ਬਿਜਲੀ ਸੁਰੱਖਿਆ ਲੜੀ ਨੰਬਰ 2
ਘਰੇਲੂ ਉਪਕਰਣਾਂ ਨੂੰ ਛੱਡ ਕੇ ਜਦੋਂ ਅਸੀਂ ਕਮਰਸ਼ੀਅਲ ( ਦੁਕਾਨਾਂ , ਫੈਕਟਰੀਆਂ, ਖੇਤੀਬਾੜੀ ਮੋਟਰਾਂ ) ਵੱਲ ਵਧਦੇ ਹਾਂ ਤਾਂ ਅਰਥ ਦੀਆਂ ਤਾਰਾਂ ਦਾ ਸਾਈਜ਼ ਮੋਟਾ ਵੀ ਹੋ ਜਾਂਦਾ ਹੈ ਅਤੇ ਇੱਕ ਮਸ਼ੀਨ ਨੂੰ ਘੱਟੋ ਘੱਟ ਦੋ ਅਰਥਾਂ ਨਾਲ ਜੁੜਿਆ ਹੋਣਾ ਵੀ ਜ਼ਰੂਰੀ ਹੁੰਦਾ ਹੈ। ਕਿਸੇ ਵੀ ਮੋਟਰ, ਸਟਾਰਟਰ, ਕਪੈਸਟਰ , ਬਕਸਾ (ਜਿਸ ਉੱਪਰ ਸਾਰੇ ਬਿਜਲੀ ਉਪਕਰਣ) ਫਿੱਟ ਹੁੰਦੇ ਹਨ ਨੂੰ ਲੱਗਣ ਵਾਲੀਆਂ ਦੋਨੋ ਅਰਥਾਂ ਦਾ ਰਸਤਾ ਵੀ ਅਲੱਗ ਅਲੱਗ ਹੋਣਾ ਚਾਹੀਦਾ ਹੈ ਤੇ ਇਹ ਮਸ਼ੀਨ ਉੱਪਰ ਦਿੱਤੇ ਵੱਖਰੇ ਵੱਖਰੇ ਪੁਆਇੰਟਾਂ ਨੂੰ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਬਹੁਤ ਸਾਰੇਮਕੈਨਿਕ ਵੱਖਰੀਆਂ ਵੱਖਰੀਆਂ ਮਸ਼ੀਨਾਂ ਨੂੰ ਦੋਨੋ ਅਰਥਾਂ ਨਾਲ ਸੀਰੀਜ਼ ਵਿੱਚ ਜੋੜ ਦਿੰਦੇ ਹਨ ਜੋ ਕਿ ਬਹੁਤ ਹੀ ਖ਼ਤਰਨਾਕ ਹੈ। ਇਹ ਕੁਨੈਕਸ਼ਨ ਹਮੇਸ਼ਾ ਪੈਰਲਲ ਹੀ ਹੋਣੇ ਚਾਹੀਦੇ ਹਨ।ਵੱਡੀਆਂ ਸਥਾਪਤੀਆਂ ਵਿੱਚ ਅਰਥ ਇਲੈਕਟ੍ਰੋਡ ਦੀ ਮੋਟਾਈ (ਡਾਇਆ) ਜਾਂ ਗਿਣਤੀ ਵਧਾਉਣੀ ਪੈ ਸਕਦੀ ਹੈ। ਇੱਕ ਤੋਂ ਦੂਜੀ ਅਰਥ ਦਾ ਫ਼ਾਸਲਾ 10 ਫੁੱਟ ਤੋਂ ਹਰਗਿਜ਼ ਨਹੀਂ ਘਟਣਾ ਚਾਹੀਦਾ।ਜੇਕਰ ਬਿਜਲੀ ਵਰਤੋਂ ਏਰੀਏ ਵਿਚ ਟਰਾਂਸ ਫਾਰਮਰ ਵੀ ਲੱਗਾ ਹੋਵੇ ਤਾਂ ਟਰਾਂਸ ਫਾਰਮਰ ਲਈ ਚਾਰ ਅਰਥ ਅਲੱਗ ਤੋਂ ਹੋਣੇ ਚਾਹੀਦੇ ਹਨ।ਦੋ ਟਰਾਂਸਫਾਰਮਰ ਦੀ ਬਾਡੀ ਅਤੇ ਪੋਲਾਂ ਉੱਪਰ ਲੱਗੇ ਹੋਏ ਢਾਂਚੇ ਲਈ ਦੋ ਅਰਥ ਹੋਣੇ ਜ਼ਰੂਰੀ ਹਨ ਤੇ ਦੋ ਅਰਥ ਟ੍ਰਾਂਸਫਰਮਰ ਦੇ ਨਿਊਟਰਲ ਪੁਆਇੰਟ ਲਈ ਜ਼ਰੂਰਤ ਹੁੰਦੀ ਹੈ।ਮੋਟਰ ਸਟਾਰਟਰ ਅਤੇ ਹੋਰ ਸਿਸਟਮ ਲਈ ਦੋ ਅਰਥ ਵੱਖਰੇ ਚਾਹੀਦੇ ਹਨ। ਇਹਨਾਂ ਨੂੰ ਕਦੀ ਵੀ ਟਰਾਂਸਫਾਰਮਰ ਦੀਆਂ ਅਰਥਾਂ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ।ਇਹ ਅਤਿਅੰਤ ਖ਼ਤਰਨਾਕ ਹੋ ਸਕਦਾ ਹੈ।ਮਤਲਬ ਤਿੰਨ ਹਾਰਸਪਾਵਰ ਤੋਂ ਉੱਪਰ ਮੋਟਰ ਅਤੇ ਉਸਦੇ ਟਰਾਂਸਫਾਰਮਰ ਲਈ ਕੁੱਲ ਛੇ ਅਰਥਾਂ।
ਇੱਕ ਗੱਲ ਸਾਫ਼ ਹੈ ਕਿ ਸਭ ਤੋਂ ਪਹਿਲਾਂ ਹਰ ਘਰ ਵਿੱਚ ਦੋ ਅਰਥਾਂ ਪਰ ਘੱਟੋ ਘੱਟ ਇੱਕ ਹਰ ਹਾਲ ਹੋਣੀ ਚਾਹੀਦੀ ਹੈ ਜੋ ਕਿ ਤੁਹਾਡੀ ਫਿਟਿੰਗ ਵਿਚ ਪਾਈ ਅਰਥ ਤਾਰ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ।ਸਾਰੇ ਪਲੱਗਾਂ ਵਿੱਚ ਅਰਥ ਚੈੱਕ ਕਰਵਾਉਣੀ ਚਾਹੀਦੀ ਹੈ।
ਚੈੱਕ ਕਰਨ ਲਈ ਲਗਭਗ ਸੌਵਾਟ ਦਾ ਬਲਬ ਹਰ ਪਲੱਗ ਦੀ ਤੀਜੀ ਤੇ ਮੋਟੀ ਪਿੰਨ ਅਤੇ ਇੱਕ ਫੇਜ ਵਾਲੀ ਪਿੰਨ ਤੇ ਲਗਾ ਕੇ ਵੇਖਣਾ ਚਾਹੀਦਾ ਹੈ, ਅਗਰ ਅਰਥ ਠੀਕ ਹੈ ਤਾਂ ਇਹ ਪੂਰਾ ਜਗਣਾ ਚਾਹੀਦਾ ਹੈ, ਜੇਕਰ ਬੱਲਬ ਪੂਰਾ ਨਹੀਂ ਜਗਦਾ ਤਾਂ ਫਿਟਿੰਗ ਵਿੱਚ ਅਰਥ ਤਾਰ ਜਾ ਜ਼ਮੀਨੀ ਅਰਥ ਠੀਕ ਨਹੀਂ ਹੈ।
ਸਾਰੇ ਸੋਕਟਾਂ ਦੇ ਫੇਜ ਵਾਲੀ ਤਾਰ ਜੋ ਕਿ ਸਵਿੱਚ ਵਿੱਚੋ ਹੋ ਕੇ ਜਾਂਦੀ ਹੈ ਹਮੇਸ਼ਾ ਸੱਜੇ ਪਾਸੇ ਹੋਣੀ ਚਾਹੀਦੀ ਹੈ , ਇਹ ਨਹੀਂ ਕਿ ਇੱਕ ਸੋਕਟ ਵਿੱਚ ਸੱਜੇ ਦੂਜੇ ਵਿਚ ਖੱਬੇ।ਇਹਨਾਂ ਛੋਟੀਆਂ ਛੋਟੀਆਂ ਅਣਗਹਿਲੀਆਂ ਨਾਲ ਹੀ ਵੱਡੇ ਵੱਡੇ ਹਾਦਸੇ ਵਾਪਰਦੇ ਹਨ।ਨਾਲ ਹੀ ਸਾਰੇ ਘਰੇਲੂ ਉਪਕਰਣਾਂ ( ਜਿਨ੍ਹਾਂ ਵਿਚ ਲੋਹੇ, ਸਟੀਲ ਜਾਂ ਕਿਸੇ ਹੋਰ ਧਾਤ ਦਾ ਹਿੱਸਾ ਹੱਥ ਨੂੰ ਛੂਹ ਸਕਦਾ ਹੋਵੇ ) ਦੇ ਦੋ ਪਿੰਨ ਟਾਪ ਹਟਾ ਕੇ ਤਿੰਨ ਪਿੰਨ ਵਾਲੇ ਲਗਾਉਣੇ ਚਾਹੀਦੇ ਨੇ।
ਉੱਚੀਆਂ ਬਿਲਡਿਗਾਂ ਵਿਚ ਅਸਮਾਨੀ ਬਿਜਲੀ ਲਈ ਤੜਿਤ ਚਾਲਕ ( ਲਾਈਟਨਿੰਗ ਅਰੇਸਟਰ ) ਲੱਗਾ ਹੁੰਦਾ ਹੈ।ਉਸ ਦੀ ਅਰਥ ਤਾਰ ਕਿਸੇ ਵੀ ਘਰੇਲੂ ਵਰਤੋਂ ਲਈ ਭੁੱਲ ਕੇ ਵੀ ਨਹੀਂ ਵਰਤਣੀ ਚਾਹੀਦੀ।ਇਹ ਲਾਈਟਨਿੰਗ ਅਰੇਸਟਰ ਬਿਲਡਿੰਗ ਨਾਲੋਂ ਘੱਟੋ ਘੱਟ 10 ਤੋਂ 15 ਫੁੱਟ ਉੱਚੀ ਹੋਣੀ ਚਾਹੀਦੀ ਹੈ ਅਤੇ ਹੇਠਾਂ ਆਉਣ ਵਾਲੀ ਅਰਥ ਪੱਤੀ ਕੰਧ ਤੋਂ ਦੋ ਇੰਚ ਦੂਰ ਰਹਿਣੀ ਚਾਹੀਦੀ ਹੈ।
ਬਿਜਲੀ ਲਿਸ਼ਕਣ ਤੇ ਇਸ ਵਿੱਚੋ ਲੱਖਾਂ ਕਰੋੜਾਂ ਵੋਲਟੇਜ ਦਾ ਵਹਾਅ ਧਰਤੀ ਵੱਲ ਨੂੰ ਚਲਦਾ ਹੈ।ਇਸ ਅਰਥ ਦੇ ਕਮਜ਼ੋਰ ਹੋਣ ਨਾਲ ਕਈ ਵਾਰ ਜਦੋਂ ਬਿਜਲੀ ਲਿਸ਼ਕਾਰਾ ਮਾਰਦੀ ਹੈ ਤਾ ਆਮ ਤੌਰ ਤੇ ਵੇਖਿਆ ਜਾਂਦਾ ਹੈ ਇਲੈਕਟ੍ਰਾਨਿਕ ਤੇ ਜ਼ਿਆਦਾ ਸੇਂਸਟਿਵ ਉਪਕਰਨ ਸੜ ਜਾਂਦੇ ਹਨ।ਜਿਆਦਾਤਰ ਲੋਕ ਸੋਚਦੇ ਹਨ ਕਿ ਟ੍ਰਾਂਸਫਰਮਰ ਦੀਆਂ ਅਰਥਾਂ ਕਰਵਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ , ਬੇਸ਼ੱਕ ਇਹ ਠੀਕ ਹੈ ਕਿ ਸਰਕਾਰੀ ਕੰਮ ਠੀਕ ਵੀ ਹੈ ਜਾ ਨਹੀਂ ਵੇਖਣਾ ਪਬਲਿਕ ਦਾ ਕੰਮ ਹੈ ਕਿਓਂਕਿ ਜਾਨ ਮਾਲ ਤੁਹਾਡਾ ਹੈ ਨੁਕਸਾਨ ਹੋਣ ਤੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਲੈਣੀ।ਸਰਕਾਰੀ ਬਿਜਲੀ ਇੰਸਟਾਲੇਸ਼ਨ ਦੇ ਕੰਮ ਦਾ ਮਿਆਰ ਡਿੱਗਿਆ ਹੀ ਨਹੀਂ ਸਗੋਂ ਤਕਰੀਬਨ ਖ਼ਤਮ ਹੋ ਚੁੱਕਾ ਹੈ।ਸਿਰਫ ਅਰਥਾਂ ਸਹੀ ਨਾ ਹੋਣ ਦੇ ਮਾਮਲੇ ਵਿੱਚ ਦੇਸ਼ਵਿਚ ਰੋਜ਼ਾਨਾ 28/29 ਯਾਨੀ ਸਾਲਾਨਾ ਲੱਗਭਗ ਦਸ ਹਜ਼ਾਰ ਦੇ ਕਰੀਬ ਜਾਨਾਂ ਅਜਾਈਂ ਜਾ ਰਹੀਆਂ ਹਨ ਜੋ ਕਿ ਸਰਕਾਰੀ ਰਿਕਾਰਡ ਵਿਚ ਹਨ ਅਸਲ ਦੇ ਵਿਚ ਇਹ ਅੰਕੜੇ ਹੋਰ ਵੀ ਭਿਆਨਕ ਹਨ ਤੇ ਜ਼ਿਆਦਾ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 1 : ਜਾਣੋ ਕਿਵੇਂ ਲਗਾਈਏ ਸੁਰੱਖਿਅਤ 'ਅਰਥ'
ਬਾਕੀ ਅਗਲੇ ਵੀਰਵਾਰ
ਜੈ ਸਿੰਘ ਕੱਕੜਵਾਲ,
ਕਾਲਿੰਗ ਅਤੇ ਵ੍ਹਟਸਐਪ ਨੰਬਰ 9815026985
ਕਵਿਤਾ ਖਿੜਕੀ : ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।
NEXT STORY