ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।
ਆਓ ਬੱਚਿਓ ਰਲ਼ ਕਸਮਾਂ ਖਾਈਏ,
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਈਏ।
ਏਸ ਵਾਰ ਨਹੀਂ ਪਟਾਕੇ ਚਲਾਉਣੇ,
ਸਭਨੇ ਰਲ਼ ਕੇ ਹੈ ਬੂਟੇ ਲਾਉਣੇ,
ਲੈਣ ਅਸੀਸਾਂ ਸਤਿਗੁਰੂ ਕੋਲੋਂ,
ਉਹਦੇ ਦਰ ’ਤੇ ਜਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਪਟਾਕਿਆਂ ਖਿਲਾਫ ਜੰਗ ਹੈ ਲੜ੍ਹਨੀ,
ਦੀਪਮਾਲਾ ਹੈ ਰਲਕੇ ਕਰਨੀ।
ਨਕਲੀ ਸਭ ਮਠਿਆਈਆਂ ਹੁੰਦੀਆਂ,
ਘਰੇ ਨਵੇਂ ਨਵੇਂ ਪਕਵਾਨ ਬਣਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਮਾਪਿਆਂ ਦੇ ਨਹੀਂ ਪੈਸੇ ਖਰਚਾਉਣੇ।
ਮੁਹੱਬਤਾਂ ਵਾਲੇ ਗੀਤ ਹੈ ਗਾਉਂਣੇ,
ਕੀਤੇ ਬੋਲ ਆਪਾਂ ਪੁਗਾਉਣੇ
ਆਪਣੇ ਆਪਣੇ ਫਰਜ਼ ਨਿਭਾਵਾਂਗੇ
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਵਾਤਾਵਰਨ ਗੰਦਾ ਨਹੀਂ ਕਰਨਾ,
ਰਲਕੇ ਸਾਨੂੰ ਪਊਗਾ ਲੜਨਾ,
ਇਸ ਵਿਸੇ ਦੇ ਉੱਪਰ,
ਆਪਾ ਸਾਰੇ ਮੁਹਿੰਮ ਚਲਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
ਦਾਜ ਪ੍ਰਥਾ
ਕਿਤਾਬਾਂ ਪੜ੍ਹ ਕੇ ਬੰਦਾ ਵਿਦਵਾਨ ਬਣਦਾ,
ਝੂਠ ਬੋਲ ਕੇ ਕਰੀ ਜਾਵੇ ਰਾਜਨੀਤੀ।
ਅਸਰ ਪੈਂਦਾ ਏ ਉਨ੍ਹਾਂ ਬੱਚਿਆਂ ’ਤੇ
ਜਿੰਨ੍ਹਾਂ ਮਾਪਿਆਂ ਕਮਾਈ ਹਰਾਮ ਕੀਤੀ,
ਓਸ ਪੁੱਤਰ ਦੇ ਜਿਊਣ 'ਤੇ ਲੱਖ ਲਾਹਨਤ,
ਜਿਹੜਾ ਬਾਪ ਦੀ ਪੁੱਛੇ ਕਮਾਈ ਕੀਤੀ।
ਰੱਬ ਜਾਣਦਾ ਕਦੋਂ ਖਤਮ ਹੋਊ ਪਾ ਦਿੱਤੀ ਜੋ ਅਸਾਂ ਦਾਜ ਵਾਲੀ ਕੁਰੀਤੀ।
ਪਲਾਂ ’ਚ ਜਾਂਦੀ ਉੱਡ ਸਾਰੀ ਹੁੰਦੀ ਮਿਹਨਤਾਂ ਨਾਲ ਜੋ ਕਮਾਈ ਕੀਤੀ।
ਬੰਦੇ ਮਰਦੇ ਵੇਖੇ ਏਥੇ ਮੈਂ ਯਾਰੋ ਧੀ ਚਾਵਾਂ ਨਾਲ ਜਿੰਨਾ ਵਿਆਹੀ ਪ੍ਰੀਤੀ।
ਦੁੱਖ ਸਮਝਦਾ ਉਹੀ ਦਾਜ ਵਾਲੇ ਹੋਈ ਹੋਵੇ ਜਿੰਨ੍ਹਾਂ ਨਾਲ ਹੱਡ ਬੀਤੀ।
ਅੱਜ ਤੱਕ ਦਾਜ ਤੋਂ ਦੁੱਖੀ ਹੋ ਕੇ,
ਕਿੰਨੀਆਂ ਧੀਆਂ ਨੇ ਜ਼ਹਿਰ ਪੀਤੀ।
ਰੱਬ ਜਾਣਦਾ ਕਦੋਂ ਖਤਮ ਹੋਊ ਪਾ ਦਿੱਤੀ, ਜੋ ਅਸਾਂ ਦਾਜ ਵਾਲੀ ਕੁਰੀਤੀ।
ਮਾਪਿਆਂ ਕਿੰਨੇ ਚਾਵਾਂ ਨਾਲ ਵਿਆਹੀ,
ਮਿਹਣਾ ਮਾਰ ਗਈ ਮੁੰਡੇ ਦੀ ਤਾਈ।
ਸਾਡੇ ਛਿੰਦੇ ਵਾਰੀ ਤਾਂ ਗੱਡੀ ਸੀ ਆਈ,
ਦੱਸ ਖਾ ਭੈਣੇ ਇਹ ਕੀ ਲਿਆਈ।
ਕੁਝ ਨਾ ਆਇਆ ਮਲੰਗਾਂ ਘਰਿਓ
ਸੱਸ ਨੇ ਕਹਿ ਗੱਲ ਮੁਕਾਈ।
ਸੁਣ ਕਿ ਇਹ ਗੱਲਾਂ ਸਾਰੀਆਂ
ਰੱਬ ਜਾਣੇ ਜੋ ਉਹਦੇ ਤੇ ਬੀਤੀ
ਰੱਬ ਜਾਣਦਾ ਕਦੋਂ ਖਤਮ ਹੋਊ ਪਾ ਦਿੱਤੀ ਜੋ ਅਸਾਂ ਦਾਜ ਵਾਲੀ ਕੁਰੀਤੀ।
ਕੋਈ ਕਹਿੰਦਾ ਇਹਨੂੰ ਕੰਨਿਆਂ, ਕੋਈ ਕਹਿੰਦਾ ਜਗ ਜਨਨੀ।
ਫਿਰ ਵੀ ਆਪਾ ਸਾੜ ਦਿੰਦੇ ਹਾ ਵਿਚ ਅਗਨੀ
ਗੁਣਾਂ ਦੀ ਥਾ ਆਪਾਂ ਦਾਜ ਵੇਖਦੇ, ਇਹ ਵੀ ਕਿਸੇ ਦਾ ਤਾਜ ਨਹੀਂ ਵੇਖਦੇ।
ਦਬਾਉਂਦੇ ਰਹਿਣਗੇ ਧੀਆਂ ਨੂੰ ਲੋਕੀਂ,
ਜਦ ਤੱਕ ਨਾ ਚੱਕੀ ਇਨ੍ਹਾਂ ਆਵਾਜ਼
ਖਾਲੋ ਕਸਮਾਂ ਰਲਕੇ ਸਾਰੇ ਅਸੀਂ ਨਹੀਂ ਲੈਣਾ ਦਾਜ
ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’
ਖੇਤਾ ਦੀ ਜੇ ਹੈ ਉਪਜ ਵਧਾਉਣੀ।
ਖੇਤਾ ਦੀ ਜੇ ਹੈ ਉਪਜ ਵਧਾਉਣੀ।
ਪਰਾਲ ਵਾਹ ਪਊ ਕਣਕ ਉਗਾਉਣੀ।
ਕੀ ਅਧਿਆਪਕ ਕੀ ਪ੍ਰਚਾਰਕ, ਗੱਲ ਇੱਕੋ ਸਭ ਨੇ ਸਮਝਾਉਣੀ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,
ਪੰਗਤੀ ਹਿਰਦੇ ਵਿਚ ਸਮਾਉਣੀ।
ਭਰਾਵੋ ਅੱਗ ਨਹੀਂ ਆਪਾ ਲਾਉਣੀ...
ਖੇਤੀਬਾੜੀ ਮਹਿਕਮਾ ਤੇ ਕਿਸਾਨ ਜਥੇਬੰਦੀਆਂ,
ਗੱਲ ਘਰ ਘਰ ਇਹੋ ਪਹੁੰਚਾਉਣੀ।
ਧੂੰਏਂ ਨਾਲ ਬੀਮਾਰੀਆਂ ਫੈਲਣ,
ਆਪਾ ਪੀੜ੍ਹੀ ਆਪਣੀ ਹੈ ਬਚਾਉਣੀ।
ਵੀਰਿਓ ਅੱਗ ਨਹੀਂ ਆਪਾ ਲਾਉਣੀ....
ਅੱਗ ਦੇ ਹੋਰ ਨੁਕਸਾਨ ਬਥੇਰੇ।
ਧੂੰਆ ਫ਼ੈਲੇ ਚਾਰ ਚੁਫੇਰੇ।
ਦਮੇ ਦੇ ਕਿੰਨੇ ਰੋਗੀ ਮਰਦੇ।
ਹਰੇ ਭਰੇ ਨਾਲ ਬੂਟੇ ਸੜਦੇ।
ਸਰਕਾਰਾਂ ਤਾਂ ਪਹਿਲਾਂ ਕਿਰਸਾਨੀ ਡੋਬੀ,
ਸੁੱਤੀ ਸਰਕਾਰ ਹੈ ਆਪਾ ਜਗਾਉਣੀ।
ਅੱਗ ਨਹੀਂ ਆਪਾ ਲਾਉਣੀ......
ਮੰਦਿਰ ਮਸੀਤਾਂ ਗੁਰਦੁਆਰਿਆਂ ਵਿਚ ਸਭ ਨੂੰ ਇਹੋ ਕਥਾ ਸੁਣਾਉਣੀ।
ਸ਼ੁੱਧ ਹਵਾ ਜੇ ਤੁਸੀਂ ਹੋ ਚਾਹੁੰਦੇ
ਤਾਂ ਅੱਗ ਨਹੀਂ ਆਪਾ ਲਾਉਣੀ।
ਕਰ ਕੇ ਵੇਖੋ ਕੋਸ਼ਿਸ਼ ਸਾਰੇ
ਮੁਸ਼ਕਲ ਕੋਈ ਨਾ ਆਉਣੀ।
ਖੇਤਾ ਦੇ ਵਿਚ ਪਰਾਲ ਵਾਹ ਕੇ ਆਪਾ ਕਣਕ ਉਗਾਉਣੀ।
ਭਰਾਵੋ ਅੱਗ ਨਹੀਂ ਆਪਾ ਲਾਉਣੀ.....
ਅੱਗ ਲਾਇਆਂ ਸਾਡੇ ਕਿੰਨੇ ਮਿੱਤਰ ਕੀੜੇ ਮਰਦੇ।
ਖਾਦ ਦਵਾਈਆਂ ਤੋਂ ਵੱਧ ਜੋ ਮੁਨਾਫ਼ਾ ਸਾਡਾ ਕਰਦੇ।
ਕਿੰਨੀਆਂ ਬੀਮਾਰੀਆਂ ਤੋਂ ਹੋਊ ਛੁਟਕਾਰਾ,
ਪੈਸੇ ਦੀ ਨਾਲੇ ਬੱਚਤ ਹੋਣੀ।
ਜੇ ਧਰਤ ਹੈ ਸਵਰਗ ਬਣਾਉਣੀ
ਤਾਂ ਅੱਗ ਨਹੀਂ ਆਪਾ ਲਾਉਣੀ....
ਪੜ੍ਹੋ ਇਹ ਵੀ ਖਬਰ - ਜਾਣੋ ਸੁੱਕੇ ਮੇਵਿਆਂ ਦਾ ਰਾਜਾ ‘ਕਾਜੂ’ ਖਾਣ ਦੇ ਬੇਮਿਸਾਲ ਫ਼ਾਇਦੇ, ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਮੁਕਤੀ
ਗਗਨਪ੍ਰੀਤ ਕੌਰ
-7973929010
ਪਿੰਡ ਤੇ ਡਾਕਘਰ ਭੰਡਾਲ ਜ਼ਿਲ੍ਹਾ ਗੁਰਦਾਸਪੁਰ
ਕੁਦਰਤੀ ਤੇਲਾਂ ਦੀ ਮੰਗ ਵਧਣ ਕਾਰਨ ਚੋਖੀ ਆਮਦਨ ਦਾ ਸ੍ਰੋਤ ‘ਗੋਭੀ ਸਰੋਂ’ ਦੀ 'ਜੈਵਿਕ ਖੇਤੀ'
NEXT STORY