Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    11:40:44 PM

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

  • phone call from foreign minister seyed abbas araghchi

    ਈਰਾਨੀ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨੂੰ ਕੀਤਾ ਫ਼ੋਨ,...

  • hyderabad gets a target of 244 runs

    MI vs SRH : ਸਿਰਫ 44 ਗੇਂਦਾਂ 'ਚ Ryan ਨੇ ਜੜਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਪੁਆਧ ਖਿੜਕੀ: ਇਸਲਾਮ ਦੀ ਧੀ ਅਮਤੁਸ ਸਲਾਮ ਨੇ ਵਸਾਇਆ ਸੀ ਰਾਜਪੁਰਾ ਟਾਊਨ

MERI AWAZ SUNO News Punjabi(ਨਜ਼ਰੀਆ)

ਪੁਆਧ ਖਿੜਕੀ: ਇਸਲਾਮ ਦੀ ਧੀ ਅਮਤੁਸ ਸਲਾਮ ਨੇ ਵਸਾਇਆ ਸੀ ਰਾਜਪੁਰਾ ਟਾਊਨ

  • Updated: 03 Oct, 2020 11:47 AM
Meri Awaz Suno
daughter of islam amtus salam rajpura town
  • Share
    • Facebook
    • Tumblr
    • Linkedin
    • Twitter
  • Comment

ਮਨਜੀਤ ਸਿੰਘ ਰਾਜਪੁਰਾ

ਜਿਹੜਾ ਬੰਦਾ ਪਹਿਲੀ ਵਾਰ ਰਾਜਪੁਰਾ ਟਾਊਨ ਵਿਚ ਆਉਂਦਾ ਹੈ ਤਾਂ ਉਹ ਜਦੋਂ ਆਪਣੇ ਕੰਨਾਂ ਵਿਚ ਅਜਿਹੇ ਬੋਲ ਸੁਣਦਾ ਹੈ ਕਿ ਵੱਲ ਸਾਈਂ ਕਿਆ ਹਾਲ ਐ...... ਕਿਆ ਕਰੇਂਦੇ ਖੜੇ ਓ ਸਾਈਂ.. ਡਿੱਤੂ ਮੱਲ ਕਿਥੇ ਵੇਂਦਾ ਪਿਆ ਏ.. ਸਾਈਂ ਮੇਕੂ ਪੰਜਾਹ ਰੁਪਏ ਉਧਾਰੇ ਤਾਂ ਦੇ ਵਲਾ....... ਤਾਂ ਉਹ ਬਹੁਤ ਹੈਰਾਨ ਹੁੰਦਾ ਹੈ ਕਿ ਇਹ ਬੰਦੇ ਕਿਹੜੀ ਬੋਲੀ ਬੋਲ ਰਹੇ ਹਨ। ਅਸਲ ਵਿਚ ਇਹ ਮਿੱਠੀ ਬੋਲੀ ਬਹਾਵਲਪੁਰੀ ਹੈ ਜਿਹੜੀ ਕਿ ਬਹਾਵਲਪੁਰ ਰਿਆਸਤ ਵਿਚ ਬੋਲੀ ਜਾਂਦੀ ਹੈ, ਜਿੱਥੋਂ ਕਿ ਸੰਤਾਲੀ ਦੇ ਉਜਾੜੇ ਸਮੇਂ ਬਹਾਵਲਪੁਰੀ ਭਰਾ ਆਏ ਸਨ। ਇਹ ਪੰਜਾਬੀ ਦੀ ਹੀ ਇਕ ਇਲਾਕਾਈ ਬੋਲੀ ਹੈ। 

ਸੰਤਾਲੀ ਤੋਂ ਪਹਿਲਾਂ ਬਹਾਵਲਪੁਰੀ, ਬਹਾਲਵਪੁਰ ਰਿਆਸਤ ਵਿਚ ਰਹਿੰਦੇ ਸਨ ਤੇ ਇਨ੍ਹਾਂ ਦਾ ਬਹੁਤਾ ਕੰਮ ਵਪਾਰ, ਦੁਕਾਨਦਾਰੀ ਆਦਿ ਦਾ ਸੀ। ਉਥੋਂ ਉਜੜ ਕੇ ਇੱਧਰ ਆ ਕੇ ਫੇਰ ਇਨ੍ਹਾਂ ਨੇ ਆਪਣੇ ਆਪ ਨੂੰ ਦੁਬਾਰਾ ਜਿਸ ਤਰ੍ਹਾਂ ਜ਼ਿੰਦਗੀ ਦੀ ਦੌੜ 'ਚ ਸ਼ਾਮਲ ਕਰ ਲਿਆ, ਉਹ ਕਹਾਣੀ ਬਹੁਤ ਕਮਾਲ ਹੈ। ਰਾਜਪੁਰੇ ਦੀ ਸਰਾਏ ਦੇ ਪਿਛਲੇ ਪਾਸੇ 86 ਸਾਲਾ ਵੇਦ ਪ੍ਰਕਾਸ਼ ਰਹਿੰਦਾ, ਜਿਹੜਾ ਕਿ ਉਜਾੜੇ ਸਮੇਂ 20 ਸਾਲ ਦਾ ਸੀ। ਆਓ ਉਸ ਦੀ ਬੈਠਕ ਵਿਚ ਚੱਲਦੇ ਹਾਂ ਤੇ ਸੁਣਦੇ ਹਾਂ ਕਿ ਬੀਬੀ ਅਮਤੁਸ ਸਲਾਮ ਨੇ ਕਿਵੇਂ ਬਾਹਵਲਪੁਰੀਆਂ ਨੂੰ ਰੁਜ਼ਗਾਰ, ਰੋਟੀ ਤੇ ਘਰ ਦੇ ਕੇ ਜ਼ਿੰਦਗੀ ਜਿਊਣ ਜੋਗੇ ਕੀਤਾ।

ਬਾਬੇ ਦੀ ਉਮਰ ਭਾਵੇਂ 86 ਸਾਲ ਦੀ ਹੋ ਗਈ ਹੈ ਪਰ ਬੋਲ ਅਜੇ ਵੀ ਇਸ ਤਰ੍ਹਾਂ ਖੜਕਦਾ ਜਿਸ ਤਰ੍ਹਾਂ ਖੂਹ 'ਚ ਛੱਡੀ ਪਾਣੀ ਦੀ ਖਾਲੀ ਬਾਲਟੀ ਖੜਕਦੀ ਹੁੰਦੀ ਹੈ। ਆਰ. ਐੱਸ. ਐੱਸ. ਦਾ ਸਰਗਰਮ ਕਾਰਕੁਨ ਰਿਹਾ ਵੇਦ ਪ੍ਰਕਾਸ਼ ਮੁਹੱਬਤਾਂ ਨੂੰ ਸਭ ਤੋਂ ਵੱਡਾ ਧਰਮ ਮੰਨਦਾ। ਉਹ ਕਹਿੰਦਾ ,'' ਮੇਰੀ ਮਾਂ ਮੁਸਲਮਾਨ ਸੀ। ਮੈਂ ਹਿੰਦੂ ਹਾਂ ਤੇ ਮੇਰਾ ਮੁੰਡਾ ਸਿੱਖ ਹੈ।'' ਬਾਬੇ ਦੀ ਜ਼ਮੀਨ ਰਾਜਪੁਰੇ ਨੇੜੇ ਪਿੰਡ ਉੜਦਣ 'ਚ ਹੈ। ਜਿਹੜੀ ਉਸ ਨੇ ਇਕ ਜੱਟ ਨੂੰ ਦਿੱਤੀ ਹੋਈ ਹੈ, ਜਿਸ ਨੂੰ ਉਹ ਆਪਣਾ ਪੁੱਤਰ ਮੰਨਦਾ ਹੈ ਤੇ ਹੁਣ ਬਾਬਾ ਆਪਣੇ ਉਸ ਸਿੱਖ ਪੁੱਤਰ ਦੇ ਘਰ ਵਿਚ ਹੀ ਰਹਿੰਦਾ ਹੈ। ਇਹ ਸਾਰਾ ਕੁਝ ਉਸ ਦੇ ਮੂੰਹੋਂ ਸੁਣ ਕੇ ਬੰਦਾ ਬਹੁਤ ਹੈਰਾਨ ਹੁੰਦਾ ਕਿ ਆਰ ਐੱਸ. ਐੱਸ. ਨੂੰ ਪ੍ਰਣਾਇਆ ਹੋਇਆ ਬਾਬਾ ਇਹ ਕਿਹੋ ਜਿਹੀਆਂ ਆਲੋਕਾਰੀ ਗੱਲਾਂ ਕਰ ਰਿਹਾ।

ਬਾਬਾ ਫੇਰ ਬੀਤੇ ਦੀਆਂ ਵਹੀਆਂ ਖੋਲਦਾ ਹੋਇਆ ਦੱਸਦਾ,'' ਕਿਆ ਦਿਨ ਸਨ ਉਹ ਵੀ! ਏਦਾਂ ਲਗਦਾ ਸੀ ਜਿਵੇਂ ਮੁਹੱਬਤਾਂ ਦੇ ਘੋੜੇ 'ਤੇ ਸਵਾਰ ਹੋਈਏ ਤੇ ਚਾਵਾਂ ਦੀ ਹਵਾ ਵਗ ਰਹੀ ਹੋਵੇ। ''

ਬਾਬਾ ਬੀਤੇ ਵਿਚ ਗੋਤੇ ਲਾਉਣ ਤੋਂ ਬਾਅਦ ਫੇਰ ਤੰਦ ਜੋੜਦਾ ,'' ਬਹਾਵਲਪੁਰ ਚ ਖੈਰਪੁਰ ਟਾਮੇਵਾਲੀ ਸ਼ਹਿਰ ਸੀ ਜਿਸ ਵਿਚ ਛੇ ਹਜ਼ਾਰ ਦੀ ਅਬਾਦੀ ਵਿਚ ਹਿੰਦੂ, ਮੁਸਲਮਾਨ ਰਲ ਕੇ ਰਹਿੰਦੇ ਸਨ। ਮੁਸਲਮਾਨਾਂ ਦੀ ਅਬਾਦੀ ਜ਼ਿਆਦਾ ਸੀ। ਰਿਆਸਤ ਵਿਚ ਹਿੰਦੂ 18 ਫੀਸਦੀ ਸਨ।''

ਬਾਬਾ ਫੇਰ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿਣ ਲੱਗਾ ,'' ਤੁਸੀਂ ਤਾਂ ਇਹੀ ਸੁਣਦੇ ਰਹੇ ਹੋ ਕਿ ਮੁਸਲਮਾਨਾਂ ਤੇ ਹਿੰਦੂਆਂ, ਸਿੱਖਾਂ ਨੇ ਇਕ ਦੂਜੇ ਦਾ ਰੱਜ ਕੇ ਕਤਲੇਆਮ ਕੀਤਾ। ਪਰ ਉਥੇ ਮਨੁੱਖਤਾ ਦੇ ਕਿਹੋ ਜਿਹੋ ਫਰਿਸ਼ਤੇ ਵਸਦੇ ਸਨ, ਜੇ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਹਾਨੂੰ ਯਕੀਨ ਹੀ ਨਹੀਂ ਆਣਾ।''  

PunjabKesari

ਉਹ ਮੇਢੀ ਮਾਂ ਸੀ, ਮੇਢੇ ਪਿਉ ਦੀ ਮਾਂ ਸੀ, ਸਾਰੇ ਬਹਾਵਲਪੁਰੀਆਂ ਦੀ ਮਾਂ ਸੀ : ਵੇਦ ਪ੍ਰਕਾਸ਼

ਬਾਬਾ ਫੇਰ ਬੀਤੇ ਦੀ ਘੋੜੀ ਦੀਆਂ ਵਾਗਾਂ ਫੜ ਲੈਂਦਾ ,'' ਤਕਸੀਮ ਦੇ ਸਮੇਂ ਇਕ ਮੁਸਲਮਾਨ ਨੂਰ ਮੁਹੰਮਦ ਸਿੰਧੜ ਸੀ ਉਹ ਮੇਰੇ ਪਿਤਾ ਦਾ ਦੁਸ਼ਮਣ ਸੀ ਪਰ ਸਾਡੇ ਵੱਡੇ ਭਰਾ ਦਾ ਰਿਸ਼ਤਾ ਹੋਇਆ ਉਸ ਦੇ ਦੋਸਤ ਦੇ ਘਰ। ਉਹ ਆਪਸ ਵਿਚ  ਪੱਗ ਵੱਟ ਭਰਾ ਸਨ। ਉਹ ਸਾਡੇ ਘਰ ਆਇਆ ਤੇ ਕਹਿਣ ਲੱਗਾ, ਅਸੀਂ ਤੁਹਾਡੇ ਨਾਲ ਦੁਸ਼ਮਣੀ ਨਹੀਂ ਕਰ ਸਕਦੇ। ਉਹ ਅਪਣੀ ਬੋਲੀ ਵਿਚ ਕਹਿਣ ਲੱਗਾ, ਜਿੱਥੇ ਵਿਹਾਏ ਵਾਲ ਉਥੇ ਕੀਂਹਦੀ ਮਜਾਲ। ਮਤਲਬ ਜਿੱਥੇ ਰਿਸ਼ਤੇਦਾਰੀ ਹੋ ਗਈ, ਉਥੇ ਉਸ ਬਾਰੇ ਮਾੜਾ ਸੋਚਣ ਦਾ ਮਤਲਬ ਹੀ ਨਹੀਂ। ਜਦੋਂ ਸੰਤਾਲੀ ਦੀ ਵੱਢ ਟੁੱਕ ਸ਼ੁਰੂ ਹੋ ਗਈ ਤਾਂ ਅਸੀਂ ਮੁਸਲਮਾਨਾਂ ਨਾਲ ਲੜਨ ਲਈ ਅੱਠ ਮੋਰਚੇ ਬਣਾਏ ਹੋਏ ਸਨ। ਉਹ ਆ ਕੇ ਕਹਿਣ ਲੱਗਾ, ਇਕ ਮੋਰਚੇ ਵਿਚ ਮੈਂ ਬੈਠਾਂਗਾ। ਇਹ ਮੇਰੀ ਧੀ ਦਾ ਘਰ ਹੈ। ਕੋਈ ਮੁਸਲਮਾਨ ਮੇਰੀ ਲਾਸ਼ ਤੋਂ ਲੰਘ ਕੇ ਹੀ ਏਧਰ ਆਏਗਾ। '

ਬਾਬਾ ਵੇਦ ਪ੍ਰਕਾਸ਼ ਜਿਵੇਂ ਨੂਰ ਮੁਹੰਮਦ ਦੀਆਂ ਯਾਦਾਂ ਨਾਲ ਗਲਵੱਕੜੀ ਪਾਈ ਬੈਠਾ ਹੋਵੇ। ਉਹ ਫੇਰ ਕਹਾਣੀ ਦਾ ਸਿਰਾ ਫੜਦਾ ਹੈ ,'' ਉਸ ਸਮੇਂ ਮੇਰੇ ਭਰਾ ਦਾ ਵਿਆਹ ਨਹੀਂ ਹੋਇਆ ਸੀ। ਸਾਨੂੰ ਇੱਧਰ ਆਣਾ ਪੈ ਗਿਆ। ਨੂਰ ਮੁਹੰਮਦ ਕਹਿਣ ਲੱਗਾ ਕਿ ਉਹ ਆਪਣੀ ਧੀ ਦੇ ਦਾਜ ਦਾ ਸਮਾਨ ਉਹ ਆਪ ਪਹੁੰਚਾਵੇਗਾ। ਅਸੀਂ ਫੇਰ ਸਭ ਕੁਝ ਛੱਡ ਕੇ ਅਬੋਹਰ ਪੁੱਜੇ। ਅਬੋਹਰ ਚ ਮੇਰੇ ਭਰਾ ਦਾ ਵਿਆਹ ਹੋਇਆ ਤੇ ਉਹ ਊਠਾਂ 'ਤੇ ਲੱਦ ਕੇ ਸਾਡੀ ਭਾਬੀ ਦੇ ਦਾਜ ਦਾ ਸਾਰਾ ਸਮਾਨ ਛੱਡ ਕੇ ਗਿਆ।''ਬਾਬਾ ਕਹਿੰਦਾ ,'' ਅੱਜ ਇਸ ਧਰਤੀ ਨੂੰ ਨੂਰ ਮੁਹੰਮਦ ਵਰਗੇ 'ਦੁਸ਼ਮਣਾਂ' ਦੀ ਬਹੁਤ ਲੋੜ ਹੈ। ਜਿਹੜੇ ਆਪਣੇ ਰਿਸ਼ਤੇਦਾਰ ਲਈ, ਕਿਸੇ ਵੀ ਜਰਵਾਣੇ ਭਾਵੇਂ ਉਹ ਉਨ੍ਹਾਂ ਦੇ ਹੀ ਫਿਰਕੇ ਦਾ ਹੋਵੇ, ਟੱਕਰ ਲੈਣ ਲਈ ਤਿਆਰ ਹੋਣ। ਨੂਰ ਮੁਹੰਮਦਾ ਅਸ਼ਕੇ ਬਈ ਤੇਰੀ 'ਦੁਸ਼ਮਣੀ' ਦੇ ! '' 

ਬਾਬੇ ਦਾ ਜੀਅ ਕਰਦਾ ਕਿ ਨੂਰ ਮੁਹੰਮਦ ਉਸ ਦੀਆਂ ਅੱਖਾਂ ਤੋਂ ਓਹਲੇ ਨਾ ਹੋਵੇ ਪਰ ਸਮਾਂ ਲਿਹਾਜ ਨੀ ਕਰਦਾ, ਬਾਬਾ ਫੇਰ ਅੱਗੇ ਤੁਰਦਾ,''ਫੇਰ ਅਸੀਂ ਮਥਰਾ ਚਲੇ ਗਏ। ਸਾਡੇ ਰਿਸ਼ਤੇਦਾਰ ਅਮੀਰ ਆਦਮੀ ਸਨ। ਉਹ ਬਹਾਵਲਪੁਰ ਸਟੇਟ ਦੇ ਰੈਵੀਨਿਊ ਕਮਿਸ਼ਨਰ ਸਨ। ਉਥੇ ਦਿਲ ਨੀ ਲੱਗਿਆ। ਉਸ ਸਮੇਂ ਬਹਾਵਲਪੁਰੀਆਂ ਦਾ ਕੈਂਪ ਕੁਰਕਸ਼ੇਤਰ ਵਿਚ ਲਾਇਆ ਗਿਆ । ਮਹਾਸ਼ਾ ਸ਼ਾਂਤੀ ਪ੍ਰਕਾਸ਼ ਉਥੇ ਦੇ ਲੀਡਰ ਸਨ। ਜਦੋਂ ਉਥੇ ਕਿਹਾ ਗਿਆ ਕਿ ਪਟਿਆਲੇ ਜਾਉ ਤੁਹਾਨੂੰ ਉਥੇ ਜ਼ਮੀਨ ਦਿੱਤੀ ਜਾਵੇਗਾ ਤਾਂ ਸ਼ਾਂਤੀ ਪ੍ਰਕਾਸ਼ ਨੇ ਕਿਹਾ ਕਿ ਅਸੀਂ ਪਟਿਆਲੇ ਨਹੀਂ ਜਾਵਾਂਗੇ। ਨਹਿਰੂ ਬਹੁਤ ਨਰਾਜ਼ ਹੋਇਆ ਕਿ ਇਨ੍ਹਾਂ ਦਾ ਰਾਸ਼ਣ ਬੰਦ ਕਰ ਦਿਉ। ਅਸੀਂ ਸੋਚਦੇ ਸੀ ਕਿ ਅਸੀਂ ਸਿੱਖਾਂ ਨਾਲ ਨਹੀਂ ਰਹਿ ਸਕਾਂਗੇ ਪਰ ਸ਼ਾਂਤੀ ਪ੍ਰਕਾਸ਼ ਅੱਗੇ ਨਹਿਰੂ ਨੂੰ ਹਾਰ ਮੰਨਣੀ ਪਈ। ਜਦੋਂ ਨਹਿਰੂ ਨੇ ਵੇਖਿਆ ਕਿ ਗੱਲ ਨੀ ਬਣਦੀ ਤਾਂ ਉਸ ਨੇ ਕਿਹਾ ਕਿ ਮੈਂ ਅਪਣੀ ਭੈਣ ਅਮਤੁਸ ਸਲਾਮ (ਇਸਲਾਮ ਦੀ ਧੀ) ਨੂੰ ਭੇਜਦਾ ਹਾਂ। ਉਹ ਤੁਹਾਡੀ ਰਾਖੀ ਕਰੇਗੀ। 

ਉਹ ਪਟਿਆਲਾ ਦੇ ਦੀਵਾਨ ਦੀ ਧੀ ਸੀ। ਉਹ ਸੰਤਾਲੀ ਵਿਚ ਮਹਾਤਮਾ ਗਾਂਧੀ ਦੇ ਸੇਵਾ ਗਰਾਮ ਆਸ਼ਰਮ ਵਿਚ ਰਹਿੰਦੀ ਸੀ। ਨਹਿਰੂ ਨੇ ਕਿਹਾ ਕਿ ਇਹ ਸਾਡੀ ਜ਼ਾਮਨ ਹੈ। ਬਹਾਵਲਪੁਰੀਆਂ ਦੀ ਰਾਖੀ ਉਹ ਕਰੇਗੀ। ਫੇਰ ਬਹਾਵਲਪੁਰੀ ਇਸ ਭਰੋਸੇ 'ਤੇ ਰਾਜਪੁਰੇ ਪੁੱਜੇ ਤੇ ਪਹਿਲਾਂ ਉਨ੍ਹਾਂ ਦਾ ਕੈਂਪ ਸ਼ਾਮਦੂ ਵਿਖੇ ਲਾਇਆ ਗਿਆ। ਉਨ੍ਹਾਂ ਨੂੰ ਬਣਵਾੜੀ, ਧਮੌਲੀ, ਨੀਲਪੁਰ ਪਿੰਡਾਂ ਦੀ ਜ਼ਮੀਨ ਅਲਾਟ ਕੀਤੀ ਗਈ। ਉਸ ਸਮੇਂ ਮਹਾਰਾਜਾ ਪਟਿਆਲਾ ਨੇ ਵੀ ਬਹਾਵਲਪੁਰੀਆਂ ਲਈ ਸਦ ਵਰਤ ਲੰਗਰ ਚਲਾਈ ਰੱਖਿਆ। ਅਮਤੁਸ ਸਲਾਮ ਨੇ ਹੀ ਕਸਤੂਰਬਾ ਸੇਵਾ ਆਸ਼ਰਮ ਬਣਵਾਇਆ ਸੀ। ਉਸ ਸਮੇਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ। ਇੱਥੇ ਜਵਾਹਰ ਲਾਲ ਨਹਿਰੂ ਤੇ ਵਿਨੋਬਾ ਭਾਵੇ ਵੀ ਆਏ ਸਨ। 

ਮੈਂ ਪੁੱਛਿਆ ,'' ਅਮਤੁਸ ਸਲਾਮ ਨੇ ਮੇਰੇ ਖਿਆਲ ਵਿਚ ਮੁਸਲਮਾਨ ਹੁੰਦੇ ਹੋਏ ਵੀ ਤੁਹਾਡੇ ਲਈ ਬਹੁਤ ਕੁਝ ਕੀਤਾ?''
ਅੱਗੋਂ ਬਾਬਾ ਜਿਵੇਂ ਹੈਰਾਨ ਹੋ ਗਿਆ ਹੋਵੇ ,''ਬਹੁਤ ਕੁੱਝ ਕੀ ਮਤਲਬ! ਉਹ ਤਾਂ ਸਾਡੀ ਮਾਂ ਸੀ। ਉਹ ਮੇਰੀ ਮਾਂ ਸੀ ਤੇ ਮੇਰੇ ਪਿਉ ਦੀ ਵੀ ਮਾਂ ਸੀ। ਅਸੀਂ ਬਹਾਵਲਪੁਰੀ ਅੱਜ ਜਿਹੜੇ ਰੰਗ ਮਾਣ ਰਹੇ ਹਾਂ, ਉਹ ਸਾਡੀ ਮਾਂ ਦੀਆਂ ਦਿੱਤੀਆਂ ਅਸੀਸਾਂ ਹੀ ਨੇ। ਜੇ ਸਾਡੀ ਮਾਂ ਅਮਤੁਸ ਸਲਾਮ ਨਾ ਹੁੰਦੀ ਤਾਂ ਪਤਾ ਨੀ ਸਾਡਾ ਕੀ ਹਾਲ ਹੁੰਦਾ।''ਬੀਬੀ ਅਮਤੁਸ ਸਲਾਮ ਦੀਆਂ ਗੱਲਾਂ ਕਰਦਾ ਹੋਇਆ ਬਾਬਾ ਭਾਵੁਕ ਹੋ ਜਾਂਦਾ ਤੇ ਹੰਝੂ ਆਪ ਮੁਹਾਰੇ ਉਸ ਦੀਆਂ ਅੱਖਾਂ 'ਚੋਂ ਵਹਿ ਤੁਰਦੇ ਨੇ। ਜਿਵੇਂ ਇਸਲਾਮ ਦੀ ਧੀ ਨੂੰ ਉਸ ਦਾ ਇਕ ਹਿੰਦੂ ਪੁੱਤ, ਉਸ ਦੇ ਇਸ ਦੁਨੀਆਂ ਤੋਂ ਜਾਣ ਤੋਂ ਕਈ ਦਹਾਕਿਆਂ ਬਾਅਦ ਵੀ, ਆਪਣੀਆਂ ਯਾਦਾਂ ਵਿਚ ਗਲ ਨਾਲ ਲਾਈ ਬੈਠਾ ਹੋਵੇ।   

ਬਾਬਾ ਫੇਰ ਅਮਤੁਸ ਸਲਾਮ ਬਾਬੇ ਗੱਲ ਕਰਦਾ ਹੋਇਆ ਰੰਜ ਕਰਦਾ ,''ਮਾਵਾਂ ਤਾਂ ਦੋ ਚਾਰ ਬੱਚੇ ਪਾਲਦੀਆਂ ਹਨ। ਪਰ ਅਮਤੁਸ ਸਲਾਮ ਨੇ ਸਾਡੇ ਵਰਗੇ ਹਜ਼ਾਰਾਂ ਬੱਚੇ ਪਾਲੇ। ਸਾਨੂੰ ਘਰ ਦਿੱਤੇ, ਇੱਜ਼ਤ ਦਿੱਤੀ। ਜੇ ਕਦੇ ਸਾਨੂੰ ਤਕਲੀਫ਼ ਹੋਈ ਤਾਂ ਉਹ ਦੌੜਦੀ ਹੋਈ ਨਹਿਰੂ ਕੋਲ ਜਾਂਦੀ ਤੇ ਤੁਰੰਤ ਸਾਡੇ ਮਸਲੇ ਦਾ ਹੱਲ ਹੋ ਜਾਂਦਾ। ਪਰ ਅਸੀਂ ਉਸ ਨੂੰ ਕੀ ਦਿੱਤਾ। ਉਸ ਦੀ ਕੋਈ ਯਾਦਗਾਰ ਤਾਂ ਕੀ ਬਣਾਉਣੀ ਸੀ, ਉਸ ਨੂੰ ਕਦੇ ਯਾਦ ਵੀ ਨੀ ਕੀਤਾ। ਕਈਆਂ ਨੂੰ ਸ਼ਾਇਦ ਲਗਦਾ ਹੋਵੇਗਾ ਕਿ ਉਹ ਮੁਸਲਮਾਨ ਸੀ ਪਰ ਮਾਂ ਦਾ ਵੀ ਕੋਈ ਧਰਮ ਹੁੰਦਾ, ਮਾਂ ਤਾਂ ਮਾਂ ਹੁੰਦੀ ਹੈ। ਉਹ ਤਾਂ ਰੱਬ ਦੀ ਧੀ ਸੀ ਜਿਹੜੀ, ਇਸ ਦੁਨੀਆਂ 'ਚ ਆਈ ਹੀ ਸਾਨੂੰ ਅਪਣੀਆਂ ਮੇਹਰਾਂ ਨਾਲ ਨਿਵਾਜਣ ਲਈ ਸੀ। ਉਸ ਵਰਗੀਆਂ ਮਾਵਾਂ ਕਰਕੇ ਹੀ ਸ਼ਾਇਦ ਰੱਬ ਪਰਲੋ ਦੇ ਦਿਨ ਨੂੰ ਪਿੱਛੇ ਪਾਈ ਜਾਂਦਾ।''ਇਹ ਬੋਲ ਬੋਲਦਿਆਂ ਬਾਬਾ ਉਸ ਪੁੱਤ ਵਾਂਗ ਲੱਗ ਰਿਹਾ ਸੀ ਜਿਹੜਾ ਚਾਹੁੰਦਾ ਹੋਇਆ ਵੀ ਅਪਣੀ ਮਾਂ ਲਈ ਕੁਝ ਨਾ ਕਰ ਸਕਿਆ ਹੋਵੇ। 

ਬੀਬੀ ਦਾ ਦਿਲ ਕਿੰਨਾ ਵੱਡਾ ਸੀ, ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਹੀ ਲਾ ਸਕਦੇ ਹੋ ਕਿ ਬੀਬੀ ਦੇ ਪਿਤਾ ਪਟਿਆਲਾ ਸਟੇਟ ਦੇ ਦੀਵਾਨ ਹੋਣ ਕਾਰਨ, ਉਨ੍ਹਾਂ ਕੋਲ ਬਹੁਤ ਸਾਰੀ ਜ਼ਮੀਨ ਸੀ ਜਿਸ 'ਤੇ ਮੁਜਾਰੇ ਖੇਤੀ ਕਰਦੇ ਸਨ। ਜਦੋਂ ਉਨ੍ਹਾਂ ਦਾ ਚਲਾਣਾ ਹੋ ਗਿਆ ਤਾਂ ਬੀਬੀ ਨੇ ਉਹ ਸਾਰੀ ਜ਼ਮੀਨ, ਉਥੇ ਖੇਤੀ ਕਰਨ ਵਾਲੇ ਮੁਜ਼ਾਰਿਆਂ ਦੇ ਨਾਂ 'ਤੇ ਹੀ ਰਜਿਸਟਰੀ ਕਰਵਾ ਦਿੱਤੀ। ਪਿੰਡ ਨਾਈਵਾਲਾ 'ਚ ਇਕ ਖੂਹ ਸੀ ਜਿਸ ਤੋਂ ਦਲਿਤਾਂ ਨੂੰ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ। ਬੀਬੀ ਨੇ ਦਲਿਤਾਂ ਨੂੰ ਕਿਹਾ ਕਿ ਉਹ ਸਾਰੇ ਉਨ੍ਹਾਂ ਦੇ ਖੂਹ ਤੋਂ ਪਾਣੀ ਭਰਨ। 

ਬੀਬੀ ਅਮਤੁਸ ਸਲਾਮ ਕਿੰਨੇ ਵੱਡੇ ਜ਼ੇਰੇ ਦੀ ਮਾਲਕ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਕਿ ਉਸ ਨੇ ਇਕ ਵਾਰੀ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਕਸਤੂਰਬਾ (ਕਸਤੂਰਬਾ ਸੇਵਾ ਮੰਦਰ ਬਹੁਤ ਵੱਡਾ ਟਰੱਸਟ ਸੀ ਜਿਸ ਵਿਚ ਉਜੜ ਕੇ ਆਏ ਬਹਾਵਲਪੁਰੀਆਂ ਦੇ ਨਿਆਣਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਿਸੇ ਨਾ ਕਿਸੇ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਸ ਵਿਚ ਬਹੁਤ ਵੱਡਾ ਹੋਸਟਲ ਤੇ ਕੁੜੀਆਂ ਦਾ ਕਾਲਜ ਵੀ ਸੀ) ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। ਉਸ ਸਮੇਂ ਕਸਤੂਰਬਾ ਕਾਲਜ ਦੀ ਕਨਵੋਕੇਸ਼ਨ ਸੀ। ਗਿਆਨੀ ਜੈਲ ਸਿੰਘ ਨੇ ਕੋਈ ਗੱਲ ਕਹੀ ਸੀ ਜਿਸ ਤੋਂ ਬੀਬੀ ਬਹੁਤ ਖਫ਼ਾ ਸੀ। ਗਿਆਨੀ ਜ਼ੈਲ ਸਿੰਘ ਨੂੰ ਹਾਲਾਂਕਿ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ ਪਰ ਬੀਬੀ ਦਾ ਨਾਂ ਬਹੁਤ ਵੱਡਾ ਸੀ, ਇਸ ਕਰਕੇ ਉਸ ਨੇ ਕਿਹਾ ਕਿ ਉਹ ਵੀ ਕਾਨਵੋਕੇਸ਼ਨ 'ਤੇ ਜਾਵੇਗਾ। ਜਦੋਂ ਕਸਤੂਰਬਾ ਵਿਚ ਸਭ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਾਰੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਕਹਿਣ ਦੀ ਤਿਆਰੀ ਕਰਨ ਲੱਗੇ।

ਜਦੋਂ ਗਿਆਨੀ ਜ਼ੈਲ ਸਿੰਘ ਕਸਤੂਰਬਾ ਕਾਲਜ ਦੇ ਗੇਟ 'ਤੇ ਪੁੱਜਿਆ ਤਾਂ ਅੱਗੇ ਬੀਬੀ ਖੜੀ ਸੀ। ਬੀਬੀ ਨੇ ਉਸ ਸਮੇਂ ਗਿਆਨੀ ਜ਼ੈਲ ਸਿੰਘ ਨੂੰ ਕਿਹਾ ਕਿ ਤੂੰ ਸਾਡੇ ਕਾਲਜ ਦੇ ਅੰਦਰ ਨਹੀਂ ਆ ਸਕਦਾ ਤੇ ਮੁੱਖ ਮੰਤਰੀ ਪੰਜਾਬ ਦੀ ਹਿੰਮਤ ਨਹੀਂ ਹੋਈ ਕਿ ਉਹ ਬੀਬੀ ਦੇ ਹੁਕਮ ਦੀ ਅਵੱਗਿਆ ਕਰ ਸਕਦਾ। ਉਹ ਕਾਲਜ ਦੇ ਗੇਟ ਤੋਂ ਹੀ ਵਾਪਸ ਮੁੜ ਗਿਆ। ਅੱਜ ਕੋਈ ਕਲਪਨਾ ਕਰ ਸਕਦਾ ਕਿ ਸਮੇਂ ਦੇ ਮੁੱਖ ਮੰਤਰੀ ਨੂੰ ਕੋਈ ਬੀਬੀ ਇਸ ਤਰ੍ਹਾਂ ਕਿਸੇ ਕਾਲਜ ਦੇ ਗੇਟ ਤੋਂ ਵਾਪਸ ਮੋੜ ਸਕਦੀ ਹੈ।

 

  • Daughter of Islam
  • Amtus Salam
  • Rajpura Town
  • ਇਸਲਾਮ ਦੀ ਧੀ
  • ਅਮਤੁਸ ਸਲਾਮ
  • ਰਾਜਪੁਰਾ ਟਾਊਨ

ਜਨਮ ਦਿਨ 'ਤੇ ਵਿਸ਼ੇਸ਼: ਦੇਸ਼ ਦੇ ਮੌਜੂਦਾ ਹਾਲਾਤ ਤੇ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ..

NEXT STORY

Stories You May Like

  • salute to courage  4 year old girl swims across yamuna river
    ਹੌਸਲੇ ਨੂੰ ਸਲਾਮ 4 ਸਾਲ ਦੀ ਧੀ ਨੇ ਤੈਰ ਕੇ ਯਮੁਨਾ ਨਦੀ ਨੂੰ ਕੀਤਾ ਪਾਰ
  • father rapes daughter in nawanshahr
    ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਕਲਯੁਗੀ ਪਿਓ ਨੇ ਧੀ ਦੀ ਰੋਲ਼ੀ ਪੱਤ, ਕੀਤਾ ਗਰਭਵਤੀ, ਇੰਝ ਖੁੱਲ੍ਹਿਆ ਭੇਤ
  • mother and daughter jump into canal in abohar
    ਅਬੋਹਰ ਵਿਖੇ ਮਾਂ ਅਤੇ ਧੀ ਨੇ ਨਹਿਰ 'ਚ ਮਾਰੀ ਛਾਲ, ਇੰਝ ਬਚੀ ਜਾਨ
  • amritsar father cheating on his daughter for 2 years
    ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
  • civil hosptial clash
    'ਮੇਰੀ ਧੀ ਨੂੰ ਸਿਰਫ਼ ਖ਼ਾਂਸੀ ਸੀ...', ਸਿਵਲ ਹਸਪਤਾਲ ਵਿਚ ਮਹਿਲਾ ਦੀ ਮੌਤ ਮਗਰੋਂ ਭਾਰੀ ਹੰਗਾਮਾ
  • financial hardship  father  daughter  marriage  uttar pradesh
    ਆਰਥਿਕ ਤੰਗੀ ਨੇ ਲਈ ਬੇਬੱਸ ਪਿਓ ਦੀ ਜਾਨ! ਧੀ ਦਾ ਵਿਆਹ ਨਹੀਂ ਕਰਵਾ ਸਕਿਆ ਤਾਂ...
  • screening of the film   ginny weds sunny 2    b  town celebs arrive
    ਫਿਲਮ ‘ਗਿੰਨੀ ਵੈਡਸ ਸਨੀ 2’ ਦੀ ਸਕ੍ਰੀਨਿੰਗ, ਪਹੁੰਚੇ ਬੀ. ਟਾਊਨ ਸੈਲੇਬਸ
  • haryana  couple  daughter  police
    ਜੋੜੇ ਨੇ ਧੀ ਦਾ ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ, ਘਰ 'ਚ ਲਟਕੀਆਂ ਮਿਲੀਆਂ ਲਾਸ਼ਾਂ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +