ਵਸਦੇ ਜਹਾਨ ਵਿਚ ਸੁੱਖ ਦੁੱਖ ਬਹੁਤ ਨੇ,
ਬਾਹਰੋਂ ਹਾਸਾ ਤੇ ਅੰਦਰ ਦਾ ਦੁੱਖ ਲੁਕਾਏ ਚੁੱਪ
ਬੋਲ ਕੇ ਵੀ ਦੱਸ ਨਾ ਹੋਵੇ ਹਰ ਵੇਲੇ ਗੱਲ ਦਿਲ ਦੀ
ਗਮ ਦਿਲ ਦਾ ਬਿਨ ਬੋਲਿਆ ਸਮਝਾਏ ਚੁੱਪ
ਸਦਰਾ ਦਿਲ ਦੀਆਂ ਦਿਲ ਰੱਖ ਦਾ ਛੁਪਾ ਕੇ
ਕਰਨ ਦਿੰਦੀ ਨਾ ਬਿਆਨ ਏ ਪਾਈ ਚੁੱਪ
ਮਿੱਤ ਨਾ ਬਣਦਾ ਵਿਚ ਦੁਨੀਆਂ ਕੋਈ ਆਪਣਾ
ਤਾ ਹੀ ਵੇਲੇ ਦੀ ਰਮਜ਼ ਸਮਝ ਕੇ ਪਾਈ ਚੁੱਪ
ਵਿਚ ਪਏ ਔਖੇ ਵੇਲੇ ਤਾਂ ਹਰ ਕੋਈ ਵੇਖੇ ਤਮਾਸ਼ਾ
ਏਸੇ ਕਰਕੇ ਵੇਖ ਜਮਾਨੇ ਨੂੰ ਸਦਾ ਰੱਖੀ ਪਈ ਚੁੱਪ
ਸੰਦੀਪ ਕੌਰ ਚੀਮਾ
ਧੀਰੋਵਾਲ
ਸਕੂਲਾਂ 'ਚ ਬੱਚਿਆਂ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕਣੇ ਜਰੂਰੀ
NEXT STORY