ਸਾਲ 2011 ਦੇ ਅੰਕੜਿਆਂ ਅਨੁਸਾਰ ਸੰਸਾਰ ਦੀ ਜੰਨਸੰਖਿਆ ਸੱਤ ਅਰਬ ਦਾ ਅੰਕੜਾ ਪਾਰ ਕਰ ਚੁੱਕੀ ਹੈ । ਭਾਰਤ ਦੀ ਜੰਨਸੰਖਿਆ 1 ਅਰਬ ਇੱਕੀ ਕਰੋੜ ਹੈ ਜੰਨਸੰਖਿਆ ਵਿਚ ਲਗਾਤਾਰ ਵਾਧਾ ਗੰਭੀਰ ਸਮੱਸਿਆਵਾਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ । ਵਸੋਂ ਵਧਣ ਨਾਲ ਸਾਡਾ ਆਲਾ ਦੁਆਲਾ ਪੌਂਣ ਪਾਣੀ ਅਤੇ ਸਾਡੇ ਰਹਿਣ-ਸਹਿਣ ਵਿਚ ਬਹੁਤ ਜ਼ਿਆਦਾ ਨਿਘਾਰ ਆ ਚੁੱਕਾ ਹੈ । ਵਾਤਾਵਰਣ ਦਾ ਮਾੜਾ ਪ੍ਰਭਾਵ ਸਿੱਧਾ ਮਨੁੱਖੀ ਜੀਵਨ ਤੇ ਪੈ ਰਿਹਾ ਹੈ । ਅਬਾਦੀ ਦੇ ਵਧਣ ਨਾਲ ਲੋਕਾਂ ਦੇ ਰਹਿਣ ਲਈ ਨਵੇਂ ਸ਼ਹਿਰ ਨਵੀਆਂ ਕਲੋਨੀਆਂ ਆਦਿ ਲਗਾਤਾਰ ਬਣਦੀਆਂ ਜਾ ਰਹੀਆ ਹਨ । ਨਵੀਆਂ ਬਣ ਰਹੀਆ ਇਮਾਰਤਾਂ ਜਾਂ ਹੋਰ ਲੋੜਾਂ ਲਈ ਜ਼ਰੂਰੀ ਵਸਤਾਂ ਦਾ ਸਿੱਧਾ ਪ੍ਰਭਾਵ ਧਰਤੀ ਅਤੇ ਜੰਗਲਾਂ ਉੱਪਰ ਪੈ ਰਿਹਾ ਹੈ । ਵਧਦੀ ਜੰਨਸੰਖਿਆ ਕਾਰਨ ਖੇਤੀ ਲਈ ਜ਼ਮੀਨ ਲਗਾਤਾਰ ਘਟਦੀ ਜਾ ਰਹੀ ਹੈ । ਕੁਦਰਤੀ ਸਾਧਨਾਂ ਨੂੰ ਲਗਾਤਾਰ ਤੇਜ਼ੀ ਨਾਲ ਖਤਮ ਕੀਤਾ ਜਾ ਰਿਹਾ ਹੈ । ਵਸੋਂ ਦਾ ਵਾਧਾ ਸਾਧਨਾ ਦੀਆਂ ਕੀਮਤਾਂ ਨੂੰ ਬਿਨਾ ਪਛਾਣੇ ਮਨੁੱਖ ਆਪਣੇ ਥੌੜੇ ਲਾਲਚ ਲਈ ਖਤਮ ਕਰਤਾ ਜਾਂ ਰਿਹਾ ਹੈ । ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਿਨ੍ਹਾਂ ਅੱਜ ਮਨੁੱਖ ਬਿਨਾਂ ਸੋਚੇ ਸਮਝੇ ਹਰ ਖੇਤਰ ਵਿਚ ਉਹ ਕੰਮ ਕਰ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿਚ ਮਨੁੱਖ ਨੂੰ ਹੀ ਤਕਲੀਫ ਦੇਣਗੇ ।
ਤੇਜ਼ੀ ਨਾਲ ਉਦਯੋਗੀ ਕਰਨ ਵਿਚ ਵਾਧਾ ਵਾਤਾਵਰਣ ਨੂੰ ਪ੍ਰਭਾਵਿਤ ਕਰ ਰਿਹਾ ਹੈ । ਜਿਸ ਨਾਲ ਹਵਾ,ਪਾਣੀ ਤੇ ਧਰਤੀ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਹਨ ।ਖੇਤੀਬਾੜੀ ਵਿਚ ਜ਼ਿਆਦਾ ਕੀਟਨਾਸ਼ਕ ਵਰਤੇ ਜਾਂਦੇ ਹਨ । ਜਿਸ ਕਾਰਨ ਖਾਣ ਵਾਲੇ ਪਦਾਰਥਾ ਵਿਚ ਗੁਣਵੰਤਾ ਲਗਾਤਾਰ ਘਟਦੀ ਜਾ ਰਹੀ ਹੈ ਕੀਟਨਾਸ਼ਕ ਅਤੇ ਖਾਦਾਂ ਨੇ ਸਾਡੇ ਖਾਣ ਵਾਲੇ ਗਲ , ਸਬਜ਼ੀਆਂ , ਦੁੱਧ ਤੇ ਅਨਾਜ ਵਿਚ ਕਾਫੀ ਹੱਦ ਤਕ ਜ਼ਹਿਰ ਭਰ ਦਿੱਤਾ ਹੈ ਜਿਸ ਕਾਰਨ ਅਸੀਂ ਦਿਨ ਪ੍ਰਤੀਦਿਨ ਨਵੀਆਂ-ਨਵੀਆਂ ਬੀਮਾਰੀਆਂ ਨੂੰ ਲਗਾਤਾਰ ਸੱਦਾ ਦੇ ਰਹੇ ਹਨ।ਅਬਾਦੀ ਦੇ ਵਧਣ ਨਾਲ ਅਤੇ ਦਰੱਖਤਾਂ ਦੇ ਘਟਣ ਨਾਲ ਕਾਰਬਨ ਡਾਇਆਕਾਸਾਇਡ ਵਾਤਾਵਰਣ ਵਿਚ ਵਧਦੀ ਜਾ ਰਹੀ ਹੈ । ਧਰਤੀ ਦੇ ਤਾਪਮਾਨ ਵਿਚ ਵਾਧਾ ਲਗਾਤਾਰ ਵਧ ਦਾ ਜਾ ਰਿਹਾ ਹੈ । ਪਾਣੀ ਸਭ ਜੀਵ _ਜੰਤੂਆ, ਪੌਦਿਆਂ ਤੇ ਕੁਦਰਤੀ ਬਨਸਪਤੀ ਲਈ ਕੁਦਰਤੀ ਪੱਤ ਹੈ, ਅੱਜ ਵਸੋਂ ਵੱਧਦੇ ਕਾਰਨ ਧਰਤੀ ਹੇਠਲਾਂ ਪਾਣੀ ਪ੍ਰਦੂਸ਼ਿਤ ਅਤੇ ਬਹੁਤ ਡੂੰਘਾ ਹੋ ਰਿਹਾ ਹੈ । ਸਾਫ ਪਾਣੀ ਨਾਂ ਮਿਲਣ ਕਾਰਣ ਦੇਸ਼ ਦੇ ਕਾਫੀ ਖੇਤਰਾਂ ਵਿਚ ਲਗਾਤਾਰ ਬੀਮਾਰੀਆਂ ਵਧ ਰਹੀਆਂ ਹਨ ।
ਵਧਦੀ ਅਬਾਦੀ ਨਾਲ ਬੇਰੁਜ਼ਗਾਰੀ , ਡਾਕਟਰੀ ਸਹਾਇਤਾ , ਲੜਾਈਆਂ , ਨਸ਼ੇ ਅਤੇ ਚੋਰੀਆਂ ਆਦਿ ਆਮ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਹਨ ਵਧਦੀ ਅਬਾਦੀ ਨੂੰ ਰੋਕਣ ਲਈ ਪਰਿਵਾਰ ਨਿਯੋਜਨ ਜੋ ਸਕੀਮ ਪਹਿਲਾਂ ਸਰਕਾਰ ਵਲੋਂ ਚਲਾਈ ਗਈ ਸੀ । ਉਸ ਵੱਲ ਦੁਆਰਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅੱਜ ਵੀ ਬਹੁਤ ਇਹੋ ਜਿਹੇ ਅਨਪੜ ਜੰਨਸੰਖਿਆ ਹੈ ਜੋ ਅਜੇ ਵੀ ਬੱਚਿਆ ਨੂੰ ਰੱਬ ਦੀ ਦੇਣ ਸਮਝਦੇ ਹਨ । ਉਹਨਾਂ ਨੂੰ ਪਰਿਵਾਰ ਨਿਯੋਜਨ ਸਕੀਮ ਸੰਬਧੀ ਜਾਗਰੁਕ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ । ਦੂਜਾ ਰਾਜਨੀਤਕ ਪਾਰਟੀਆਂ ਚੋਣਾਂ ਸਮੇਂ ਲੋਕਾਂ ਨਾਲ ਮਨ ਲੁਬਾਵੇ ਮੈਨੀਫੈਸਟੋ ਜ਼ਾਰੀ ਕਰਕੇ ਧੋਖਾ ਜਾਰੀ ਕਰ ਰਹੀਆਂ ਹਨ। ਪਰੰਤੂ ਅਬਾਦੀ ਦੇ ਵਾਧੇ ਦੀ ਚਿੰਤਾ ਤੇ ਕਿਸੇ ਵੀ ਪਾਰਟੀ ਨੇ ਕੋਈ ਗੱਲ ਨਹੀਂ ਕੀਤੀ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਵਧਦੀ ਅਬਾਦੀ ਦੇ ਮਾੜੇ ਪ੍ਰਭਾਵਾ ਨੂੰ ਰੋਕਣ ਲਈ ਅਬਾਦੀ ਘਟਾਓ ਅਤੇ ਵਾਤਾਵਰਣ ਬਚਾਓ ਦੇ ਨਾਅਰੇ ਤੇ ਅਮਲ ਕਰਨ ਦੀ ਲੋੜ ਹੈ। ਵਧਦੀ ਅਬਾਦੀ ਨਾਲ ਪੈਦਾ ਹੋਣ ਵਾਲੀਆ ਸਮੱਸਿਆਂਵਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹਨਾਂ ਸਮੱਸਿਆਂਵਾ ਨੂੰ ਨੱਥ ਪਾਉਣ ਲਈ ਹਰ ਵਿਅਕਤੀ, ਹਰ ਪਰਿਵਾਰ , ਸਮਾਜ ਸੇਵੀ ਸੰਸਥਾਵਾਂ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਅੱਗੇ ਆਉਣਾ ਪਵੇਗਾ ਕਿਉਂਕਿ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ । ਵਾਤਾਵਰਣ ਅਤੇ ਖਾਦ ਪਦਾਰਥਾਂ ਨੂੰ ਸਹੀ ਰੂਪ ਦੇਣ ਲਈ ਜੈਵਿਕ ਖਾਦਾਂ ਅਪਨਾਉਣ ਦੀ ਲੋੜ ਹੈ ਤਾਂ ਕਿ ਸਾਡੀ ਖਾਣ ਵਾਲੀਆਂ ਵਸਤਾਂ ਜਿਵੇਂ ਸਬਜ਼ੀਆਂ, ਫਲ ,ਅਨਾਜ ਆਦਿ ਉਸ ਜ਼ਹਿਰ ਤੋਂ ਬਚ ਸਕਣ ਜੋ ਅਸੀਂ ਆਪ ਖੁਦ ਰਸਾਇਣਕ ਖਾਦਾ ਆਦਿ ਨਾਲ ਪੈਦਾ ਕਰ ਰਹੇ ਹਾਂ । ਇਸ ਸੰਬੰਧੀ ਵੱਖ-ਵੱਖ ਖੇਤਰਾਂ ਸਕੂਲਾਂ ਸਿੱਖਿਆ ਸੰਸਥਾਵਾਂ ਅਤੇ ਪਿੰਡਾਂ ਆਦਿ ਵਿਚ ਸੈਮੀਨਾਰ ਲਗਾਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਸਕਦਾ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਆ ਜਾ ਸਕਦਾ ਹੈ । ਹਰ ਵਿਅਕਤੀ ਬਣਦਾ ਹੈ ਕਿ ਆਪਣੀ ਜ਼ਮੀਨ ਵਿਚ ਜਾਂ ਸਾਂਝੀਆਂ ਥਾਵਾਂ ਤੇ ਹਰ ਸਾਲ ਘਟ ਤੋਂ ਘਟ 10 ਪੌਦੇ ਲਗਾਉਣ ਦਾ ਪ੍ਰਣ ਕਰੇ ਤਾਂ ਕਿ ਸਾਡਾ ਵਾਤਾਵਰਣ ਸ਼ੁੱਧ ਤੇ ਸਵਸੱਥ ਹੋ ਸਕੇ । ਹਰ ਵਰਗ ਨੂੰ ਪੈਸੇ ਮਗਰ ਦੌੜ ਹਟਾ ਕਿ ਪਹਿਲਾਂ ਆਪਣੇ ਫਰਜਾਂ ਨੂੰ ਪਹਿਚਾਨਣ ਦੀ ਲੋੜ ਹੈ ਤਾਂ ਕਿ ਅਸੀਂ ਸਹੀ ਵਾਤਾਵਰਣ ਤੇ ਚੰਗੇ ਸਿਸਟਮ ਵਾਲੇ ਸਮਾਜ ਦੀ ਸਥਾਪਨਾ ਕਰ ਸਕੀਏ ।
ਮਾ: ਗੁਰਜਤਿੰਦਰ ਪਾਲ ਸਿੰਘ ਸਾਧੜਾ
ਅਨੰਦਪੁਰ ਸਾਹਿਬ
9463148284
ਵਿਸ਼ਵ ਵਾਤਾਵਰਨ ਦਿਵਸ” 'ਤੇ ਵਿਸ਼ੇਸ਼
NEXT STORY