ਆਪਣਾ ਆਪ ਰੱਖ ਬਚਾ ਕੇ ,,
ਬਹਿ ਨਾ ਜਾਵੀਂ ਸੱਭ ਕੁੱਝ ਗਵਾ ਕੇ ।
ਕੀ ਕਰੇਂਗਾ ਵੇ ਤੂੰ ਉਹਨਾਂ ਦਾ ਮੁਕਾਬਲਾ ,,
ਹਰਾਮ ਦਾ ਖਾ ਦੇਹ ਜਿਹਨਾਂ ਦੀ ਪੱਲੀ ਹੋਈ ਆ ।
ਨਾ ਉਏ ਨਾ 'ਜੱਸ' ਤੂੰ ਐਵੇਂ ਸ਼ਿਕਾਇਤ ਕਰੀਂ ,,
ਇੱਥੇ ਕੁੱਤੀ ਹੀ ਚੌਰਾਂ ਨਾਲ ਰੱਲ਼ੀ ਹੋਈ ਆ ।
ਝੁੱਠਿਆਂ ਦਾ ਇੱਥੇ ਸਿੱਕਾ ਚੱਲਦਾ ,,
ਹਰ ਪਾਸੇ ਪਿਆ ਝੁੱਠ ਪੱਲਦਾ ।
ਉਹਨਾਂ ਦਾ ਕੀ ਬਿਗਾੜ ਲਵੇਂਗਾ ਤੂੰ ??
ਉਹਨਾਂ ਦੀ ਦਾਲ ਹਾਕਮਾ ਨਾਲ ਗੱਲੀ ਹੋਈ ਆ ।
ਨਾ ਉਏ ਨਾ 'ਜੱਸ' ਤੂੰ ਐਵੇਂ ਸ਼ਿਕਾਇਤ ਕਰੀਂ ,,
ਇੱਥੇ ਕੁੱਤੀ ਹੀ ਚੌਰਾਂ ਨਾਲ ਰੱਲ਼ੀ ਹੋਈ ਆ ।
ਜੋ ਤੈਨੂੰ ਮਿਲਦਾ ਸੱਮਝ ਆਪਣਾ ਨਸੀਬ ਵੇ ,,
ਦਿਲ ਰੱਖ ਅਮੀਰ ਭਾਵੇਂ ਤੂੰ ਡਾਢਾ ਗਰੀਬ ਵੇ ।
ਰੱਬ ਦੀ ਰੱਜਾ ਸੱਮਝ ਖਾਈ ਜਾਹ ,,
ਰੋਟੀ ਤੇਰੀ ਭਾਵੇਂ ਕੱਚੀ ਆ ਭਾਵੇਂ ਜੱਲ਼ੀ ਹੋਈ ਆ ।
ਨਾ ਉਏ ਨਾ 'ਜੱਸ' ਤੂੰ ਐਵੇਂ ਸ਼ਿਕਾਇਤ ਕਰੀਂ ,,
ਇੱਥੇ ਕੁੱਤੀ ਹੀ ਚੌਰਾਂ ਨਾਲ ਰੱਲ਼ੀ ਹੋਈ ਆ ।
ਖੰਨੇ ਸ਼ਹਿਰ ਜਾ ਕੇ ਟੰਡੌਰਾਂ ਪਿੱਟ ਆਵੀਂ ਨਾ ,,
ਇਹਨਾਂ ਜਾਲਮਾਂ ਦੀ ਸ਼ਿਕਾਇਤ ਕਿੱਤੇ ਲਾਵੀਂ ਨਾ ।
ਤੇਰੇ ਜੱਹੇ ਅਨੇਕਾਂ ਉਹਨਾਂ ਨੇ ਲਾਂਬੂ ਲਾਏ ਹੋਏ ਨੇ ,,
ਤੇ ਸੱਚਿਆਂ ਦੀ ਜੂਨ ਕੜਾਹੀ ਚ ਤੱਲੀ ਹੋਈ ਆ ।
ਨਾ ਉਏ ਨਾ 'ਜੱਸ' ਤੂੰ ਐਵੇਂ ਸ਼ਿਕਾਇਤ ਕਰੀਂ ,,
ਇੱਥੇ ਕੁੱਤੀ ਹੀ ਚੌਰਾਂ ਨਾਲ ਰੱਲ਼ੀ ਹੋਈ ਆ ।
ਜੱਸ ਖੰਨੇ ਵਾਲਾ
9914926342
ਜਿੰਦਗੀਨਾਮਾ ਗੁਰੂ ਨਾਨਕ...
NEXT STORY