Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 10, 2026

    9:18:47 AM

  • toll plaza rule change cash payment ban

    ਅੱਜ ਤੋਂ ਟੋਲ ਪਲਾਜ਼ਾ 'ਤੇ ਨਹੀਂ ਹੋਵੇਗਾ ਨਕਦ...

  • amritpal singh mehron punjab

    ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਪੰਜਾਬ ਲਿਆਈ ਪੁਲਸ,...

  • middle east crisis missile war threat

    ਮਿਡਲ ਈਸਟ ਸੰਕਟ : ਮਿਜ਼ਾਈਲਾਂ ਦੀ ਗੂੰਜ ਦੇ ਵਿਚਾਲੇ...

  • amritpal singh mehron being deported from uae to punjab

    ਅੰਮ੍ਰਿਤਪਾਲ ਮਹਿਰੋਂ ਨੂੰ ਲਿਆਂਦਾ ਜਾ ਰਿਹੈ ਪੰਜਾਬ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਦੀਵਾਲੀ ਮੌਕੇ ਨਵਾਬੀ ਟੌਹਰ ਰੱਖਣ ਵਾਲੇ 'ਦੀਵੇ' ਦਾ ਰੁਦਨ'

MERI AWAZ SUNO News Punjabi(ਨਜ਼ਰੀਆ)

ਦੀਵਾਲੀ ਮੌਕੇ ਨਵਾਬੀ ਟੌਹਰ ਰੱਖਣ ਵਾਲੇ 'ਦੀਵੇ' ਦਾ ਰੁਦਨ'

  • Edited By Rajwinder Kaur,
  • Updated: 12 Nov, 2020 01:13 PM
Jalandhar
diya diwali lighting employment clay
  • Share
    • Facebook
    • Tumblr
    • Linkedin
    • Twitter
  • Comment

ਦੀਵਾਲੀ ਦਾ ਤਿਉਹਾਰ ਬਰੂਹਾਂ ‘ਤੇ ਹੈ। ਦੀਵਾਲੀ ਦੀਆਂ ਰੌਣਕਾਂ ਬਾਜ਼ਾਰਾਂ ‘ਚ ਨਜ਼ਰੀਂ ਪੈਣ ਲੱਗੀਆਂ ਹਨ। ਕੋਈ ਸਮਾਂ ਸੀ ਜਦੋਂ ਦੀਵਾਲੀ ਦੇ ਤਿਉਹਾਰ ਨਾਲ ਮੇਰਾ ਅਟੁੱਟ ਰਿਸ਼ਤਾ ਸੀ। ਮੇਰੇ ਤੋਂ ਬਿਨਾਂ ਦੀਵਾਲੀ ਦੇ ਤਿਉਹਾਰ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ ਜਾਂ ਕਹਿ ਲਓ ਦੀਵਾਲੀ ਮੌਕੇ ਮੇਰੀ ਟੌਹਰ ਨਵਾਬੀ ਹੁੰਦੀ ਸੀ। ਹਰ ਕਿਸੇ ਦੀ ਜ਼ੁਬਾਨ ‘ਤੇ ਮੇਰਾ ਨਾਮ ਹੁੰਦਾ ਸੀ। ਦੀਵਾਲੀ ਤੋਂ ਕਈ ਦਿਨ ਪਹਿਲਾਂ ਕਾਰੀਗਰਾਂ ਵੱਲੋਂ ਪੂਰੀ ਰੀਝ ਨਾਲ ਮੇਰਾ ਵਜ਼ੂਦ ਤਿਆਰ ਕੀਤਾ ਜਾਂਦਾ ਸੀ। ਕਾਰੀਗਰ ਮੈਨੂੰ ਕਈ ਸ਼ਕਲਾਂ ਅਤੇ ਰੂਪਾਂ ਵਿੱਚ ਤਿਆਰ ਕਰਦੇ ਸਨ। ਦੀਵਾਲੀ ਤੋਂ ਪਹਿਲਾਂ ਹੀ ਮੇਰੇ ਜ਼ਰੂਰਤਮੰਦ ਮੇਰੇ ਆਲੇ-ਦੁਆਲੇ ਆ ਜੁੜਦੇ ਸਨ। ਦੀਵਾਲੀ ਵਾਲੇ ਦਿਨ ਪਹਿਲਾਂ ਮੈਨੂੰ ਪਾਣੀ ਨਾਲ ਇਸ਼ਨਾਨ ਕਰਵਾਇਆ ਜਾਂਦਾ ਸੀ ਅਤੇ ਫਿਰ ਸ਼ਾਮ ਢਲਦੇ ਸੁਆਣੀਆਂ ਮੇਰਾ ਢਿੱਡ ਸਰੋਂ ਦੇ ਤੇਲ ਨਾਲ ਭਰ ਕੇ ਵਿੱਚ ਰੂੰ ਤੋਂ ਤਿਆਰ ਕੀਤੀ ਬੱਤੀ ਰੱਖ ਕੇ ਰੌਸ਼ਨੀਆਂ ਕਰਦੀਆਂ ਸਨ। ਸੁਆਣੀਆਂ ਖੁਦ ਮੈਨੂੰ ਘਰਾਂ ਦੇ ਬਨੇਰਿਆਂ ‘ਤੇ ਸ਼ਸੋਭਿਤ ਕਰਕੇ ਆਉਂਦੀਆਂ ਸਨ। ਮੈਂ ਵੀ ਉਨ੍ਹਾਂ ਦੀਆਂ ਖੁਸ਼ੀਆਂ ਦਾ ਖੈਰਖਵਾਹ ਬਣਦਿਆਂ ਉਨ੍ਹਾਂ ਦੇ ਘਰਾਂ ਦਾ ਚੌਗਿਰਦਾ ਰੁਸ਼ਨਾਉਣ ਲਈ ਆਪਣੀ ਪੂਰੀ ਵਾਹ ਲਗਾ ਦਿੰਦਾ ਸੀ। ਦੀਵਾਲੀ ਤੋਂ ਦੂਸਰੇ ਦਿਨ ਆਹ ਸ਼ਰਾਰਤੀ ਬੱਚੇ ਮੇਰੀ ਭੰਨ ਤੋੜ ਕੇ ਆਨੰਦ ਲੈਂਦੇ ਸਨ ਪਰ ਮੈਨੂੰ ਇਨ੍ਹਾਂ ਸ਼ਰਰਾਤੀਆਂ ‘ਤੇ ਕਦੇ ਵੀ ਗੁੱਸਾ ਨਹੀਂ ਸੀ ਆਉਂਦਾ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’

ਦੀਵੇ ਦੀ ਨਹੀਂ ਹੋ ਰਹੀ ਪੁੱਛ ਪ੍ਰਤੀਤ
ਪਰ ਹੁਣ ਸਮਾਂ ਉਹ ਨਹੀਂ ਰਿਹਾ। ਲੋਕ ਮੇਰੇ ਤੋਂ ਲਗਾਤਾਰ ਮੂੰਹ ਮੋੜ ਰਹੇ ਹਨ। ਮੇਰੀ ਪੁੱਛ ਪ੍ਰਤੀਤ ਘਟਦੀ ਹੀ ਨਹੀਂ ਸਗੋਂ ਖਤਮ ਹੋਣ ਵਰਗੀ ਹੋ ਗਈ ਹੈ। ਰੌਸ਼ਨੀਆਂ ਦੇ ਹੋਰ ਸਾਧਨ ਆ ਜਾਣ ਨਾਲ ਲੋਕਾਂ ਨੇ ਮੈਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਹੈ। ਦੀਵਾਲੀ ਮੌਕੇ ਚੀਨੀ ਬਿਜਲਈ ਲੜ੍ਹੀਆਂ ਦੀ ਆਮਦ ਤਾਂ ਮੇਰੇ ਲਈ ਸ਼ਰਾਪ ਬਣਕੇ ਰਹਿ ਗਈ ਹੈ। ਚੀਨੀ ਲੜ੍ਹੀਆਂ ਦੀ ਚਕਾਚੌਂਧ ਭਰਪੂਰ ਰੌਸ਼ਨੀ ਅੱਗੇ ਮੇਰੀ ਰੌਸ਼ਨੀ ਦੇ ਪੈਰ ਨਹੀਂ ਲੱਗ ਰਹੇ। ਪਹਿਲਾਂ ਪਹਿਲ ਮੋਮਬੱਤੀਆਂ ਨੇ ਮੇਰੇ ‘ਤੇ ਵਾਰ੍ਹ ਕੀਤਾ। ਮੈਂ ਹਾਲੇ ਮੋਮਬੱਤੀ ਦੇ ਵਾਰ੍ਹ ਤੋਂ ਚੰਗੀ ਤਰ੍ਹਾਂ ਉੱਭਰਿਆ ਨਹੀਂ ਸੀ ਕਿ ਚੀਨੀ ਲੜ੍ਹੀਆਂ ਨੇ ਮੇਰਾ ਵਰਤਮਾਨ ਅਤੇ ਭਵਿੱਖ ਦੋਵੇਂ ਹਨ੍ਹੇਰੇ ਵਿੱਚ ਪਾ ਦਿੱਤੇ। 

ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

ਚੀਨੀ ਲੜ੍ਹੀਆਂ ਕਾਰਨ ਦੀਵੇ ਦੀ ਖ਼ਰੀਦਦਾਰੀ ਨੂੰ ਲੱਗਾ ਖੋਰਾ 
ਚੀਨੀ ਲੜ੍ਹੀਆਂ ਦੀ ਵਧਦੀ ਖ਼ਰੀਦਦਾਰੀ ਬਦੌਲਤ ਮੇਰੀ ਖ਼ਰੀਦਦਾਰੀ ਨੂੰ ਲਗਤਾਰ ਖੋਰਾ ਲੱਗ ਰਿਹਾ ਹੈ। ਮੇਰਾ ਇਸਤੇਮਾਲ ਹੁਣ ਸਿਰਫ਼ ਰਸਮਾਂ ਨਿਭਾਉਣ ਲਈ ਹੀ ਕੀਤਾ ਜਾਂਦਾ ਹੈ, ਜਦਕਿ ਰੌਸ਼ਨੀਆਂ ਲਈ ਤਾਂ ਚੀਨੀ ਲੜੀਆਂ ਦਾ ਹੀ ਇਸਤੇਮਾਲ ਹੋ ਰਿਹਾ ਹੈ। ਮੇਰੇ ਤੋਂ ਖ਼ਰੀਦਦਾਰਾਂ ਦਾ ਭੰਗ ਹੋ ਰਿਹਾ ਮੋਹ ਕਈ ਘਰਾਂ ਦੇ ਦੀਵੇ ਗੁੱਲ ਕਰਨ ਦਾ ਸਬੱਬ ਬਣ ਕੇ ਰਹਿ ਗਿਆ ਹੈ। ਬਹੁਤੇ ਘਰਾਂ ਦੇ ਬਨੇਰਿਆਂ ‘ਤੇ ਅੱਜਕੱਲ੍ਹ ਮੈਨੂੰ ਜਗ੍ਹਾ ਨਸੀਬ ਨਹੀਂ ਹੁੰਦੀ। ਮੇਰੇ ਕਾਰੀਗਰਾਂ ਦੇ ਚਿਹਰੇ ਦੀਵਾਲੀ ਦੇ ਮੌਕੇ ਵੀ ਨਹੀਂ ਖਿੜਦੇ। ਮੈਂ ਸਾਰਾ ਦਿਨ ਬਾਜ਼ਾਰਾਂ ‘ਚ ਪਿਆ ਗਾਹਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ ਪਰ ਕਿਸੇ ਸਮੇਂ ਮੈਨੂੰ ਮਣਾਂਮੂੰਹੀਂ ਮੋਹ ਦੇਣ ਵਾਲੇ ਮੇਰੇ ਆਪਣੇ ਮੇਰੇ ਕੋਲੋਂ ਮੂੰਹ ਫੇਰ ਕਿਸੇ ਬਿਜਲੀ ਦੀ ਦੁਕਾਨ ਵਿੱਚ ਇਸ ਤਰ੍ਹਾਂ ਵੜਦੇ ਕਿ ਉਨ੍ਹਾਂ ਨੂੰ ਮੇਰਾ ਚੇਤਾ ਹੀ ਭੁੱਲ ਜਾਂਦਾ। ਜਦੋਂ ਉਹ ਮੇਰੇ ਸਾਹਮਣੇ ਚੀਨ ਦੀਆਂ ਬਣੀਆਂ ਲੜ੍ਹੀਆਂ ਖ਼ਰੀਦ ਕੇ ਲਿਜਾਂਦੇ ਹਨ ਤਾਂ ਮੇਰੇ ਦਿਲ ‘ਤੇ ਕੀ ਬੀਤਦੀ ਹੈ, ਉਹ ਮੈਂ ਹੀ ਜਾਣਦਾ ਹਾਂ। ਮੇਰੇ ਵਿਕਰੇਤਾ ਸਾਰਾ ਸਾਰਾ ਦਿਨ ਗਾਹਕਾਂ ਦੀ ਉਡੀਕ ਵਿੱਚ ਲੰਘਾਂ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਅਲੋਪ ਹੋ ਜਾਵੇਗਾ ਰੌਸ਼ਨੀ ਦਾ ਦੀਵਾ
ਮੈਨੂੰ ਸਮਝ ਨਹੀਂ ਆ ਰਹੀ ਕਿ ਆਖਿਰ ਮੇਰੇ ਤੋਂ ਅਜਿਹਾ ਕਿਹੜਾ ਗੁਨਾਹ ਹੋ ਗਿਆ ਕਿ ਮੇਰੇ ਆਪਣੇ ਮੇਰੇ ਤੋਂ ਮੁਨਕਰ ਹੋ ਗਏ ਹਨ? ਕਿਉਂ ਮੇਰੇ ਆਪਣਿਆਂ ਨੂੰ ਹੀ ਹੁਣ ਮੇਰੀ ਰੌਸ਼ਨੀ ਚੰਗੀ ਨਹੀਂ ਲੱਗਦੀ? ਚੀਨ ਦੀ ਲੜ੍ਹੀ ਵੱਲੋਂ ਕੀਤੀ ਜਾਂਦੀ ਰੌਸ਼ਨੀ ਵਿੱਚ ਅਜਿਹਾ ਕੀ ਹੈ ਕਿ ਮੇਰੀ ਰੌਸ਼ਨੀ ਦੀ ਚਿਣਗ ਮੱਧਮ ਪੈ ਗਈ ਹੈ? ਕਦੇ ਕਦੇ ਤਾਂ ਮੈਨੂੰ ਆਪਣੇ ਨਾਮ ਤੋਂ ਹੀ ਘ੍ਰਿਣਾ ਆਉਣ ਲੱਗਦੀ ਹੈ ਕਿ ਕਹਿਣ ਨੂੰ ਤਾਂ ਮੈਂ ਰੌਸ਼ਨੀਆਂ ਦਾ ਗਵਾਹ ਹਾਂ ਪਰ ਭਵਿੱਖ ’ਚ ਮੈਂ ਆਪ ਹਨ੍ਹੇਰੇ ’ਚ ਪਿਆ ਹੋਇਆ ਹਾਂ। ਤੁਹਾਡਾ ਇਹ ਰੁੱਖਾਪਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਜੇਕਰ ਤੁਸੀਂ ਇਸੇ ਤਰ੍ਹਾਂ ਮੇਰੇ ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਇੱਕ ਦਿਨ ਅਲੋਪ ਹੀ ਹੋ ਜਾਵਾਂਗਾ ਅਤੇ ਫਿਰ ਤੁਸੀਂ ਆਪਣੀਆ ਆਉਣ ਵਾਲੀਆਂ ਨਸਲਾਂ ਨੂੰ ਮੇਰੇ ਬਾਰੇ ਮੇਰੀਆਂ ਤਸਵੀਰਾਂ ਵਿਖਾ ਵਿਖਾ ਕੇ ਦੱਸਿਆ ਕਰੋਗੇ ਪਰ ਮੈਂ ਨਹੀਂ ਮਿਲਣਾ ਤੁਹਾਨੂੰ ਦੁਬਾਰਾ।

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’

ਹਾਲੇ ਵੀ ਕੁੱਝ ਨਹੀਂ ਵਿਗੜਿਆ। ਤੁਸੀਂ ਮੇਰੇ ਵੱਲ੍ਹ ਰਤਾ ਕੁ ਤਾਂ ਪਿਆਰ ਨਾਲ ਵੇਖੋ। ਮੈਂ ਤਾਂ ਹੁਣ ਵੀ ਤਿਆਰ ਹਾਂ ਤੁਹਾਡੇ ਘਰਾਂ ਦੀਆਂ ਰੌਸ਼ਨੀਆਂ ਦਾ ਚਿਰਾਗ ਬਣਨ ਲਈ। ਮੈਂ ਤਾਂ ਹੁਣ ਵੀ ਤਿਆਰ ਹਾਂ ਤੁਹਾਡੀਆਂ ਖੁਸ਼ੀਆਂ ‘ਚ ਖੁਸ਼ ਹੋਣ ਲਈ। ਜੇਕਰ ਮੇਰੇ ਬਾਰੇ ਨਹੀਂ ਸੋਚਣਾ ਤਾਂ ਭਲਿਓ ਮਾਣਸੋ ਘੱਟੋ ਘੱਟ ਮੈਨੂੰ ਜੀਵਨ ਦਾਨ ਦੇਣ ਵਾਲਿਆਂ ਬਾਰੇ ਹੀ ਸੋਚ ਲਵੋ। ਮੇਰੀ ਅਤੇ ਤੁਹਾਡੀ ਨੇੜਤਾ ਵਿੱਚੋਂ ਉਸ ਵਿਚਾਰੇ ਨੂੰ ਕਿੰਨ੍ਹੀ ਖੁਸ਼ੀ ਮਿਲਦੀ ਹੈ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ। ਜਦੋਂ ਤੁਹਾਡੇ ਵਿੱਚੋਂ ਕੋਈ ਮੇਰਾ ਗਾਹਕ ਬਣ ਕੇ ਆਉਂਦਾ ਹੈ ਤਾਂ ਮੇਰੇ ਕਾਰੀਗਰ ਦਾ ਅੰਗ ਅੰਗ ਨਸ਼ਿਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Diwali 2020 : ਲਕਸ਼ਮੀ ਮਾਤਾ ਜੀ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ ’ਚ ਬਣਾਓ ‘ਰੰਗੋਲੀ’, ਹੁੰਦਾ ਹੈ ਸ਼ੁੱਭ

ਉਏ ਭਲਿਓ ਮਾਣਸੋ ਉਨ੍ਹਾਂ ਵਿਚਾਰਿਆਂ ਨੇ ਵੀ ਪਰਿਵਾਰ ਪਾਲਣੇ ਹਨ। ਜੇਕਰ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਨਰਾਜ਼ ਰਹੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਕਸ਼ਟ ਪਹੁੰਚੇਗਾ। ਮੈਂ ਆਪਣਾ ਰੁਦਨ ਬਿਆਨ ਕਰ ਦਿੱਤਾ ਹੈ। ਹੁਣ ਸੋਚਣਾ ਤੁਸੀ ਹੈ ਕਿ ਆਖਿਰ ਕੀ ਫ਼ੈਸਲਾ ਲੈਣਾ ਹੈ? ਮੇਰੇ ਨਾਲ ਨਾਰਾਜ਼ ਰਹਿੰਦਿਆਂ ਉਸ ਵਿਦੇਸ਼ਣ ਮਗਰ ਲੱਗੇ ਰਹਿਣਾ ਹੈ ਜਾਂ ਫਿਰ ਪਰਤਣਾ ਹੈ ਮੇਰੇ ਵੱਲ੍ਹ। ਮੈਂ ਚਾਹਾਂਗਾ ਕਿ ਆਪਣੇ ਵਿਚਕਾਰ ਪਈਆਂ ਦੂਰੀਆਂ ਇਸ ਵਾਰ ਦੀ ਦੀਵਾਲੀ ਮੌਕੇ ਜ਼ਰੂਰ ਮਿਟ ਜਾਣ। ਮੈਂ ਇਸ ਵਾਰ ਤੁਹਾਨੂੰ ਜ਼ਰੂਰ ਉਡੀਕਾਂਗਾ! ਮੈਂ ਚਾਹਾਂਗਾ ਕਿ ਇਸ ਵਰ੍ਹੇ ਤੁਹਾਡੇ ਬਨੇਰਿਆਂ ਨੂੰ ਰੁਸ਼ਨਾਉਣ ਦਾ ਅਵਸਰ ਮੈਨੂੰ ਨਸੀਬ ਹੋਵੇ। ਬਾਕੀ ਤੁਹਾਡੀ ਮਰਜ਼ੀ ਦੋਸਤੋ ਮੇਰਾ ਜੋਰ ਤਾਂ ਕੋਈ ਨਹੀਂ ਪਰ ਇੱਕ ਵਾਅਦਾ ਹੈ ਮੇਰਾ, ਕੀ ਮੈਂ ਉਮਰ ਭਰ ਤੁਹਾਡਾ ਸਾਥ ਨਿਭਾਵਾਂਗਾ, ਜਿਸ ਘਰ ਵੀ ਜਾਵਾਂਗਾ, ਉਥੇ ਹਮੇਸ਼ਾ ਰੌਸ਼ਨੀਆਂ ਹੀ ਕਰਾਂਗਾ।

ਪੜ੍ਹੋ ਇਹ ਵੀ ਖ਼ਬਰ - Beauty Tips : ਰਿਮੂਵਰ ਨਾ ਹੋਣ ’ਤੇ ਹੁਣ ਤੁਸੀਂ ਇਸ ਤਰ੍ਹਾਂ ਵੀ ਉਤਾਰ ਸਕਦੇ ਹੋ ‘ਨੇਲ ਪੇਂਟ’

ਬਿੰਦਰ ਸਿੰਘ ਖੁੱਡੀ ਕਲਾਂ
ਮੋਬ: 98786-05965
ਗਲੀ ਨੰਬਰ 1,ਸ਼ਕਤੀ ਨਗਰ,ਬਰਨਾਲਾ।

  • diya
  • Diwali
  • lighting
  • employment
  • clay
  • ਦੀਵਾ
  • ਦੀਵਾਲੀ
  • ਰੌਸ਼ਨੀ
  • ਰੁਜ਼ਗਾਰ
  • ਮਿੱਟੀ
  • ਬਿੰਦਰ ਸਿੰਘ ਖੁੱਡੀ ਕਲਾਂ

ਅੱਗ ਲਾਏ ਬਿਨਾਂ ਪਰਾਲੀ ਸੰਭਾਲਣ ਦਾ ਰਕਬਾ ਪਿਛਲੇ ਸਾਲ ਨਾਲੋਂ ਵੱਧ : ਪੀ.ਏ.ਯੂ. ਮਾਹਿਰ

NEXT STORY

Stories You May Like

  • nebraska recognized diwali festival
    ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ
  • people with these zodiac signs should be especially careful
    ਸੋਮਵਾਰ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕ ਰੱਖਣ ਖ਼ਾਸ ਧਿਆਨ ! ਸਿਹਤ ਪੱਖੋਂ ਹੋ ਸਕਦੈ ਨੁਕਸਾਨ
  • boy  s wedding  wedding in tarn taran
    ਮੁੰਡੇ ਨੂੰ ਛੁਹਾਰਾ ਲਗਾਉਣ ਤੋਂ ਬਾਅਦ ਵਿਆਹ ਤੋਂ ਮੁੱਕਰੇ ਕੁੜੀ ਵਾਲੇ, ਹੈਰਾਨ ਕਰੇਗਾ ਤਰਨਤਾਰਨ ਦਾ ਮਾਮਲਾ
  • the freedom to maintain one s religion
    ਆਪਣਾ ਧਰਮ ਬਣਾਈ ਰੱਖਣ ਦੀ ‘ਆਜ਼ਾਦੀ’!
  • weather conditions in punjab have changed from today
    ਪੰਜਾਬ 'ਚ ਅੱਜ ਤੋਂ ਬਦਲਿਆ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ਦੀ ਜਾਣੋ ਤਾਜ਼ਾ ਅਪਡੇਟ
  • new income tax law to be implemented from april 1   salaried employees
    1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਕਾਨੂੰਨ, ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਵੱਡੇ ਬਦਲਾਅ
  • electricity bills  electricity meters
    ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਪੈ ਗਿਆ ਨਵਾਂ ਪੰਗਾ
  • special meeting of aarthiyas at kukar wala grain market
    ਅਨਾਜ ਮੰਡੀ ਕੁਕੜਾਂ ਵਾਲਾ ਵਿਖੇ ਆੜ੍ਹਤੀਆਂ ਦੀ ਵਿਸ਼ੇਸ਼ ਮੀਟਿੰਗ; 1 ਅਪ੍ਰੈਲ ਤੋਂ ਮੰਡੀਆਂ ਬੰਦ ਰੱਖਣ ਦਾ ਐਲਾਨ
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
  • strict action against corporation employee duty parking outside company bagh
    ਕੰਪਨੀ ਬਾਗ ਦੇ ਬਾਹਰ ਪਾਰਕਿੰਗ ’ਚ ਡਿਊਟੀ ਦੇਣ ਵਾਲੇ ਨਿਗਮ ਕਰਮਚਾਰੀ 'ਤੇ ਡਿੱਗੀ...
  • basmati rice becomes expensive by rs 2000 per quintal
    ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ...
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...
  • thief escapes with gas cylinder and cash from house in jalandhar
    ਜਲੰਧਰ ਵਿਖੇ ਘਰ ਵਿਚੋਂ ਗੈਸ ਸਿਲੰਡਰ ਤੇ ਨਕਦੀ ਲੈ ਕੇ ਚੋਰ ਹੋਇਆ ਫਰਾਰ
  • airbags deploy in violent two car collision in jalandhar   two women injured
    ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...
  • heavy damage crop destruction to 7 districts in punjab due rain and hailstorm
    ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
Trending
Ek Nazar
van driver attack crime incident

ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ...

india cricketer

ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

rbi wait upi transfers

10,000 ਭੇਜਣ ਮਗਰੋਂ 1 ਘੰਟੇ ਦੀ ਬ੍ਰੇਕ! UPI ਪੇਮੈਂਟ 'ਤੇ ਜਲਦ ਲਾਗੂ ਹੋ ਸਕਦੈ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 11 ਅਪ੍ਰੈਲ ਤੋਂ ਬਣ ਰਿਹੈ...

wife lover plan husband dhar

'ਤੂੰ ਕਾਲਾ ਏਂ, ਮੈਂ ...!' ਪਤਨੀ ਨੇ 1 ਲੱਖ ਦੇ ਕੇ ਦੇਰ ਰਾਤ ਘਰੇ ਸੱਦ ਲਿਆ...

dirty business was going on under the guise of a spa center

Punjab : ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਮਾਰੀ ਰੇਡ...

punjabi man dies of heart attack in america

ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ...

vitamin d deficiency may speed up brain ageing

ਇਸ Vitamin ਦੀ ਕਮੀ ਨਾਲ ਛੇਤੀ ਬੁੱਢਾ ਹੋ ਜਾਂਦੈ ਦਿਮਾਗ! 30 ਤੋਂ 40 ਸਾਲ ਵਾਲਿਆਂ...

a small clove of garlic is no less than sanjeevani

ਸੰਜੀਵਨੀ ਤੋਂ ਘੱਟ ਨਹੀਂ ਲਸਨ ਦੀ ਇਕ ਛੋਟੀ ਜਿਹੀ ਕਲੀ! ਜਾਣੋਂ ਫਾਇਦੇ ਤੇ ਖਾਣ ਦਾ...

  love   can be expensive in the digital world

ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ 'ਚ...

40 percent discount on gas

ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ...

salaries increase from may 1

1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ...

administration tightens restrictions before wheat harvesting

ਕਣਕ ਦੀ ਕਟਾਈ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 5 ਜੂਨ ਤੱਕ ਹੁਕਮ ਜਾਰੀ

robbery in pnb bank in jalandhar former dsp s son reveals

Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...

the actor of the world  s most popular web series has passed away

ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +