ਯਕਦਮ ਅਪਣਾ ਨਾਂ ਲੈ
ਖੁਦ ਹੀ ਚੌਂਕ ਜਾਂਦਾ ਹਾਂ
ਜਿਵੇਂ ਕਈ ਦਹਾਕਿਆਂ ਤੋਂ
ਆਪਣੇ ਆਪ ਨਾਲ
ਗੱਲ ਹੀ ਨਾ ਕੀਤੀ ਹੋਵੇ
ਪਰ ਜਦੋਂ ਤੇਰਾ ਨਾਂ
ਮੇਰੇ ਮਨ 'ਚ ਗੂੰਜਦਾ ਹੈ
ਤਾਂ ਜਾਪਦੈ ਜਿਵੇਂ ਮੈਂ
ਘਰ ਵਿਚ ਹੀ ਮੋਕਸ਼ ਪਾ ਲਿਆ ਹੋਵੇ
ਪਤਾ ਨਹੀਂ ਕਿੱਥੋਂ ਸੁਰੂ ਹੁੰਦਾ ਹਾਂ
ਤੇ ਕਿੱਥੇ ਹੁੰਦਾ ਹਾਂ ਖਤਮ
ਬਸ ਅਕਸਰ ਹੀ
ਬੌਖਲਾਅ ਜਾਂਦਾ ਹਾਂ
ਜਦੋਂ ਅਪਣੇ ਆਪ ਨੂੰ ਬੁਲਾਉਦਾ ਹਾਂ
ਆਪਣੇ ਹੀ ਨਾਮ ਨਾਲ
“ਹਵਾ ਕਿਤੋਂ ਵੀ ਲੰਘੇ ਮਹਿਸੂਸ ਤਾਂ
ਹੋ ਹੀ ਜਾਦੀ ਹੈ।“ ਇਵੇਂ ਹੀ ਤੂੰ
ਭਾਵੇਂ ਗੈਰ-ਹਾਜ਼ਿਰ, ਪਰ ਫਿਰ ਵੀ
ਹਰਦਮ ਕੋਲ ਮੇਰੇ ਮਨ ਜਾਗੇ
ਚਾਹੇ ਤਨ ਸੁੱਤੇ ਤਨ
ਬਸ ਵਰਜਣਾਵਾਂ ਦੀ ਮਨ 'ਤੇ ਖੜ੍ਹਾ
ਡੋਲਦੇ ਪਾਣੀਆਂ ਵਿਚ ਚਾਨਣ ਦੀ ਟਿੱਕੀ
ਨਿਹਾਰਦਾ ਹਾਂ !
ਗਗਨਦੀਪ ਸਿੰਘ ਸੰਧੂ
(+917589431402)
ਆਹਲਣਿਓ ਡਿੱਗਾ ਬੋਟ
NEXT STORY