ਗਜ਼ਲ਼ : ਇਕ ਆਵਾਜ਼ ਖਮੋਸ਼ ਕਰਾ ਦਿੱਤੀ
ਮਾਸੂਮੀਅਤ ਰਾਤ ਜਲਾ ਦਿੱਤੀ
ਇਕ ਆਵਾਜ਼ ਖਮੋਸ਼ ਕਰਾ ਦਿੱਤੀ
ਲਉ ਗੁਰਬਤ ਨੂੰ ਦੁਰਕਾਰ ਅਸਾਂ ਨੇ
ਕਰ ਕੇ ਲੀਰੋ-ਲੀਰ ਉਡਾ ਦਿੱਤੀ
ਠਾਕੁਰ ਦੇ ਵਿਗੜਿਆਂ ਪੁੱਤਾਂ ਨੇ ਫਿਰ
ਮੁੜ ਫੂਲਨ ਇਕ ਖ਼ਾਕ ਮਿਲਾ ਦਿੱਤੀ
ਗਾਂ ਹੁੰਦੀ ਤਾਂ ਨਗਰ ਜਲਾ ਦਿੰਦੇ
ਧੀ ਸੀ, ਕੰਜਕ ਹਵਨ ਚੜਾ ਦਿੱਤੀ
ਹੈਵਾਨੀਅਤ ਰਾਵਣ ਦੀ ਫੂਕਣ ਜੋ
ਕਰ ਖੁਦ ਸੀਤਾ ਨਗਨ ਸੜਾ ਦਿੱਤੀ
ਹੈ ਰਾਮ, ਹਨੂੰਮਾਨ ਤੇਰਾ ਕਿੱਥੇ ?
ਕਿਉਂ ਨਾ ਯੂ ਪੀ ਓਸ ਬਲ਼ਾ ਦਿੱਤੀ
ਜੰਗਲ਼ ਰਾਜ ਇਹੇ, ਮਰਿਯਾਦਾ ਨਈਂ
ਸਭ ਦੁਸ-ਕਰਮਾਂ ਨੇ ਦਰਸਾ ਦਿੱਤੀ
ਕਾਨੂੰਨ ਉੜਾਉਣਾ ਤਖ਼ਤ ਬਚਾਉਣਾ
ਪੜਤੀ ਪੀੜੀ ਨਾਲ ਪੜਾ ਦਿੱਤੀ
ਧੀਆਂ ਕੰਬਣਗੀਆਂ ਜੰਮਣ ਤੋਂ
ਮਾਂ ਦੀ ਲਾਹਣਤ ਝੋਲੀ ਪਾ ਦਿੱਤੀ
ਫੂਕ ਦਿਓ ਐਸੀ ਚੌਧਰ ਨੂੰ ਜਿਸ
ਇਨਸਾਨੀਅਤ ਮਾਰ ਮੁਕਾ ਦਿੱਤੀ
ਔਰਤ ਦੀ ਕੀ ਇਸ ਦੇਸ਼ 'ਚ ਥਾਂ ਹੈ
ਕਰਕੇ "ਬਾਲੀ" ਜਬਰ ਚਿਖ਼ਾ ਦਿੱਤੀ
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
ਬਲਜਿੰਦਰ ਸਿੰਘ "ਬਾਲੀ ਰੇਤਗੜੵ "
9465129168
ਕਿਸਾਨਾਂ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ, MSP ਤੋਂ ਘੱਟ ਫਸਲ ਵੇਚਣ ਲਈ ਹੋਏ ਮਜ਼ਬੂਰ
NEXT STORY