ਸੂਰਜ ਪਾਂਡੇ
ਆਓ ਜਾਣਦੇ ਹਾਂ ਕਿ ਬੇਵਫਾਈ ਤੋਂ ਬਾਅਦ ਰਿਸ਼ਤਿਆਂ ਨੂੰ ਦੁਬਾਰਾ ਕਿਵੇਂ ਸੁਧਾਰੀਏ
ਜਦੋਂ ਵੀ ਕੋਈ ਪਾਰਟਨਰ ਦੂਜੇ ਨੂੰ ਧੋਖਾ ਦਿੰਦਾ ਹੈ ਤਾਂ ਉਸ ਦਾ ਵਿਸ਼ਵਾਸ ਚਕਨਾਚੂਰ ਹੋ ਜਾਂਦਾ ਹੈ। ਜਿਸ ਕਾਰਨ ਲਈ ਲੋਕ ਮੌਤ ਨੂੰ ਗਲੇ ਲਗਾ ਲੈਂਦੇ ਹਨ ਤਾਂ ਕਈ ਲੋਕ ਵੱਖਰੇ ਹੋ ਜਾਂਦੇ ਹਨ। ਪਿਆਰ, ਵਿਸ਼ਵਾਸ, ਸਨਮਾਨ ’ਤੇ ਬਣਿਆ ਰਿਸ਼ਤਾ ਪਲ ਭਰ ਵਿੱਚ ਟੁੱਟ ਜਾਂਦਾ ਹੈ ਪਰ ਤੁਸੀਂ ਇਸ ਟੁੱਟਦੇ ਹੋਏ ਰਿਸ਼ਤੇ ਨੂੰ ਬਚਾ ਸਕਦੇ ਹੋ।
ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਿਅਕਤੀ ਆਪਣੇ ਸਾਥੀ ਨਾਲ ਕਿਉਂ ਬੇਵਫਾਈ ਕਰਦਾ ਹੈ? ਇਸ ਦੇ ਕਈ ਕਾਰਨ ਹੋ ਸਕਦੇ ਹਨ। ਭਾਵੇਂ ਜੋ ਵੀ ਕਾਰਨ ਹੋਵੇ, ਅਜਿਹੀ ਸਥਿਤੀ ’ਚ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਖੁਦ ਦਾ ਥੋੜ੍ਹਾ ਆਤਮ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਕਈ ਵਾਰ ਬੇਵਫ਼ਾਈ ਦਾ ਕਾਰਨ ਸਾਥੀ ਦਾ ਇੱਕ ਦੂਜੇ ਨਾਲ ਗ਼ਲਤ ਵਿਵਹਾਰ, ਬੇਇਜ਼ਤੀ ਤੇ ਰਿਸ਼ਤੇ ’ਚ ਕਿਸੇ ਚੀਜ਼ ਦੀ ਕੋਈ ਕਮੀ ਵੀ ਹੋ ਸਕਦੀ ਹੈ। ਅਜਿਹੇ ’ਚ ਤੁਹਾਨੂੰ ਆਪਣੇ ਰਿਸ਼ਤੇ ਦੀ ਨੀਂਹ ਫਿਰ ਤੋਂ ਰੱਖਣੀ ਚਾਹੀਦੀ ਹੈ। ਆਪਣੀਆਂ ਗਲਤੀਆਂ ਨੂੰ ਮੰਨਣ ਅਤੇ ਸੁਧਾਰਨ ਲਈ ਵੱਡਾ ਦਿਲ ਰੱਖਣ ਦੀ ਜ਼ਰੂਰਤ ਹੈ। ਗੁਆਚੇ ਹੋਏ ਪਿਆਰ ਅਤੇ ਵਿਸ਼ਵਾਸ ਨੂੰ ਵਾਪਸ ਪਾਉਣ ਦੀ ਕੋਸ਼ਿਸ਼ ਕਰੋ।
ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ
. ਸਭ ਤੋਂ ਪਹਿਲਾਂ ਤਾਂ ਖੁਦ ਦੇ ਵਿਵਹਾਰ ਦੀ ਪਰਖ ਕਰੋ। ਜੇਕਰ ਤੁਹਾਡੇ ਵੱਲੋਂ ਕੋਈ ਗਲਤੀ ਹੋਈ ਹੈ ਅਤੇ ਰਿਸ਼ਤਾ ਨਿਭਾਉਣ ’ਚ ਕੋਈ ਕਮੀ ਰਹਿ ਗਈ ਹੈ ਤਾਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।
. ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਬੇਵਫਾਈ ਕੀਤੀ ਹੈ ਤਾਂ ਆਪਣੀ ਗਲਤੀ ਮੰਨ ਲਓ। ਆਪਣੇ ਰਿਸ਼ਤੇ ਨੂੰ ਨਵਾਂ ਆਧਾਰ ਦੇਣ ਦੀ ਸ਼ੁਰੂਆਤ ਕਰੋ। ਮੰਨਿਆ ਕਿ ਦੂਜਾ ਵਿਅਕਤੀ ਬੇਵਫਾਈ ਦੇ ਧੋਖੇ ਤੋਂ ਬਾਅਦ ਤਣਾਅ ’ਚ ਹੋਵੇਗਾ ਪਰ ਆਪਣੀ ਈਗੋ ਨੂੰ ਇੱਕ ਪਾਸੇ ਰੱਖ ਦਿਓ। ਭਾਵੇਂ ਤੁਸੀਂ ਇਕ ਕੁੜੀ ਹੋਵੋ ਜਾਂ ਮੁੰਡਾ, ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋ।
. ਜੇਕਰ ਤੁਹਾਨੂੰ ਜੀਵਨਸਾਥੀ ਦੀ ਬੇਵਫਾਈ ਬਾਰੇ ਪਤਾ ਲੱਗ ਗਿਆ ਹੈ ਤਾਂ ਤੁਰੰਤ ਫ਼ੈਸਲਾ ਲੈਣ ਤੋਂ ਪਹਿਲਾਂ ਅਤੇ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਆਪਣੇ ਸਾਥੀ ਤੋਂ ਇਕੱਲੇ ’ਚ ਇਸ ਬਾਰੇ ਗੱਲ ਕਰੋ। ਗੱਲਬਾਤ ਕਰਕੇ ਇਸ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਅੱਗੇ ਤੁਸੀਂ ਆਪਣੇ ਪਾਰਟਨਰ ਨੂੰ ਕਦੇ ਧੋਖਾ ਨਹੀਂ ਦਿਓਗੇ।
ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...
. ਜੇਕਰ ਤੁਹਾਡੇ ਸਾਥੀ ਦੀ ਗਲਤੀ ਹੋਵੇ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੋਵੇ। ਜੇਕਰ ਉਹ ਸੱਚੇ ਦਿਲ ਨਾਲ ਤੁਹਾਡੇ ਤੋਂ ਮਾਫੀ ਮੰਗ ਕੇ ਗਲਤੀ ਨੂੰ ਸੁਧਰਨਾ ਚਾਹੁੰਦਾ ਹੋਵੇ ਤਾਂ ਉਹਨੂੰ ਮੌਕਾ ਜ਼ਰੂਰ ਦਿਓ।
. ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਇੱਕ ਦੂਜੇ ਨੂੰ ਵੱਧ ਸਮਾਂ ਨਾ ਦੇਣਾ, ਲੋੜੀਂਦੀ ਅਟੈਨਸ਼ਨ ਤੇ ਕੇਅਰ ਦੇਣ ਦੀ ਲੋੜ ਹੈ।
. ਜੀਵਨ ਸਾਥੀ ਦੀਆਂ ਗਲਤੀਆਂ ’ਤੇ ਘੱਟ ਧਿਆਨ ਦੇ ਕੇ ਆਪਣੇ ਰਿਸ਼ਤੇ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।
. ਜੇਕਰ ਬੇਵਫਾਈ ਕਰਨ ਵਾਲਾ ਵਿਅਕਤੀ ਬਹਾਨਾ ਬਣਾਉਣ ਲੱਗੇ ਅਤੇ ਸਵਾਲਾਂ ਤੋਂ ਬਚੇ ਤਾਂ ਇਹ ਸੰਕੇਤ ਹੈ ਕਿ ਉਹ ਤੁਹਾਡੇ ਨਾਲ ਅੱਗੇ ਵੀ ਬੇਵਫਾਈ ਕਰ ਸਕਦਾ ਹੈ ਤਾਂ ਅਜਿਹਾ ਬਿਲਕੁਲ ਵੀ ਨਾ ਕਰੋ। ਆਪਣੇ ਪਾਰਟਨਰ ਨਾਲ ਗੱਲ ਕਰੋ ਅਤੇ ਸਮੱਸਿਆ ਨੂੰ ਸੁਲਝਾਓ।
ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
. ਆਪਣੇ ਪਾਰਟਨਰ ਨਾਲ ਕੋਈ ਵੀ ਅਣਬਣ ਹੈ ਜਾਂ ਕੋਈ ਸਵਾਲ ਹੈ ਤਾਂ ਤੁਰੰਤ ਪੁੱਛੋ। ਸਮੱਸਿਆਵਾਂ ਤੇ ਸਵਾਲਾਂ ਨੂੰ ਆਪਣੇ ਮਨ ’ਚ ਰੱਖ ਕੇ ਨਾ ਸੋਂਵੋ। ਦੋਵਾਂ ’ਚ ਸਭ ਕੁਝ ਸਾਫ਼ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਦਾ ਪ੍ਰਭਾਵ ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ।
. ਆਪਣੇ ਸਾਥੀ ਨਾਲ ਕੀਤਾ ਹੋਇਆ ਵਾਅਦਾ ਨਾ ਤੋੜੋ, ਕਿਉਂਕਿ ਇੱਕ ਵਾਰ ਦੀ ਬੇਵਫ਼ਾਈ ਨਾਲ ਤੁਹਾਡੇ ਪਾਰਟਨਰ ਦਾ ਵਿਸ਼ਵਾਸ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਉਸ ਦਾ ਵਿਸ਼ਵਾਸ ਅਤੇ ਉਸ ਦੇ ਦਿਲ ’ਚ ਆਪਣੀ ਜਗ੍ਹਾ ਬਣਾਉਣੀ ਬੇਹੱਦ ਜ਼ਰੂਰੀ ਹੈ।
. ਜਦੋਂ ਸਾਰਾ ਕੁਝ ਠੀਕ ਹੋ ਜਾਵੇ ਤਾਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਨਾ ਕਰੋ। ਆਪਣੇ ਭਵਿੱਖ ਨੂੰ ਕਿਵੇਂ ਖ਼ੁਸ਼ਹਾਲ ਬਣਾਈਏ, ਇਸ ’ਤੇ ਆਪਣਾ ਧਿਆਨ ਕੇਂਦਰਿਤ ਕਰੋ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ
. ਬੇਵਫਾਈ ਤੋਂ ਬਾਅਦ ਆਪਣੇ ਪਾਰਟਨਰ ਨਾਲ ਉਹੀ ਪਿਆਰ ਅਤੇ ਲਗਾਅ ਰੱਖੋ। ਭਾਵੇਂ ਉਹ ਮਾਨ ਤੋਂ ਹੋਵੇ ਜਾਂ ਤਨ ਤੋਂ। ਜੇਕਰ ਤੁਸੀਂ ਇਹ ਸੋਚ ਕੇ ਉਸ ਤੋਂ ਦੂਰ ਰਹੋਗੇ ਕਿ ਉਸ ਨੇ ਤੁਹਾਡੇ ਨਾਲ ਬੇਵਫਾਈ ਕੀਤੀ ਹੈ ਤਾਂ ਰਿਸ਼ਤਿਆਂ 'ਚ ਦੂਰੀਆਂ ਵਧਣਗੀਆਂ।
ਇਕ ਚੰਗਾ ਨਾਗਰਿਕ ਬਣਾਉਣ ਲਈ ਬੱਚਿਆਂ ਨੂੰ ਬਚਪਨ ਤੋਂ ਸਿਖਾਓ ਇਹ ਗੱਲਾਂ
NEXT STORY