ਕਿਸੇ ਪਿੱਛੇ ਲੱਗ ਘਰ ਵਿੱਚ
ਕਲੇਸ ਨਹੀਂ ਪਾਈਦਾ
ਥੋੜਾ ਬਹੁਤ ਗੁੱਸਾ ਗਿਲਾ ਜਰ
ਲੈਣਾ ਚਾਹੀਦਾ
ਆਂਢ ਗੁਆਂਢ ਨਾਲ ਨਹੀਂ ਪੇਚਾ
ਡਾਈਦਾ
ਜੱਗ ਅੱਗੇ ਨਹੀਂ ਤਮਾਸ਼ਾ
ਵਖਾਈਦਾ।
ਬਿਨਾਂ ਗੱਲੋ ਗੱਲਾ ਜੋ ਸ਼ਰੀਕ
ਕਰਦੇ
ਥੋਡਿਆਂ ਹਾਸਿਆਂ ਨੂੰ ਨਾ ਉਹ
ਜਰਦੇ
ਐਵੇਂ ਨਹੀਓ ਆਪਣਾ ਮਜ਼ਾਕ
ਬਣਾਈਦਾ
ਜੱਗ ਅੱਗੇ ਨਹੀਂ ਤਮਾਸ਼ਾ
ਵਖਾਈਦਾ।
ਜਿੱਥੇ ਹੋਣ ਦੋ ਭਾਂਡੇ ਖੜਕਾ ਨੇ
ਕਰਦੇ
ਤੁਸੀਂ ਕਾਹਨੂੰ ਐਵੇਂ ਝੋਰੇ
ਵਿੱਚ ਮਰਦੇ
ਸਾਰਾ ਹੀ ਸੰਤਾਪ ਆਪਣੇ ਤੇ
ਹੰਢਾਈ ਦਾ
ਜੱਗ ਅੱਗੇ ਨਹੀਂ ਤਮਾਸ਼ਾ
ਵਿਖਾਈਦਾ।
ਇੱਜਤਾ ਦਾ ਰੱਖਣਾ ਪੈਂਦਾ
ਖਿਆਲ ਹੈ
ਸਾਰਿਆਂ ਨੂੰ ਪੁੱਛੋ ਕੀ ਹਾਲ
ਚਾਲ ਹੈ
ਸੁਖਚੈਨ, ਸਿਰ ਵਾਲਾ ਤਾਜ਼ ਸਿਰ
ਟਕਾਈਦਾ
ਜੱਗ ਅੱਗੇ ਨਹੀਂ ਤਮਾਸ਼ਾ
ਵਖਾਈਦਾ।
ਘਰ ਦੀ ਗੱਲ ਘਰ ਵਿੱਚ ਨਿਬੇੜੀਏ
ਐਵੇਂ ਨਾ ਆਵਦੇਂ ਪੈਰ ਖੇੜੀਏ
ਠੱਠੀ ਭਾਈ, ਗੱਲ ਨੂੰ ਦਿਲ ਤੇ ਨਾ
ਲਾਈਦਾ
ਜੱਗ ਅੱਗੇ ਨਹੀਂ ਤਮਾਸਾਂ
ਵਖਾਈਦਾ।
ਜਿਹੜੇ ਕੰਨ ਭਰ ਕਿਸੇ ਦੇ ਰਿਸ਼ਤੇ
ਉੁਖਾੜਦੇ
ਖੜਦੇ ਨਹੀਂ ਨਾਲ ਵਿੱਚ ਪੈਂਦੀ
ਮਾਰਦੇ
ਆਵਦੇ ਆਪ ਨੂੰ ਨਹੀਂ ਕਿਸੇ
ਅੱਗੇ ਝੁਕਾਈਦਾ
ਜੱਗ ਅੱਗੇ ਨਹੀਂ ਤਮਾਸ਼ਾ
ਵਖਾਈਦਾ।
ਸੁਖਚੈਨ ਸਿੰਘ, ਠੱਠੀ ਭਾਈ, (ਯੂਏੇਈ)
00971527632924
ਕੱਦ ਵੱਡਾ ਹੋ ਗਿਆ-ਮਿੰਨੀ ਕਹਾਣੀ
NEXT STORY