ਤੂੰ ਇਹਨਾਂ ਉਜਾੜਾਂ ਵਿਚ ਹੀ ਗੁੰਮ ਜਾਣਾ ਸੀ, ਇੱਥੇ ਹੀ ਗਲ਼ ਸੜ ਜਾਣਾ ਸੀ। ਜੇ ਮੈਂ ਨਾ ਰੁੱਕਦਾ ਤੇਰੇ ਕੋਲ, ਨਾ ਪਛਾਣਦਾ ਤੇਰੀ ਖੂਬਸੂਰਤੀ। ਮੈਂ ਵੀ ਤਾਂ ਅਚਾਨਕ ਹੀ ਰੁੱਕਿਆ ਸੀ। ਸ਼ਾਇਦ ਕੁਦਰਤ ਨੇ ਆਪਣਾ ਮੇਲ ਕਰਵਾਉਣਾ ਸੀ । ਤੇਰੇ ਅਕਸ ਨੂੰ ਮੇਰੇ ਰਾਹੀਂ ਦੂਰ ਤਕ ਪਹੁੰਚਾਉਣਾ ਸੀ । ਤੇਰੇ ਵਿਚ ਕੀ ਸੀ , ਜੋ ਆਪਾਂ ਸਦਾ ਲਈ ਦੋਸਤ ਬਣ ਗਏ । ਆਪਾਂ ਦੋਹਾਂ ਦੀ ਇਹ ਪਹਿਲੀ ਤੇ ਆਖਰੀ ਮਿਲਣੀ ਸੀ । ਕਦੋਂ ਕਿਸ ਨੇ ਮਿਟ ਜਾਣਾ ਹੈ, ਨਾ ਤੈਨੂੰ ਪਤਾ ਲੱਗਣਾ ਹੈ ਨਾ ਮੈਨੂੰ। ਪਰ ਫੇਰ ਵੀ ਆਪਣੇ ਅਕਸ ਇਕ ਦੂਜੇ ਨਾਲ ਸਦਾ ਜਾਣੇ ਜਾਣਗੇ ।
ਲੰਘ ਜਾਣਗੇ ਬਦੱਲ ਜੋ ਰੇਗਿਸਤਾਨਾਂ ਉੱਤੋਂ
ਰਹਿ ਰਹਿ ਕੇ ਰੇਤਿਆਂ ਨੂੰ ਚੇਤੇ ਆਉਣਗੇ
ਜਨਮੇਜਾ ਸਿੰਘ ਜੌਹਲ
ਚਾਈਨਾ ਡੋਰ ਨਾਲ ਪਤੰਗਬਾਜੀ ਦਾ ਬੇਹੱਦ ਖਤਰਨਾਕ ਦੌਰ...
NEXT STORY