ਇੱਕ ਦਿਨ ਮੇਰੀ ਮਿੰਨੀ ਕਹਾਣੀਆਂ ਦੀ ਪੁਸਤਕ ''ਮਿੰਨੀਆਂ ਮਿੰਨੀਆਂ ਚੁਸਕੀਆਂ '' ਦਾ ਰੀਵਿਊ ਇੱਕ ਪੰਜਾਬੀ ਅਖ਼ਬਾਰ ਵਿੱਚ ਛਪਿਆ ਤਾਂ ਉਸ ਨੂੰ ਪੜ੍ਹ ਕੇ ਇੱਕ ਬਜ਼ੁਰਗ ਕਹਾਣੀ ਲੇਖਕ ''ਵਿਰਕ ਸਾਹਿਬ '' ਨੇ ਮੈਨੂੰ ਫ਼ੋਨ ਕੀਤਾ ਅਤੇ ਉਸ ਕਿਤਾਬ ਦੀ ਮੰਗ ਕੀਤੀ। ਮੈਂ ਵੀ ਉਨ੍ਹਾਂ ਨੂੰ ਇਹ ਕਿਤਾਬ ਜ਼ਰੂਰ ਪਹੁੰਚਾਉਣ ਦਾ ਵਾਅਦਾ ਕੀਤਾ।
ਇਕ ਦਿਨ ਸਮਾਂ ਮਿਲਣ ਤੇ ਮੈਂ ਉਨ੍ਹਾਂ ਦੇ ਘਰ ਉਹ ਕਿਤਾਬ ਦੇਣ ਲਈ ਚਲਾ ਗਿਆ। ਵਿਰਕ ਸਾਹਿਬ ਮੈਨੂੰ ਘਰ ਪਰ ਹੀ ਮਿਲ ਗਏ ਤਾਂ ਮੈਂ
ਉਨ੍ਹਾਂ ਨੂੰ ਉਹ ਕਿਤਾਬ ਦੇ ਕੇ ਪਿਆਰ ਨਾਲ ਪੜ੍ਹਨ ਲਈ ਬੇਨਤੀ ਕੀਤੀ। ਉਨ੍ਹਾਂ ਪਰਸ ਖੋਲ੍ਹ ਕੇ ਮੈਨੂੰ ਕਿਤਾਬ ਦੇ ਪੈਸੇ ਦੇਣ ਦਾ ਯਤਨ ਕੀਤਾ ਪਰ ਮੈਂ ਕਿਹਾ, ''ਜੀ ਨਹੀਂ, ਪੈਸੇ ਨਹੀਂ, ਇਹ ਤਾਂ ਤੁਹਾਡੇ ਲਈ ਸੁਗਾਤ ਏ। '' ਪਰ ਉਹ ਕਹਿਣ ਲੱਗੇ, ''ਮੈਂ ਤੁਹਾਨੂੰ ਚਾਹ ਜ਼ਰੂਰ ਪਿਲਾਉਣੀ ਏ। '' ਮੈਂ ਕਿਹਾ, ''ਜੀ ਗਰਮੀ ਬੜੀ ਏ, ਚਲੋ ਪਾਣੀ ਪਿਲਾਅ ਦਿਓ। '' ਉਹ ਮੈਨੂੰ ਮਕਾਨ ਦੇ ਅੰਦਰ ਲੈ ਗਏ ਅਤੇ ਪਿਆਰ ਨਾਲ ਪਾਣੀ ਪਿਲਾਇਆ। '' ਪਾਣੀ ਪੀ ਜਦੋਂ ਮੈਂ ਚਲਣ ਲੱਗਿਆ ਤਾਂ ਉਹ ਫਿਰ ਖਹਿੜੇ ਪੈ ਗਏ ਅਤੇ ਕਿਹਾ, ''ਨਹੀਂ ਜੀ, ਤੁਸੀਂ ਚਾਹ ਜ਼ਰੂਰ ਪੀ ਕੇ ਜਾਵੋ, ਤੁਹਾਨੂੰ ਚਾਹ ਪਿਲਾਉਣ ਨਾਲ ਮੇਰਾ ਕੱਦ ਵੱਧ ਜਾਵੇਗਾ। '' ਮੈਂ ਵੀ ਹੱਸਦੇ ਹੋਏ ਕਿਹਾ, ''ਜੀ, ਚਾਹ ਵੇਚਣ ਵਾਲੇ ਦਾ ਕੱਦ ਤਾਂ ਵਧਦਾ ਦੇਖਿਆ ਏ, ਪਿਲਾਉਣ ਵਾਲੇ ਦਾ ਕਦੇ ਸੁਣਿਆ ਨਹੀਂ। '' ਆਖਰ ਉਨ੍ਹਾਂ ਨੇ ਮੈਨੂੰ ਚਾਹ ਪਿਲਾ ਹੀ ਦਿੱਤੀ।
ਫਿਰ ਉਨ੍ਹਾਂ ਦੱਸਿਆ ''ਲਓ ਜੀ, ਹੁਣ ਮੈਂ ਖੁਸ਼ ਹੋ ਗਿਆ, ਜਦੋਂ ਕੋਈ ਵਿਅਕਤੀ ਆਪਣੇ ਘਰ ਦੂਜੇ ਨੂੰ ਚਾਹ ਪਿਲਾਉਂਦਾ ਏ, ਤਾਂ ਉਸਨੂੰ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਏ ਅਤੇ ਬੜੇ ਮਾਣ ਨਾਲ , ਉਹ ਆਪਣੇ ਆਪ ਨੂੰ ਵੱਡਾ-ਵੱਡਾ ਅਨੁਭਵ ਕਰਦਾ ਹੈ, ਇਸ ਤਰ੍ਹਾਂ ਮੇਰਾ ਵੀ ਅੱਜ ਕੱਦ ਵੱਧ ਗਿਆ ਏ। '' ਮੈਂ ਵੀ ਹੱਸਦੇ ਹੋਏ ਨੇ ਧੰਨਵਾਦ ਕੀਤਾ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ -37ਡੀ,
ਚੰਡੀਗੜ੍ਹ। ਮੋ.ਨੰ: 98764-52223
ਇਕ ਦਫਾ ਮੇਰੀ ਓ !
NEXT STORY