ਪੰਜਾਬ ਤੇ ਦਿੱਲੀ
ਸੁਣ ਦਿੱਲੀਏ, ਇਕ ਗੱਲ ਸੁਣਾਵਾਂ,
ਇਤਿਹਾਸ ਵੱਲ ਝਾਤ ਮਰਵਾਵਾਂ।
ਕਿੰਨੇ ਹੀ ਨਾਦਰ ਅਬਦਾਲੀ ਆਏ,
ਖੰਡੇ ਦੀ ਧਾਰ ’ਚੋਂ ਜੰਮੇ ਗਏ ਨਾ ਢਾਏ।
ਲੈ ਕੇ ਥਾਪੜਾ ਗੋਬਿੰਦ ਦੀ ਜਦ ਤੁਰਦੇ,
ਚੁੰਮਦੇ ਨੇ ਮੌਤ ਪਿਛਾਂਹ ਨਾ ਮੁੜਦੇ ,
ਕਾਬਲ ਕੰਧਾਰ ਦੀ ਵਾਟ ਜੋ ਕਰ ਗਏ ਪਾਰ,
ਦਿੱਲੀਏ ਕੀ ਰੋਕੂ ਉਨ੍ਹਾਂ ਨੂੰ ਬੁਛਾੜਾਂ ਦੀ ਮਾਰ,
ਜਾ ਸੁਣ ਲੈ ਕੈਕਸਟਨ ਹਾਲ ਦੀਆਂ ਗੂੰਜਾਂ,
ਸੂਰਿਆਂ ਦੇ ਸੋਹਲੇ ਗਾਏ ਹਰ ਖੂੰਜਾ।
ਸਾਨੂੰ ਗੁੜ੍ਹਤੀ ਠੰਢੇ ਬੁਰਜ ਅਤੇ ਪੋਹ ਦੀਆਂ ਰਾਤਾਂ ਦੀ,
ਅੱਗ ਹਿੱਕ ਵਿੱਚ ਲੈ ਕੇ ਚੱਲੀਏ ਚੁਰਾਸੀ ਦੀਆਂ ਬਾਤਾਂ ਦੀ।
ਸਾਡੇ ਹੱਕਾਂ ’ਤੇ ਡਾਕੇ ਤੂੰ ਕਿਉਂ ਚੰਦਰੀਏ ਮਾਰੇ,
ਮਰ ਗਿਆ ਜੇ ਕਿਸਾਨ ਜੀਵੇਂਗੀ ਕਿਸ ਦੇ ਸਹਾਰੇ,
ਤੈਥੋਂ ਝੱਲ ਨੀ ਹੋਣਾ ਸਾਡੇ ਰੋਹ ਦਾ ਸੈਲਾਬ,
ਰਹਿ ਸੁਹਾਗਣ ਵੱਸਦੀ, ਦੁਆ ਕਰੇ ਪੰਜਾਬ।
ਸਾਡੇ ਹੱਕਾਂ ਤੇ ਡਾਕੇ ਤੂੰ ਕਿਉਂ ਚੰਦਰੀਏ ਮਾਰੇ,
ਮਰ ਗਿਆ ਜੇ ਕਿਸਾਨ ਜੀਵੇਂਗੀ ਕਿਸ ਸਹਾਰੇ,
ਤੈਥੋਂ ਝੱਲ ਨੀ ਹੋਣਾ ਸਾਡੇ ਰੋਹ ਦਾ ਸੈਲਾਬ,
ਤੂੰ ਰਹਿ ਸੁਹਾਗਣ ਵੱਸਦੀ ਦੁਆ ਕਰੇ ਪੰਜਾਬ।
ਚੜ੍ਹਿਆ ਸੋਹਣਾ ਰੂਪ ਹੋਈ ਫੇਰ ਮੁਟਿਆਰ,
ਕਰ ਲੈ ਤਿਆਰੀ ਸੋਹਣੀਏਂ ਲਾ ਕੇ ਹਾਰ ਸ਼ਿੰਗਾਰ
ਚੜ੍ਹ ਗਿਆ ਏ ਘੋੜੀ ਪੈਰ ਧਰ ਲਿਆ ਵਿੱਚ ਰਕਾਬ,
ਤੈਨੂੰ ਵਿਆਹੁਣ ਆ ਰਿਹਾ ਮੁੜ ਕੇ ਫੇਰ ਪੰਜਾਬ।
ਮਨਦੀਪ ਪਾਲ ਕੌਰ
ਸ.ਪ.ਸ.ਮੀਆਂਪੁਰ ਅਰਾਈਆ
ਦਰਦ
ਕਦੇ ਤੇਰੇ ਨਾਲ ਸੀ ਸੱਜਣਾਂ ਸਾਡਾ ਜੀਣਾ ਮਰਨਾ ਵੇ
ਹੁਣ ਤਾਂ ਇੰਝ ਲੱਗਦਾ ਜਿਉਂ ਕੇ ਵੀ ਕੀ ਕਰਨਾ ਵੇ
ਸਾਨੂੰ ਨਹੀਂ ਰਹੀ ਚਾਹਤ ਇਸ ਦੁਨੀਆਂ ’ਤੇ ਜੀਣੇ ਦੀ
ਸਾਨੂੰ ਤਾਂਘ ਏ ਬਲਤੇਜ ਸੰਧੂ ਜਾਮ ਜਹਿਰ ਦਾ ਪੀਣੇ ਦੀ
ਹੰਝੂ ਕਿਰਦੇ ਸਾਡੇ ਵੇ ਨਾ ਤੈਨੂੰ ਅੜਿਆ ਨਜ਼ਰੀ ਪੈਂਦੇ ਨੇ
ਤੂੰ ਭੁੱਲਿਆਂ ਪਰ ਮੇਰੇ ਬੁੱਲ ਵੇ ਸੱਜਣਾਂ ਨਾਂ ਤੇਰਾ ਲੈਂਦੇ ਨੇ
ਸਾਡੀ ਕਿਸਮਤ ਹੀ ਖੋਟੀ ਏ ਕਿਸੇ ਨਾ ਸਿਕਵਾਂ ਕੀ ਕਰਨਾ
ਜਦ ਸਿਖਰ ਦੁਪਹਿਰੇ ਲੁੱਟੇ ਜਾਂਦੇ ਨੇ ਹਾਸੇ ਪੈਂਦਾ ਏ ਜਰਨਾ
ਝੱਲ ਨਾ ਹੋਵੇ ਸਾਥੋਂ ਵਿਛੋੜੇ ਦੀ ਮਾਰ ਵੇ ਸੱਜਣਾਂ
ਮੈਂ ਇਸ਼ਕ ਕੀਤਾ ਸੀ ਮੈਂ ਸੱਚਾ ਪਿਆਰ ਕੀਤਾ ਸੀ
ਕੀਤਾ ਨਹੀਂ ਸੀ ਤੇਰੇ ਵਾਂਗੂ ਵਿਉਪਾਰ ਵੇ ਸੱਜਣਾਂ....
ਬਲਤੇਜ ਸੰਧੂ ਬੁਰਜ ਲੱਧਾ
ਪਿੰਡ ਬੁਰਜ ਲੱਧਾ
ਜ਼ਿਲ੍ਹਾ ਬਠਿੰਡਾ
9465818158
ਵੱਖ-ਵੱਖ ਭਾਸ਼ਾਵਾਂ ਵਿਚ ਕਿਵੇਂ ਬਣਾ ਸਕਦੇ ਹਾਂ ਅਸੀਂ ਆਪਣਾ ਭਵਿੱਖ, ਜਾਣਨ ਲਈ ਪੜ੍ਹੋ ਇਹ ਖ਼ਬਰ
NEXT STORY