਕੋਈ ਇਲਾਜ ਹੀ ਲੱਭ ਪਾਇਆ ਹੈ। ਦੁਨੀਆਂ ਭਰ ਵਿੱਚ ਕੋਰੋਨਾ-ਬੰਦੀ ਦਾ ਐਲਾਨ ਕਰਨ ਦੇ ਬਾਵਜੂਦ ਲੱਖਾਂ ਵਿੱਚ ਮੌਤਾ ਹੋ ਚੁੱਕੀਆਂ ਹਨ, ਲੱਖਾਂ ਹੀ ਕੋਰੋਨਾਂ-ਕੀਟਾਣੂਆਂ ਦਾ ਸ਼ਿਕਾਰ ਮੰਜਿਆਂ ਉਤੇ ਪਏ ਹਨ। ਵੱਡੇ-ਵੱਡੇ ਪ੍ਰਗਤੀ ਕਰ ਚੁੱਕੇ ਦੇਸ ਜਿਹੜੇ ਦੁਨੀਆਂ ਨੂੰ ਤਬਾਹ ਕਰ ਦੇਣ ਦੀਆਂ ਸ਼ਕਤੀਆਂ ਵੀ ਬਣੇ ਬੈਠੇ ਸਨ, ਅੱਜ ਬੇਬਸ ਹੋ ਕੇ ਰੱਬ ਆਸਰੇ ਹੋ ਗਏ ਹਨ।
ਮਾਰਚ-2020 ਦੇ ਬਾਕੀ ਦੇ ਅੱਧ ਤੋਂ ਲੈ ਕੇ ਅੱਜ ਦੋ ਮਹੀਨਿਆ ਤੋਂ ਲਗਭਗ ਦੁਨੀਆਂ ਭਰ ਦੇ ਲੋਕੀਂ ਘਰਾਂ ਵਿੱਚ ਬੰਦ ਹਨ। ਇਹ ਡਰ ਪਾ ਦਿੱਤਾ ਗਿਆ ਹੈ ਕਿ ਇਹ ਕੋਰੋਨਾਂ ਕੀਟਾਣੂ ਹਵਾ ਵਿੱਚ ਉਡ ਰਹੇ ਹਨ, ਪਤਾ ਨਹੀਂ ਕਿਸ ਨਾਲ ਚਮੜ ਚੁੱਕੇ ਹਨ, ਪਤਾ ਨਹੀਂ ਕਿਸ ਨਾਲ ਚਮੜ ਜਾਣਗੇ ਅਤੇ ਪਤਾ ਨਹੀਂ ਕਿਹੜਾ ਇੰਨ੍ਹਾਂ ਕੋਰੋਨਾਂ ਕੀਟਾਣੂਆਂ ਦਾ ਸ਼ਿਕਾਰ ਹੋ ਜਾਵੇਗਾ ਅਤੇ ਇਹ ਡਰ ਨਕਲੀ ਨਹੀਂ ਹੈ ਬਲਕਿ ਅਸਲੀ ਹੈ ਅਤੇ ਅੱਜ ਲੋਕੀਂ ਆਪ ਹੀ ਇਹ ਵਾਲੀ ਬੰਦੀ ਅਪਨਾਈ ਬੈਠੇ ਹਨ ਅਤੇ ਕੋਈ ਵੀ ਵਕਤ ਦੀ ਸਰਕਾਰ ਵਿਰੁੱਧ ਬੋਲ ਨਹੀਂ ਰਿਹਾ। ਅਸੀਂ ਦੂਰ ਨਾ ਪਏ ਜਾਈਏ, ਸਾਡੇ ਮੁਲਕ ਭਾਰਤ ਵਿੱਚ ਸਾਡੀਆਂ ਵਿਰੋਧੀ ਧਿਰਾਂ ਤਾ ਉਸ ਮੌਕੇ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ ਜਦ ਸਰਕਾਰ ਕੋਈ ਕਾਰਵਾਈ ਕਰੇ ਅਤੇ ਉਹ ਲੋਕਾਂ ਸਾਹਮਣੇ ਆ ਸਕਣ, ਜਲਸੇ, ਜਲੂਸ, ਰੈਲੀਆਂ, ਹੜਤਾਲਾਂ ਅਤੇ ਨਾਹਰੇਬਾਜ਼ੀਆਂ ਕਰ ਸਕਣ ਪਰ ਇਸ ਮੁਲਕ ਵਿੱਚ ਇਹ ਵਿਰੋਧੀ ਧਿਰਾਂ ਵੀ ਚੁੱਪ ਹੀ ਨਹੀਂ ਹਨ ਬਲਕਿ ਮੌਤ ਡਰੋਂ ਚੁੱਪ ਵੀ ਹਨ ਅਤੇ ਛੁਪੀਆਂ ਪਈਆਂ ਹਨ।
ਇਹ ਕੋਰੋਨਾਂ ਕੀਟਾਣੂ ਖਤਮ ਨਹੀਂ ਹੋਏ ਹਨ ਅਤੇ ਆਪਣਾ ਸ਼ਿਕਾਰ ਹਾਲਾਂ ਵੀ ਕਰੀ ਜਾ ਰਹੇ ਹਨ। ਹਾਲਾਂ ਤਕ ਨਾ ਤਾਂ ਪੱਕਾ ਇਲਾਜ ਲੱਭਿਆ ਹੈ, ਨਾਂ ਹੀ ਲੋਕਾਂ ਇਹ ਵਿਸ਼ਵਾਸ ਹੀ ਕਰਨਾ ਕਿ ਹੁਣ ਉਹ ਸੁਰੱਖਿਅਤ ਹਨ। ਕਿਸੇ ਮਾਹਿਰ ਨੇ ਇਹ ਆਖ ਵੀ ਦਿੱਤਾ ਹੈ ਕਿ ਇਹ ਕੋਰੋਨਾਂ ਵਾਇਰਸ ਨੇ ਇਹ ਸਾਨੂੰ ਵਖਰੀ ਕਿਸਮ ਦਾ ਜਿਉਣਾ ਸਿਖਾ ਦਿੱਤਾ ਹੈ ਇਹ ਹੁਣ ਸਾਡੇ ਜੀਵਨ ਦਾ ਹਿੱਸਾ ਹੀ ਬਣ ਗਿਆ ਹੈ।ਇਹ ਇੱਕ ਦੂਜੇ ਤੋਂ ਦੂਰ ਰਹਿਣਾ, ਇਹ ਜਫੀਆਂ ਪਾ ਪਾਕੇ ਮਿਲਣਾਂ, ਇਹ ਘੁੱਟ ਖੁੱਟ ਕੇ ਹੱਥ ਮਿਲਾਉਣਾ, ਇਹ ਚੁਮਣਾ ਚਟਣਾ, ਇਹ ਇਕ ਦੂਜੇ ਨਾਲ ਬੈਠਕੇ ਖਾਣਾ ਖਾਣਾ, ਇਹ ਪਾਰਟੀਆਂ, ਇਹ ਵਿਆਹ ਸ਼ਾਦੀਆਂ ਦੇ ਖਾਣੇ ਅਤੇ ਇਕੱਠ, ਇਹ ਭੋਗਾਂ ਦੇ ਇਕੱਠ, ਇਹ ਭੋਗਾਂ ਦੇ ਲੰਗਰ, ਇਹ ਗਿੱਧੇ, ਇਹ ਭੰਗੜੇ, ਇਹ ਜਲਸੇ, ਇਹ ਜਲੂਸ, ਇਹ ਰੈਲੀਆਂ, ਇਹ ਵੱਡੇ ਵੱਡੇ ਲੀਡਰਾਂ ਦੇ ਭਾਸ਼ਣ ਅਤੇ ਇਹ ਵੀ ਹੋ ਸਕਦਾ ਹੈ ਇਹ ਧਾਰਮਿਕ ਅਦਾਰਿਆਂ ਵਿੱਚ ਸੰਗਤਾਂ ਦਾ ਇਕੱਠ ਵੀ ਘੱਟ ਜਾਵੇ। 'ਰੱਬ ਨੇੜੇ ਕਿ ਘਸੁਨ' ਵਾਲਾ ਆਖਾਣ ਲਾਗੂ ਜਿਹਾ ਹੋ ਜਾਵੇਗਾ ਅਤੇ ਲੋਕਾਂ ਨੇ ਇਹ ਜਿਹੜਾ ਬੰਦੀਆਂ ਦੌਰਾਨ ਜੀਵਨ ਅਪਨਾ ਲਿਆ ਹੈ ਇਹ ਲੋਕਾਂ ਦੀ ਜੀਵਨ-ਸ਼ੈਲੀ ਹੀ ਬਣ ਸਕਦਾ ਹੈ, ਬਣ ਹੀ ਜਾਵੇਗਾ।ਇਸ ਲਈ ਹੁਣ ਲੋਕਾਂ ਨੂੰ ਪ੍ਰੇਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਹਰ ਕੋਈ ਜਿਉਣਾ ਚਾਹੁੰਦਾ ਹੈ ਅਤੇ ਹਰ ਕੋਈ ਆਪਣੀ ਜਾਨ ਬਚਾਉਣ ਦਾ ਪਹਿਲਾਂ ਸੋਚਿਆ ਕਰੇਗਾ।
ਲੋਕਾਂ ਇਕਠਾ ਨਾ ਹੋਣਾ ਕਈਆਂ ਲਈ ਘਾਟੇ ਵਾਲਾ ਸਮਾਂ ਲੈ ਆਵੇਗਾ। ਇਹ ਰਾਜਸੀ ਲੋਕੀਂ ਹੁਣ ਇਕਠ ਕਰਕੇ ਭਾਸ.ਣ ਕਿਸਨੂੰ ਸੁਣਾਇਆ ਕਰਨਗੇ| ਇਹ ਧਾਰਮਿਕ ਅਸਥਾਨਾ ਦੀ ਕਮਾਈ ਦਾ ਕੀ ਬਣੇਗਾ। ਅਗੇ ਹੀ ਸਰਕਾਰ ਨੇ ਇੱਕ ਰੁਪੈ ਵਾਲਾ ਨੋਟ ਛਾਪ ਦਿੱਤਾ ਹੈ। ਕਦੀ ਲੋਕ ਘਟੋ-ਘਟ ਦਸ ਦਾ ਨੋਟ ਮਥਾ ਟੇਕਿਆ ਕਰਦੇ ਸਨ। ਹੁਣ ਸੰਗਤਾ ਘਟ ਜਾਣਗੀਆਂ ਅਤੇ ਬਹੁਤੇ ਮੱਥਾ ਵੀ ਰੁਪਿਆ ਹੀ ਟੇਕਿਆਂ ਕਰਨਗੇ। ਇਸ ਨਾਲ ਬਹੁਤ ਸਾਰੇ ਡੇਰੇ, ਮਠ ਅਤੇ ਆਸ਼ਰਮ ਖਤਮ ਹੋ ਸਕਦੇ ਹਨ। ਇਹ ਕਮਾਈਆਂ ਹੀ ਹਨ ਜਿਸ ਨਾਲ ਇਹ ਇਕਾਈਆਂ ਚਲ ਰਹੀਆਂ ਹਨ, ਬਣ ਰਹੀਆਂ ਹਨ, ਲੰਗਰ ਲਗਾਏ ਜਾ ਰਹੇ ਹਨ ਅਤੇ ਇਹ ਮਸ਼ਹੂਰੀਆਂ ਬਣ ਰਹੀਆਂ ਹਨ। ਮਾਨਤਾਂ ਬਣ ਰਹੀ ਹੈ।
ਬਾਜ਼ਾਰਾਂ ਵਿੱਚ ਵੀ ਭੀੜ ਘਟੇਗੀ। ਸਿਨਮਾਂ ਘਰਾਂ ਵਿੱਚ ਵੀ ਭੀੜ ਘਟੇਗੀ।ਇਹ ਜਿਹੜੇ ਰਸਤੋਰਾਂ ਭੀੜਾਂ ਇਕੱਠੀਆਂ ਕਰੀ ਜਾ ਰਹੇ ਸਨ ਉਥੇ ਵੀ ਭੀੜ ਘਟੇਗੀ ਅਤੇ ਇਹ ਜਿਹੜੇ ਪਤੀ ਬਾਹਰ ਜਾਕੇ ਸ਼ਾਮਾਂ ਕਟਦੇ ਸਨ, ਇਹ ਵੀ ਵਕਤ ਸਿਰ ਘਰ ਅਪੜਿਆ ਕਰਨਗੇ। ਇਹ ਜਿਹੜਾ ਜੀਵਨ ਆ ਰਿਹਾ ਹੈ ਐਸਾ ਜੀਵਨ ਖੜਾ ਕਰਨ ਦੀਆਂ ਕਈ ਸਕੀਮਾਂ ਬਣਾਈਆਂ ਜਾ ਰਹੀਆਂ ਸਨ, ਪਰ ਕੋਈ ਵੀ ਸਕੀਮ ਕਾਮਯਾਬ ਨਹੀਂ ਸੀ ਹੋ ਰਹੀ ਅਤੇ ਇਸ ਦੋ ਮਹੀਨਿਆ ਵਿੱਚ ਹੀ ਸਮਾਜ ਵਿੱਚ ਇਤਨੀਆ ਵਡੀਆਂ ਤਬਦੀਲੀਆਂ ਕਰ ਦਿਖਾਈਆਂ ਹਨ ਜਿਹੜੀਆਂ ਵਡੀਆਂ ਵਡੀਆਂ ਧਾਰਮਿਕ ਅਤੇ ਸਮਾਜ ਸੁਧਾਰੀ ਸੰਸਥਾਨ ਲਿਆਉ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਦੀਆਂ ਦੀਆਂ ਕੋਸ਼ਿਸ਼ਾ ਬੇਅਰਥ ਹੀ ਜਾ ਰਹੀਆਂ ਸਨ।
ਬਿਮਾਰ ਲੋਕਾਂ ਦੀ ਗਿਣਤੀ, ਮਰ ਗਏ ਲੋਕਾਂ ਦੀ ਗਿਣਤੀ ਦੇਖ ਹੀ ਨਹੀਂ ਰਹੇ ਬਲਕਿ ਸਾਡਾ ਸਾਰਾ ਮੀਡੀਆਂ, ਸਾਰਾ ਦੂਰ ਦਰਸ਼ਨ ਅਤੇ ਅਖਬਾਰਾ ਸਿਰਫ ਇਸ ਕੋਰੋਨਾਂ ਕੀਟਾਣੂਆਂ ਨਾਲ ਮਰਨ ਵਾਲਿਆ ਦੀ ਗਿਣਤੀ ਹੀ ਦੇ ਰਹੇ ਹਨ ਅਤੇ ਅਜ ਇਹ ਖਬਰਾ ਇਕ ਵਹਿਮ, ਇਕ ਝੂਠ ਨਹੀਂ ਹਨ ਬਲਕਿ ਸਚਾਈ ਹਨ ਅਤੇ ਬਚਾ ਬਚਾ ਇਹ ਸਾਰਾ ਕੁਝ ਸੁਣ ਵੀ ਰਿਹਾ ਹੈ, ਦੇਖ ਵੀ ਰਿਹਾ ਹੈ ਅਤੇ ਪੜ੍ਹ ਵੀ ਰਿਹਾ ਹੈਅਤੇ ਇਹ ਡਰ ਜਿਹਾ ਅਜ ਹਰ ਕਿਸੇ ਦਿਲ ਦਿਮਾਗ ਵਿੱਚ ਬੈਠ ਗਿਆ ਹੈ। ਅਜ ਜੇਕਰ ਕੋਈ ਇਹ ਆਖ ਵੀ ਦੇਵੇ ਕਿ ਇਹ ਕੋਰੋਨਾਂ ਕੀਟਾਣੂ ਖਤਮ ਹੋ ਗਏ ਹਨ ਅਤੇ ਜਿਵੇਂ ਮਰਜ਼ੀ ਹੈ ਫਿਰੀ ਜਾਓ, ਤਾਂ ਜਵਾਨ ਤਾ ਕੀ ਬਚੇ ਵੀ ਇਸ ਗਲ ਉਤੇ ਵਿਸ਼ਵਾਸ ਨਹੀਂ ਕਰਨਗੇ। ਇਹ ਹੋ ਰਹੀਆਂ ਮੌਤਾਂ ਸਾਫ ਦਸ ਰਹੀਆਂ ਹਨ ਕਿ ਕੋਈ ਬਹੁਤ ਹੀ ਭਿਆਨਕ ਬਿਮਾਰੀ ਆ ਵੜੀ ਹੈ ਅਤੇ ਇਹ ਗਲ ਵੀ ਲੋਕਾਂ ਦੀ ਸਮਝ ਵਿੱਚ ਆ ਗਈ ਹੈ ਕਿ ਕਿਸਮਤ ਨਾਲ ਹੀ ਕੁਝ ਬਚ ਜਾਵੇ ਤਾਂ ਵਖਰੀ ਗਲ ਹੈ, ਇਸ ਬਿਮਾਰੀ ਦਾ ਹਾਲਾਂ ਤਕ ਸਹੀ ਇਲਾਜ ਨਹੀਂ ਲਭਿਆ ਜਾ ਸਕਿਆ ਅਤੇ ਅਜ ਅਗਰ ਕੋਈ ਇਹ ਐਲਾਨ ਵੀ ਕਰ ਦੇਵੇ ਕਿ ਇਲਾਜ ਲਭ ਪਿਆ ਹੈ ਤਾਂ ਲਗਦਾ ਹੈ ਵਡੇ ਵਡੇ ਵਿਗਿਆਨੀ ਵੀ ਇਹ ਕਬੂਲ ਨਹੀਂ ਕਰਨ ਲਗੇ ਅਤੇ ਆਮ ਆਦਮੀ ਨੇ ਤਾਂ ਵਿਸ਼ਵਾਸ ਕਰਨਾ ਹੀ ਕੀ ਹੈ।
ਅੱਜ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਸਲਾਹ ਦੇ ਰਿਹਾ ਹੈ ਕਿ ਇਹ ਕੋਰੋਨਾ ਬੰਦੀ ਕੁਝ ਹਦ ਤਕ ਖਤਮ ਕਰ ਦਿਤੀ ਜਾਣੀ ਚਾਹੀਦੀ ਹੈ, ਪਰ ਬਹੁਤ ਸਾਰੀਆਂ ਪ੍ਰਾਂਤਿਕ ਸਰਕਾਰਾਂ ਇਹ ਆਖ ਰਹੀਆਂ ਹਨ ਕਿ ਖਤਰਾ ਹਾਲਾਂ ਵੀ ਬਣਿਆ ਪਿਆ ਹੈ ਅਤੇ ਇਸ ਲਈ ਇਹ ਹਾਲਾ ਰਹਿਣੀ ਚਾਹੀਦੀ ਹੈ। ਇਹ ਜਿਹੜੇ ਦਿਹਾੜੀਦਾਰ ਮਜ਼ਦੂਰ ਵਿਚਾਰੇ ਭੁੱਖੇ ਭਾਣੇ ਹੀ ਭੱਜ ਗਏ ਹਨ, ਇਹ ਕਿਸੇ ਹੋਰ ਸੂਬੇ ਵਿੱਚ ਹੁਣ ਕਦੀ ਕੰਮ ਕਾਰ ਕਰਨ ਜਾਣਗੇ, ਇਹ ਗੱਲਾਂ ਵੀ ਸੋਚਣ ਵਾਲੀਆ ਹਨ ਅਤੇ ਜਿਥੇ ਕਿਧਰੇ ਬਿਜਾਈ, ਕਟਾਈ ਵਕਤ ਵਡੀ ਗਿਣਤੀ ਵਿੱਚ ਮਜ਼ਦੂਰ ਚਾਹੀਦੇ ਹਨ ਉਹ ਮਜ਼ਦੂਰਾ ਬਗੈਰ ਹੁਣ ਕੀ ਕਰਿਆ ਕਰਨਗੇ, ਇਹ ਗਲਾਂ ਹਾਲ ਦੀ ਘੜੀ ਸੋਚੀਆਂ ਨਹੀਂ ਜਾ ਰਹੀਆਂ, ਪਰ ਇਹ ਮੁਸੀਬਤਾ ਆਉਣਗੀਆਂ ਅਤੇ ਕਿਵੇਂ ਹਲ ਕੀਤੀਆਂ ਜਾਣਗੀਆਂ, ਇਹ ਗਲਾਂ ਦੇਖਣ ਲਈ ਵਕਤ ਚਾਹੀਦਾ ਹੈ।
ਇਸ ਕੋਰੋਨਾ ਵਾਇਰਸ ਨੇ ਤਬਾਹੀ ਲਿਆਂਦੀ ਹੈ ਅਤੇ ਸਾਡੀਆਂ ਵਿਗੜੀਆਂ ਅਦਤਾਂ ਵੀ ਸੁਧਾਰੀਆਂ ਹਨ ਅਤੇ ਅਗਰ ਅਸੀਂ ਇਹ ਵਾਲਾ ਬਣ ਆਇਆ ਜੀਵਨ ਅਪਨਾ ਲੈਂਦੇ ਹਾਂ ਤਾਂ ਇਹੀ ਸਮਝਿਆ ਜਾਵੇਗਾ ਕਿ ਰਬ ਆਪ ਸਾਡਾ ਜੀਵਨ ਸੁਧਾਰਨ ਲਈ ਧਰਤੀ ਉਤੇ ਆਇਆ ਸੀ ਅਤੇ ਸਾਨੂੰ ਇਕ ਨਵੀਂ ਜੀਵਨ ਸ਼ੈਲੀ ਦੇਕੇ ਚਲਾ ਗਿਆ ਸੀ।
ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਖਾਓ ਇਹ ਚੀਜ਼ਾਂ, ਹੋਣਗੇ ਲਾਹੇਵੰਦ ਸਿੱਧ
NEXT STORY